ਤਰਨਤਾਰਨ ’ਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

Murder

ਸੈਲੂਨ ’ਚ ਕਟਿੰਗ ਕਰਵਾ ਰਿਹਾ ਸੀ ਸਰਪੰਚ | Murder

  • ਹਥਿਆਰ ਲਹਿਰਾਉਂਦੇ ਹੋਏ ਭੱਜੇ ਬਦਮਾਸ਼ | Murder

ਤਰਨਤਾਰਨ (ਸੱਚ ਕਹੂੰ ਨਿਊਜ਼)। ਤਰਨਤਾਰਨ ’ਚ ਐਤਵਾਰ ਸਵੇਰੇ ਇੱਕ ਖਤਰਨਾਕ ਘਟਨਾ ਵਾਪਰੀ ਹੈ। ਅੱਜ ਸਵੇਰੇ 9 ਵਜੇ ਤਰਨਤਾਰਨ ’ਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਅੱਡਾ ਝਬਾਲ ਪਿੰਡ ਦੇ ਸਰਪੰਚ ਅਵਨ ਕੁਮਾਰ ਉਰਫ ਸੋਨੂ ਚੀਮਾ ਸੈਲੂਨ ’ਚ ਕਟਿੰਗ ਕਰਵਾਉਣ ਗਿਆ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਆਏ ਬਦਮਾਸ਼ਾਂ ਨੇ ਸਰਪੰਚ ’ਤੇ ਸੈਲੂਨ ’ਚ ਵੜ ਕੇ ਹਮਲਾ ਕਰ ਦਿੱਤਾ, ਗੋਲੀਆਂ ਸਰਪੰਚ ਦੇ ਪੇਟ ’ਚ ਲੱਗੀਆਂ। ਗੰਭੀਰ ਹਾਲਤ ’ਚ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਸ਼ੁਰੂਆਤ ਜਾਂਚ ਤੋਂ ਪਤਾ ਲੱਗਿਆ ਹੈ। (Murder)

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ 25 ਰੁਪਏ ਸਸਤਾ ਕਰਨ ਵਾਲੀ ਖਬਰ ਆ ਗਈ ਹੈ?

ਕਿ ਉਸ ਦੀ ਜਰਮਨੀ ’ਚ ਰਹਿਣ ਵਾਲੇ ਅੰਮ੍ਰਿਤਪਾਲ ਬਾਠ ਨਾਲ ਪੁਰਾਣੀ ਰੰਜਿਸ਼ ਸੀ। ਕੁਝ ਦਿਨ ਪਹਿਲਾਂ ਸਰਪੰਚ ਨੂੰ ਫੇਸਬੁਕ ਰਾਹੀਂ ਧਮਕੀਆਂ ਵੀ ਮਿਲੀਆਂ ਸਨ। ਸੈਲੂਨ ਸੰਚਾਲਕ ਮੁਤਾਬਿਕ, ਇੱਕ ਨੌਜਵਾਨ ਦੁਕਾਨ ਦੇ ਅੰਦਰ ਆਇਆ। ਉਸ ਨੇ ਕਟਿੰਗ ਕਰਵਾਉਣ ਲਈ ਕਿਹਾ। ਉਸ ਨੇ ਨੌਜਵਾਨ ਨੂੰ ਕਿਹਾ ਕਿ ਉਹ ਕੁਝ ਸਮਾਂ ਇੰਤਜਾਰ ਕਰ ਲਵੇ। ਕੁਝ ਹੀ ਮਿੰਟਾਂ ਬਾਅਦ ਕਟਿੰਗ ਕਰਵਾ ਕੇ ਬੈਠੇ ਸਰਪੰਚ ਸੋਨੂ ’ਤੇ ਉਸ ਨੇ ਗੋਲੀਆਂ ਚਲਾ ਦਿੱਤੀਆਂ। 2 ਗੋਲੀਆਂ ਮਾਰ ਕੇ ਨੌਜਵਾਨ ਫਰਾਰ ਹੋ ਗਿਆ। ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਹੈ ਕਿ ਗੋਲੀਆਂ ਮਾਰਨ ਵਾਲੇ ਨੌਜਵਾਨ ਮੋਟਰਸਾਈਕਲ ’ਤੇ ਆਏ ਸਨ। ਉਸ ਦਾ ਇੱਕ ਸਾਥੀ ਸੈਲੂਨ ਦੇ ਬਾਹਰ ਹੀ ਮੋਟਰਸਾਈਕਲ ਚਲਾ ਕੇ ਖੜ੍ਹਾ ਰਿਹਾ ਸੀ। ਗੋਲੀਆਂ ਮਾਰਨ ਤੋਂ ਬਾਅਦ ਦੋਵੇਂ ਬਦਮਾਸ਼ ਪਸਤੌਲ ਲਹਰਾਉਂਦੇ ਹੋਏ ਫਰਾਰ ਹੋ ਗਏ। (Murder)