ਨਾਮ-ਚਰਚਾ ਪੰਡਾਲ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ | Incarnation Month
ਮਲੋਟ (ਮਨੋਜ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ ਚਰਚਾ ਸਥਾਨਕ ਐਡਵਰਡ ਗੰਜ ਗੈਸਟ ਹਾਊਸ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਈ। ਜੋਨ ਨੰਬਰ 1 ਵੱਲੋਂ ਕਰਵਾਈ ਗਈ ਇਸ ਨਾਮ ਚਰਚਾ ਵਿੱਚ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕਰਕੇ ਗੁਰੂ ਜੱਸ ਸਰਵਣ ਕੀਤਾ। ਜੋਨ ਨੰਬਰ 1 ਦੇ ਸੇਵਾਦਾਰਾਂ ਵੱਲੋਂ ਨਾਮ ਚਰਚਾ ਪੰਡਾਲ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ ਜਿਸ ਦੀ ਸਾਧ-ਸੰਗਤ ਅਤੇ ਜਿੰਮੇਵਾਰਾਂ ਨੇ ਵੀ ਖੂਬ ਪ੍ਰਸ਼ੰਸਾ ਕੀਤੀ। (Incarnation Month)
ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਅਵਤਾਰ ਮਹੀਨੇ ਦੀ ਖੁਸ਼ੀ ਪ੍ਰਥਾਏ ਸ਼ਬਦਬਾਣੀ ਕੀਤੀ। ਇਸ ਮੌਕੇ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸ਼ਬਦਬਾਣੀ ਨੂੰ ਬਹੁਤ ਹੀ ਸ਼ਰਧਾ ਪੂਰਵਕ ਸਰਵਣ ਕੀਤਾ। ਇਸ ਮੌਕੇ 85 ਮੈਂਬਰ ਪੰਜਾਬ ਰਾਹੁਲ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ ਅਤੇ ਮਾਨਵਤਾ ਭਲਾਈ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸੇਵਾ, ਸਿਮਰਨ ਵਿੱਚ ਵੀ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ 85 ਮੈਂਬਰ ਪੰਜਾਬ ਹਰਪਾਲ ਇੰਸਾਂ (ਰਿੰਕੂ), ਇਸ ਮੌਕੇ ਜਿੰਮੇਵਾਰ ਸੇਵਾਦਾਰ ਗੁਰਚਰਨ ਸਿੰਘ ਇੰਸਾਂ ਤੋਂ ਇਲਾਵਾ ਇਸ ਮੌਕੇ ਜੋਨ ਨੰਬਰ 1 ਦੇ ਪ੍ਰੇਮੀ ਸੇਵਕ ਮੱਖਣ ਇੰਸਾਂ, 15 ਮੈਂਬਰ ਮੋਹਿਤ ਭੋਲਾ ਇੰਸਾਂ, ਸੰਤੋਖਪਾਲ ਇੰਸਾਂ, ਪਵਨ ਇੰਸਾਂ, ਵਿਜੈ ਮਿੱਤਲ ਇੰਸਾਂ, ਅਸ਼ਵਨੀ ਗਰੋਵਰ ਇੰਸਾਂ, ਪ੍ਰਿੰਸ ਇੰਸਾਂ, ਅੰਸ਼ ਇੰਸਾਂ ਤੋਂ ਇਲਾਵਾ ਭੈਣਾਂ ਵਿੱਚੋਂ ਨਿਰਮਲਾ ਇੰਸਾਂ, ਸੁਮਨ ਇੰਸਾਂ, ਅਨੀਤਾ ਇੰਸਾਂ, ਸੀਮਾਂ ਇੰਸਾਂ, ਅਰਜ ਇੰਸਾਂ, ਪ੍ਰਕਾਸ਼ ਕੌਰ ਇੰਸਾਂ, ਰੀਆ ਇੰਸਾਂ ਤੋਂ ਇਲਾਵਾ ਵੱਖ-ਵੱਖ ਜੋਨਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਬਿੰਟੂ ਪਾਲ ਇੰਸਾਂ, ਡਾ.ਇਕਬਾਲ ਇੰਸਾਂ, ਨਰਿੰਦਰ ਭੋਲਾ ਇੰਸਾਂ, ਸ਼ੁਭਾਸ਼ ਇੰਸਾਂ ਤੋਂ ਇਲਾਵਾ ਪਿੰਡ ਘੁਮਿਆਰਾ ਤੋਂ ਗੋਰਾ ਸਿੰਘ ਇੰਸਾਂ, ਰੱਥੜੀਆਂ ਦੇ ਸ਼ੀਸ਼ਪਾਲ ਇੰਸਾਂ, ਅਬੁੱਲ ਖੁਰਾਣਾ ਦੇ ਦੀਵਾਨ ਚੰਦ ਇੰਸਾਂ ਅਤੇ ਜੰਡਵਾਲਾ ਚੜ੍ਹਤ ਸਿੰਘ ਦੇ ਗੁਰਲਾਲ ਸਿੰਘ ਇੰਸਾਂ ਤੋਂ ਇਲਾਵਾ ਜੋਨਾਂ ਅਤੇ ਪਿੰਡਾਂ ਦੇ 15 ਮੈਂਬਰ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।