ਹਾਈ ਕੋਰਟ ਪੰਜਾਬ ਸਰਕਾਰ ’ਤੇ ਸਖ਼ਤ, ਸਰਕਾਰ ਵੱਲੋਂ ਜਾਣ-ਬੁੱਝ ਕੇ ਕੀਤੀ ਜਾ ਰਹੀ ਐ ਦੇਰੀ! | Lawrence Bishnoi Case
- ਅਗਲੇ 3-4 ਮਹੀਨਿਆਂ ਵਿੱਚ ਹੀ ਜੇਲ੍ਹਾਂ ਵਿੱਚ ਲਾਉਣੇ ਪੈਣਗੇ ਜੈਮਰ ਅਤੇ ਸੁਰੱਖਿਆ ਸਾਮਾਨ
- ਲਾਰੈਂਸ ਬਿਸ਼ਨੋਈ ਮਾਮਲੇ ’ਚ ਸੁਣਵਾਈ ਦੌਰਾਨ ਸਰਕਾਰ ਨੂੰ ਪਾਈ ਫਟਕਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀਆਂ ਜੇਲ੍ਹਾਂ ਵਿੱਚ ਜੈਮਰ ਅਤੇ ਬਾਡੀ ਸਕੈਨਰ ਹੁਣ ਤੱਕ ਨਾ ਲਾਏ ਜਾਣ ਕਰਕੇੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੰਜਾਬ ਸਰਕਾਰ ਤੋਂ ਖਾਸਾ ਨਰਾਜ਼ ਹੋ ਗਈ ਹੈ। ਅਦਾਲਤ ਬੁੱਧਵਾਰ ਨੂੰ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਇਸ ਮਾਮਲੇ ਵਿੱਚ ਅਗਲੇ 3-4 ਮਹੀਨਿਆਂ ਵਿੱਚ ਹੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਵਾਅਦਾ ਕੀਤਾ ਹੈ ਕਿ ਅਗਲੇ 3-4 ਮਹੀਨਿਆਂ ਵਿੱਚ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਜੈਮਰ ਲੱਗ ਜਾਣਗੇ ਅਤੇ ਹਾਈ ਕੋਰਟ ਨੂੰ ਫੋਨ ਦੇ ਮਾਮਲੇ ਵਿੱਚ ਕੋਈ ਵੀ ਸ਼ਿਕਾਇਤ ਨਹੀਂ ਮਿਲੇਗੀ। ਹਾਈ ਕੋਰਟ ਵਿੱਚ ਲਾਰੈਂਸ ਬਿਸ਼ਨੋਈ ਦੇ ਮਾਮਲੇ ਵਿੱਚ ਸੁਣਵਾਈ ਕਰ ਰਹੀ ਸੀ ਅਤੇ ਜੈਮਰ ਤੇ ਬਾਡੀ ਸਕੈਨਰ ਲਗਾਉਣ ਸਬੰਧੀ ਮੁਕੰਮਲ ਰਿਪੋਰਟ ਸਣੇ ਹੀ ਇੰਟਰਵਿਊ ਵਿੱਚ ਹੁਣ ਤੱਕ ਜਾਂਚ ਦਾ ਸਟੇਟਸ ਲਈ ਪੰਜਾਬ ਸਰਕਾਰ ਨੂੰ 25 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਹਾਈ ਕੋਰਟ ਵੱਲੋਂ ਬੁੱਧਵਾਰ ਨੂੰ ਸੁਣਵਾਈ ਇਹ ਵੀ ਟਿੱਪਣੀ ਕੀਤੀ ਗਈ। (Lawrence Bishnoi Case)
ਇਹ ਵੀ ਪੜ੍ਹੋ : IND Vs AFG ਪਹਿਲਾ ਟੀ20 ਅੱਜ : ਕੋਹਲੀ ਅਤੇ ਰਾਸ਼ਿਦ ਨਹੀਂ ਖੇਡਣਗੇ, ਜਾਣੋ ਪਲੇਇੰਗ-11
ਕਿ ਜਿਸ ਤਰੀਕੇ ਨਾਲ ਜੈਮਰ ਲਗਾਉਣ ਸਬੰਧੀ ਸਰਕਾਰ ਵੱਲੋਂ ਪਿਛਲੇ 11 ਸਾਲਾਂ ਤੋਂ ਦੇਰੀ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਇੰਜ ਲਗ ਰਿਹਾ ਹੈ ਕਿ ਇਹ ਸਾਰਾ ਕੁਝ ਜਾਣ-ਬੁੱਝ ਕੇ ਹੀ ਕੀਤਾ ਜਾ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਸੁਣਵਾਈ ਚੱਲ ਰਹੀ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਦੇ ਆਦੇਸ਼ਾਂ ’ਤੇ ਨਵੀਂ ਜਾਂਚ ਟੀਮ ਦਾ ਵੀ ਗਠਨ ਹੋ ਚੁੱਕਾ ਹੈ।
ਇਸ ਮਾਮਲੇ ਵਿੱਚ ਫਿਲਹਾਲ ਜਾਂਚ ਚੱਲ ਰਹੀ ਹੈ ਅਤੇ ਹੁਣ ਤੱਕ ਪੰਜਾਬ ਦੀ ਜਾਂਚ ਟੀਮ ਇਹ ਸਿੱਟੇ ’ਤੇ ਨਹੀਂ ਪੁੱਜ ਸਕੀ ਹੈ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਿਹੜੀ ਜੇਲ੍ਹ ਵਿੱਚ ਹੋਇਆ ਹੈ? ਇਸ ਦੇ ਨਾਲ ਹੀ ਹਰ ਦੂਜੇ ਤੀਜੇ ਦਿਨ ਜੇਲ੍ਹਾਂ ਵਿੱਚੋਂ ਵੀਡੀਓ ਬਣ ਕੇ ਬਾਹਰ ਆਉਣ ਦੇ ਮਾਮਲੇ ਵਿੱਚ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਰਕਾਰ ਤੋਂ ਖ਼ਾਸਾ ਨਰਾਜ਼ ਚੱਲ ਰਹੀ ਹੈ। ਇਸ ਮਾਮਲੇ ਵਿੱਚ ਜਲਦ ਹੀ ਸੁਰੱਖਿਆ ਸਾਮਾਨ ਦੇ ਇੰਤਜ਼ਾਮ ਕਰਨ ਦੇ ਆਦੇਸ਼ ਵੀ ਹਾਈ ਕੋਰਟ ਵੱਲੋਂ ਦਿੱਤੇ ਜਾ ਰਹੇ ਹਨ। (Lawrence Bishnoi Case)