Supreme Court: : ਆਮ ਆਦਮੀ ਹੀ ਨਹੀਂ ਸਗੋਂ ਹਾਈਕੋਰਟ ਦੇ ਜੱਜ ਵੀ ਤਨਖਾਹ ਨਾ ਮਿਲਣ ਕਾਰਨ ਪਰੇਸ਼ਾਨ! ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ!

Supreme Court
Supreme Court

ਨਵੀਂ ਦਿੱਲੀ। Patna High Court Judge Not Received Salary: ਤੁਸੀਂ ਆਮ ਆਦਮੀ ਜਾਂ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਦੀ ਸਮੱਸਿਆ ਕਾਰਨ ਕਈ ਵਾਰ ਭਟਕਦੇ ਦੇਖਿਆ ਹੋਵੇਗਾ, ਪਰ ਕੀ ਤੁਸੀਂ ਜੱਜਾਂ ਨੂੰ ਤਨਖਾਹ ਲਈ ਭਟਕਦੇ ਦੇਖਿਆ ਹੈ? ਹਾਲ ਹੀ ਦੇ ਇੱਕ ਮਾਮਲੇ ਵਿੱਚ, ਪਟਨਾ ਹਾਈ ਕੋਰਟ ਦੇ ਇੱਕ ਜੱਜ ਨੇ ਸੁਪਰੀਮ ਕੋਰਟ (Supreme court) ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਉਸਨੂੰ ਤਰੱਕੀ ਦਿੱਤੀ ਗਈ ਹੈ ਪਰ ਹਾਲੇ ਤੱਕ ਤਨਖਾਹ ਨਹੀਂ ਮਿਲੀ ਹੈ।

ਸੁਪਰੀਮ ਕੋਰਟ (Supreme court) ਨੇ ਪਟਨਾ ਹਾਈ ਕੋਰਟ ਦੇ ਮੌਜੂਦਾ ਜੱਜ ਜਸਟਿਸ ਰੁਦਰ ਪ੍ਰਕਾਸ਼ ਮਿਸ਼ਰਾ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਵੀ ਸਹਿਮਤੀ ਜਤਾਈ ਹੈ। ਪਟੀਸ਼ਨ ਵਿੱਚ ਜਨਰਲ ਪ੍ਰੋਵੀਡੈਂਟ ਫੰਡ ਖਾਤਾ ਖੋਲ੍ਹਣ ਅਤੇ ਉਸ ਦੀ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਤਿੰਨ ਮੈਂਬਰੀ ਬੈਂਚ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਅਤੇ ਬਿਹਾਰ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: AAP and Congress | ਆਪ ਤੇ ਕਾਂਗਰਸ ਦੀ ਬਣੀ ਸਹਿਮਤੀ, ਰਲ ਕੇ ਚੋਣਾਂ ਲੜਨ ਦਾ ਐਲਾਨ

ਸੁਪਰੀਮ ਕੋਰਟ ਨੇ ਇਸ ਪਰੂੇ ਮਾਮਲੇ ’ਚ ‘ਬਾਰ ਐਂਡ ਬੈਂਚ’ ਦੀ ਰਿਪੋਰਟ ਮੁਤਾਬਕ ਪਟਨਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਤੋਂ ਵੀ ਜਵਾਬ ਮੰਗਿਆ ਹੈ। ਪਟਨਾ ਹਾਈ ਕੋਰਟ ਦੇ ਜੱਜ ਵੱਲੋਂ ਐਡਵੋਕੇਟ ਪ੍ਰੇਮ ਪ੍ਰਕਾਸ਼ ਨੇ ਅੰਤ੍ਰਿਮ ਰਾਹਤ ਲਈ ਸੁਪਰੀਮ ਕੋਰਟ ‘ਤੇ ਦਬਾਅ ਪਾਇਆ, ਹਾਲਾਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਕੋਈ ਅੰਤਰਿਮ ਹੁਕਮ ਨਹੀਂ ਦਿੱਤਾ ਪਰ ਕਿਹਾ ਕਿ ਉਹ ਇਸ ਮਾਮਲੇ ਦੀ ਸੁਣਵਾਈ ਕਰੇਗੀ। ਮਾਮਲੇ ’ਚ ਜਸਟਿਸ ਮਿਸ਼ਰਾ ਨੇ ਤਰਕ ਦਿੱਤਾ ਕਿ ਨਬੰਬਰ2023 ਵਿੱਚ ਉੱਚ ਨਿਆਂਇਕ ਸੇਵਾਵਾਂ ਤੋਂ ਹਾਈਕੋਰਟ ’ਚ ਉਨ੍ਹਾਂ ਦੀ ਪ੍ਰਮੋਸ਼ਨ ਤੋਂ ਬਾਅਦ ਸਾਰੇ ਜ਼ਰੂਰੀ ਦਸਤਾਵੇਜ਼ ਪੂਰੇ ਕਰਨ ਦੇ ਬਾਵਜ਼ੂਦ ਉਨ੍ਹਾਂ ਨੇ ਹਾਲੇ ਤੱਕ ਜੀਪੀਐਫ ਖਾਤਾ ਅਲਾਟ ਕੀਤਾ ਗਿਆ ਹੈ।