(ਅਨਿਲ ਲੁਟਾਵਾ) ਅਮਲੋਹ। 67ਵੀਆਂ ਨੈਸ਼ਨਲ ਖੇਡਾਂ ਵਿੱਚ 19 ਸਾਲਾਂ ਲੜਕੇ ਅਤੇ ਲੜਕੀਆਂ ਦੇ ਹਾਕੀ ਦੇ ਮੁਕਾਬਲੇ ਜਲੰਧਰ ਵਿਖੇ ਹੋਏ। ਲੜਕਿਆਂ ਦੀ ਟੀਮ ਦਾ ਫ਼ਾਈਨਲ ਮੁਕਾਬਲਾ ਉੱਤਰ ਪ੍ਰਦੇਸ਼ ਦੀ ਟੀਮ ਨਾਲ ਹੋਇਆ ਜਿਸ ਨੂੰ ਪੰਜਾਬ ਦੀ ਟੀਮ ਨੇ ਉੱਤਰ ਪ੍ਰਦੇਸ਼ ਨੂੰ 2-0 ਗੋਲਾਂ ਨਾਲ ਹਰਾਇਆ, ਜਦੋਂਕਿ ਕੁੜੀਆਂ ਦੇ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਮੱਧ ਪ੍ਰਦੇਸ਼ ਦੀ ਟੀਮ ਨੂੰ 2-0 ਗੋਲਾਂ ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆਂ। National Games
ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੀਆਂ ਟੀਮਾਂ ਦੀ ਸਲੈਕਸ਼ਨ ਵਿੱਚ ਸਕੂਲ ਆਫ ਐਮੀਨੈਂਸ ਅਮਲੋਹ ਦੇ ਡੀ.ਪੀ.ਈ. ਦਵਿੰਦਰ ਸਿੰਘ ਰਹਿਲ ਸਿਲੈਕਸ਼ਨ ਅਬਜਰਵਰ ਵਜੋਂ ਨਿਯੁਕਤ ਹੋਏ ਸਨ ਜਿਨ੍ਹਾਂ ਦੀ ਸਹੀ ਚੋਣ ਨੇ ਇਨ੍ਹਾਂ ਮੁੰਡੇ ਤੇ ਕੁੜੀਆਂ ਦੀਆਂ ਟੀਮਾਂ ਨੂੰ ਗੋਲਡ ਮੈਡਲ ਦਿਵਾਇਆ। ਡਿਪਟੀ ਡਾਇਰੈਕਟਰ ਸਪੋਰਟਸ ਸੁਨੀਲ ਕੁਮਾਰ ਭਾਰਦਵਾਜ, ਹਰਿੰਦਰ ਸਿੰਘ ਗਰੇਵਾਲ, ਮੈਨੇਜਰ ਰਹਿੰਦਰ ਸਿੰਘ ਬਠਿੰਡਾ, ਗੁਰਿੰਦਰ ਸਿੰਘ ਸੰਘਾ, ਕੋਚ ਰਾਜਵੰਤ ਸਿੰਘ ਅਤੇ ਰਣਧੀਰ ਸਿੰਘ ਦੀ ਮਿਹਨਤ ਸਦਕਾ ਪੰਜਾਬ ਨੂੰ ਗੋਲਡ ਮੈਡਲ ਮਿਲਿਆ।
ਇਹ ਵੀ ਪੜ੍ਹੋ: ਬਾਰ ਐਸੋਸੀਏਸਨ ਨੇ ਵਕੀਲ ਭਾਈਚਾਰੇ ਨਾਲ ਮਨਾਈ ਧੀਆਂ ਦੀ ਲੋਹੜੀ
ਇਸ ਮੌਕੇ ਪ੍ਰਿੰਸੀਪਲ ਇਕਬਾਲ ਸਿੰਘ ਰਜਿੰਦਰ ਸਿੰਘ ਟਿਵਾਣਾ, ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ, ਡੀ ਐਮ ਸਪੋਰਟਸ ਜਸਬੀਰ ਸਿੰਘ, ਮਨੀਸ਼ ਕੁਮਾਰ ਕੋਚ, ਲਵਪ੍ਰੀਤ ਸਿੰਘ ਕੋਚ, ਯਾਦਵਿੰਦਰ ਸਿੰਘ ਯਾਦੂ ਕੋਚ, ਜਸਬੀਰ ਸਿੰਘ ਮਠਾੜੂ ਦਲਵੀਰ ਸਿੰਘ ਸੰਧੂ, ਮਨਜਿੰਦਰ ਸਿੰਘ, ਅਮਰੀਕ ਸਿੰਘ, ਇਸਵਰ ਚੰਦਰ, ਮਨਦੀਪ ਸਿੰਘ, ਬਲਵਿੰਦਰ ਸਿੰਘ, ਮਨਿੰਦਰ ਸਿੰਘ ਪਟਿਆਲਾ, ਬਲਜੀਤ ਸਿੰਘ ਸਲਾਣੀ, ਰੰਜੂ ਬਾਲਾ, ਮੀਨਾਕਸ਼ੀ, ਸੁਖਵਿੰਦਰ ਕੌਰ, ਹਰਵਿੰਦਰ ਕੌਰ, ਹਰਪ੍ਰੀਤ ਕੌਰ, ਕਮਲਜੀਤ ਕੌਰ, ਕਿਰਨਦੀਪ ਕੌਰ, ਕਿਰਨ, ਕੁਲਵਿੰਦਰ ਕੌਰ ਅਤੇ ਨਿਸ਼ਾ ਰਾਣੀ ਆਦਿ ਨੇ ਟੀਮ ਦਾ ਸਵਾਗਤ ਕੀਤਾ। National Games