ਮਾਸਟਰਾਂ ਦੇ ਨਾਲ ਨਾਲ ਵਿਦਿਆਰਥੀਆਂ ’ਤੇ ਵੀ ਰਹੇਗੀ ਵਿਭਾਗ ਦੀ ਨਜ਼ਰ
(ਐੱਮ ਕੇ ਸ਼ਾਇਨਾ) ਮੋਹਾਲੀ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ’ਤੇ ਹੁਣ ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾਵੇਗੀ। ਇਸ ਲਈ ਕੇਂਦਰ ਸਰਕਾਰ ਨੇ ਫੰਡ ਜਾਰੀ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਵੀ ਉਹਨਾਂ ਸਾਰੇ ਸਕੂਲਾਂ ਦੀ ਸ਼ਨਾਖਤ ਕਰ ਲਈ ਹੈ ਜਿੱਥੇ ਜਿੱਥੇ ਕੈਮਰੇ ਲਗਾਏ ਜਾਣਗੇ। ਕਈ ਸਕੂਲਾਂ ’ਚ ਪਹਿਲਾਂ ਤੋਂ ਹੀ ਕੈਮਰੇ ਲੱਗੇ ਹੋਏ ਹਨ। ਜਿਹਨਾਂ ਵਿੱਚ ਨਹੀਂ ਲੱਗੇ ਹੁਣ ਉਹ ਸਕੂਲ ਵੀ ਸੀਸੀਟੀਵੀ ਕੈਮਰਿਆਂ ਨਾਲ ਲੈਸ ਹੋ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 31 ਮਾਰਚ 2024 ਤੱਕ ਦਾ ਟਾਰਗੇਟ ਰੱਖਿਆ ਹੈ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਵਾਈਫਾਈ ਕੀਤਾ ਜਾਵੇ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪਹਿਲਾਂ ਹੀ ਦਿੱਤੀ ਸੀ। (CCTV Cameras)
ਇਹ ਵੀ ਪੜ੍ਹੋ: ਕੈਂਪ ਦੌਰਾਨ ਇੰਤਕਾਲ ਦੇ ਲੰਬਿਤ ਪਏ ਮਾਮਲੇ ਨਾਲ-ਨਾਲ ਦੀ ਨਾਲ ਹੋਏ ਹੱਲ
ਸੀਸੀਟੀਵੀ ਕੈਮਰਿਆਂ ਲਈ 29 ਫਰਵਰੀ 2024 ਤੱਕ ਸੂਬੇ ਦੇ 18,897 ਸਰਕਾਰੀ ਸਕੂਲਾਂ ਵਿੱਚ 20 ਹਜ਼ਾਰ ਤੋਂ ਵੱਧ ਕੈਮਰੇ ਲਗਾਏ ਜਾ ਰਹੇ ਹਨ। ਕੈਮਰੇ ਲਗਾਉਣ ਨਾਲ ਸਕੂਲ ਦੇ ਬਾਹਰ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰਹੇਗੀ। ਇਸ ਤੋਂ ਇਲਾਵਾ ਸਟਾਫ਼ ਦੀ ਹਾਜ਼ਰੀ ’ਤੇ ਵੀ ਨਜ਼ਰ ਰੱਖੀ ਜਾਵੇਗੀ। ਕੇਂਦਰ ਸਰਕਾਰ ਨੇ 2023-24 ਲਈ ਸੇਫਟੀ ਸਕਿਉਰਟੀ ਕੰਪੋਨੈਂਟ ਤਹਿਤ 15,327 ਐਲੀਮੈਂਟਰੀ ਅਤੇ 3570 ਸੈਕੰਡਰੀ ਸਕੂਲਾਂ ਨੂੰ 377.94 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। 4 ਮਹੀਨਿਆਂ ਦੇ ਸਰਵੇ ਤੋਂ ਬਾਅਦ ਉਹ ਜਗਹਾ ਤੈਅ ਕੀਤੀ ਗਈ ਹੈ ਜਿੱਥੇ ਕੈਮਰੇ ਲਗਾਏ ਜਾਣਗੇ। ਇਸ ਤੋਂ ਪਹਿਲਾਂ ਵੀ ਕਈ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਕੈਮਰੇ ਲਾਏ ਜਾ ਚੁੱਕੇ ਹਨ ਜੋ ਇਹ ਕੈਮਰੇ ਹਾਈਟੈਕ ਹਨ। (CCTV Cameras)