ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ, ਬਲਾਕ ਤਪਾ-ਭਦੌੜ ਦੇ 163ਵੇਂ ਸਰੀਰਦਾਨੀ ਬਣੇ
(ਸੱਚ ਕਹੂੰ ਨਿਊਜ਼) ਭਦੌੜ। ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਜਾਂਦੀ ਪਵਿੱਤਰ ਸਿੱਖਿਆ ਤਹਿਤ ਬਲਾਕ ਤਪਾ-ਭਦੌੜਾ ਦੇ ਸ਼ਹਿਰ ਭਦੌੜ ਵਾਸੀ ਡੇਰਾ ਸ਼ਰਧਾਲੂ ਰਜਿੰਦਰ ਕੁਮਾਰ ਇੰਸਾਂ ਨੇ ਦੇਹਾਂਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਕੇ ਸਰੀਰਦਾਨੀਆਂ ’ਚ ਆਪਣਾ ਨਾਂਅ ਲਿਖਵਾਇਆ ਹੈ। (Body Donation)
ਸਰੀਰਦਾਨੀ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਤਹਿਤ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਅੱਜ ਦੇਹਾਂਤ ਉਪਰੰਤ ਉਨ੍ਹਾਂ ਦੀ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰਕ ਮੈਂਬਰਾਂ ਪੁੱਤਰ ਮੋਹਿਤ ਸ਼ਰਮਾ ਤੇ ਅਸ਼ਵਨੀ ਕੁਮਾਰ, ਪੁੱਤਰੀ ਇਸੂ ਸ਼ਰਮਾ, ਜਵਾਈ ਅਨੂੰ ਸ਼ਰਮਾ ਅਤੇ ਸਮੂਹ ਪਰਿਵਾਰ ਵੱਲੋਂ ਰਜਿੰਦਰ ਕੁਮਾਰ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਰਾਮਾ ਮੈਡੀਕਲ ਕਾਲਜ ਹਾਰਪਰ (ਯੂਪੀ) ਨੂੰ ਦਾਨ ਕੀਤੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਜਿਸ ਨੂੰ 85 ਮੈਂਬਰ ਦਰਸ਼ਨ ਕੁਮਾਰ ਇੰਸਾਂ ਕੈਨੇਡੀਅਨ ਨੇ ਹਰੀ ਝੰਡੀ ਵਿਖਾਈ।
ਇਹ ਵੀ ਪੜ੍ਹੋ: ‘ਸਹਾਰਾ-ਏ-ਇੰਸਾਂ’ ਮੁਹਿੰਮ ਜੋਤੀ ਕੌਰ ਲਈ ਬਣੀ ਹਮਦਰਦ
ਇਸ ਮੌਕੇ ਸਰੀਰਦਾਨੀ ਦੀ ਮ੍ਰਿਤਕ ਦੇਹ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਰੀਰਦਾਨੀ ਦੀ ਅਰਥੀ ਨੂੰ ਪੁੱਤਰਾਂ ਅਤੇ ਬੇਟੀ ਨੇ ਮੋਢਾ ਦਿੱਤਾ। ਇਸ ਮੌਕੇ ਬਲਾਕ ਤਪਾ ਭਦੌੜ ਦੇ ਬਲਾਕ ਪ੍ਰੇਮੀ ਸੇਵਕ ਪ੍ਰਵੀਨ ਕੁਮਾਰ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਰੀ ਦੁਨੀਆ ਵਿੱਚ ਮਾਨਵਤਾ ਭਲਾਈ ਹਿੱਤ ਆਪਣਾ ਯੋਗਦਾਨ ਪਾ ਰਹੇ ਹਨ ਅਤੇ 161 ਮਾਨਵਤਾ ਭਲਾਈ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ ਬਲਾਕ ਦੀ ਸਾਧ-ਸੰਗਤ ਵੱਲੋਂ ਮੈਡੀਕਲ ਖੋਜਾਂ ਲਈ ਵੱਡੀ ਗਿਣਤੀ ’ਚ ਮ੍ਰਿਤਕ ਦੇਹ ਦਾਨ ਕੀਤੀ ਜਾ ਰਹੀ ਹੈ ਜੋ ਕਿ ਆਪਣੇ ਆਪ ’ਚ ਇੱਕ ਬੇਮਿਸਾਲ ਕਾਰਜ ਹੈ। (Body Donation)
ਇਸ ਮੌਕੇ 85 ਮੈਂਬਰ ਕਰਨੈਲ ਇੰਸਾਂ ਦੀਪਗੜ੍ਹ, ਸਟੇਟ ਮੈਂਬਰ ਰਜਨਪ੍ਰੀਤ ਇੰਸਾਂ,ਪ੍ਰਵੀਨ ਕੁਮਾਰ ਬਲਾਕ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਭੈਣ ਅਤੇ ਭਾਈ, ਪਿੰਡ ਅਤੇ ਬਲਾਕ ਦੇ ਜਿੰਮੇਵਾਰ ਅਤੇ ਸਮੂਹ ਰਿਸ਼ਤੇਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਅਤੇ ਪਿੰਡ ਵਾਸੀ ਹਾਜ਼ਰ ਸਨ।