ਡੇਰਾ ਸ਼ਰਧਾਲੂਆਂ ਵੱਲੋਂ ਕੈਂਪ ’ਚ 44 ਯੂਨਿਟ ਖੂਨਦਾਨ (Naamcharcha)
(ਸੱਚ ਕਹੂੰ ਨਿਊਜ਼) ਮਨੀਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਵੱਲੋਂ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਮਾਨਵਤਾ ਭਲਾਈ ਦੇ ਕਾਰਜ ਜ਼ੋਰਾਂ-ਸ਼ੋਰਾਂ ਨਾਲ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਮਨੀਲਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਖੂਨਦਾਨ ਕੈਂਪ ਤੇ ਨਾਮਚਰਚਾ (Naamcharcha) ਕੀਤੀ ਗਈ।
ਭੰਡਾਰੇ ਰੂਪੀ ਨਾਮ ਚਰਚਾ ਦੌਰਾਨ ਪੂਰੇ ਘਰ ਨੂੰ ਰੰਗ- ਬਿਰੰਗੀਆਂ ਝੰਡੀਆਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ। 15 ਮੈਂਬਰ ਪ੍ਰੇਮੀ ਗੁਰਮੇਲ ਸਿੰਘ ਇੰਸਾਂ ਬਾਰਦੇਕੇ ਨੇ ਦੱਸਿਆ ਕਿ ਮਨੀਲਾ ਦੀ ਸਮੂਹ ਸਾਧ-ਸੰਗਤ ਵੱਲੋਂ ਆਪਣੇ ਪਿਆਰੇ ਪੂਜਨੀਕ ਮੁਰਸ਼ਿਦ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਫਿਲੀਪੀਨਜ਼ (ਮਨੀਲਾ) ਦੇ ਤਰਕਲ ਸ਼ਹਿਰ ਵਿਖੇ ਪ੍ਰੇਮੀ ਸੇਵਕ ਹਰੀ ਨਰਾਇਣ ਇੰਸਾਂ ਦੇ ਘਰ ਨਾਮ ਚਰਚਾ ਕਰਕੇ ਗੁਰੂ ਜੱਸ ਗਾਉਂਦੇ ਹੋਏ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਮਨਾਈ। (Naamcharcha)
ਉਨ੍ਹਾਂ ਦੱਸਿਆ ਕਿ ਆਪਣੇ ਗੁਰੂ ਬਚਨਾਂ ’ਤੇ ਚੱਲਦਿਆਂ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕਰਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫਤ ਵਿੱਚ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਕੀਤਾ ਜਾਂਦਾ ਹੈ। ਜ਼ਿੰਮੇਵਾਰਾਂ ਮੁਤਾਬਕ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਾਧ-ਸੰਗਤ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਡੇਰਾ ਸ਼ਰਧਾਲੂਆਂ ਵੱਲੋਂ ਵਧ- ਚੜ੍ਹ ਕੇ ਹਿੱਸਾ ਲੈਂਦਿਆਂ 44 ਯੂਨਿਟ ਖੂਨਦਾਨ ਕੀਤਾ ਗਿਆ ਜਿਸ ਤੋਂ ਬਾਅਦ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਜ਼ਿੰਮੇਵਾਰਾਂ ਨੂੰ ਇੱਕ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬਲਾਕ ਚੰਡੀਗੜ੍ਹ ਦੀ ਸਾਧ-ਸੰਗਤ ਨੇ ਅਵਤਾਰ ਮਹੀਨੇ ਦੀ ਖੁਸ਼ੀ ’ਚ ਜ਼ਰੂਰਤਮੰਦਾਂ ਨੂੰ ਵੰਡੇ ਗਰਮ ਕੱਪੜੇ
ਇਸ ਮੌਕੇ 15 ਮੈਂਬਰ ਕੁਲਵਿੰਦਰ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਪਰਗਟ ਸਿੰਘ ਇੰਸਾਂ, ਜਗਦੀਪ ਸਿੰਘ ਇੰਸਾਂ, ਗੁਰਪਿੰਦਰ ਸਿੰਘ ਇੰਸਾਂ, ਆਈਟੀ ਵਿੰਗ ਦੇ ਮਨਦੀਪ ਸਿੰਘ ਇੰਸਾਂ ਤੇ ਪ੍ਰਭਜੋਤ ਸਿੰਘ ਇੰਸਾਂ, 15 ਮੈਂਬਰਾਂ ਭੈਣਾਂ ’ਚ ਚਰਨਜੀਤ ਕੌਰ ਇੰਸਾਂ, ਮਨਜੀਤ ਕੌਰ ਇੰਸਾਂ, ਕੁਲਵਿੰਦਰ ਕੌਰ ਇੰਸਾਂ, ਗੁਰਜੀਤ ਕੌਰ ਇੰਸਾਂ, ਜਸਵਿੰਦਰ ਕੌਰ ਇੰਸਾਂ, ਆਈਟੀ ਵਿੰਗ ਦੀਆਂ ਭੈਣਾਂ ’ਚ ਦਲਜੀਤ ਕੌਰ ਇੰਸਾਂ, ਸੁਖਪ੍ਰੀਤ ਕੌਰ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰਾਂ ਸਮੇਤ ਹੋਰ ਸਾਧ-ਸੰਗਤ ਨੇ ਸ਼ਾਮਲ ਹੁੰਦੇ ਹੋਏ ਗੁਰੂ ਜੱਸ ਗਾਇਆ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਦੌਰਾਨ ਸਰਬਤ ਦੇ ਭਲੇ ਲਈ ਹਾਜ਼ਰ ਸਾਧ-ਸੰਗਤ ਸਿਮਰਨ ਵੀ ਕੀਤਾ ਗਿਆ।