2024 ਦਾ ਅਗਾਜ਼ ਹੋ ਗਿਆ ਹੈ ਤੇ ਇੱਕ ਹੋਰ ਸਾਲ ਵਿਰਾਸਤ ਤੋਂ ਅਗਾਂਹ ਨਹੀਂ ਲੰਘਣਾ ਚਾਹੀਦਾ ਨਵਾਂ ਵਰ੍ਹਾ ਆਮ ਤੌਰ ’ਤੇ ਸਿਰਫ਼ ਸਮੇਂ ਦੀ ਤਬਦੀਲੀ ਨਹੀਂ ਸਗੋਂ ਇਹ ਸੱਭਿਆਚਾਰ ਤੋਂ ਦੂਰੀ ਦਾ ਵੀ ਇੱਕ ਹੋਰ ਪੜਾਅ ਬਣਦਾ ਆਇਆ ਹੈ ਇਹ ਸੱਚ ਹੈ ਕਿ ਵਿਕਾਸ ਦਾ ਪਹੀਆ ਤੇਜ਼ੀ ਨਾਲ ਘੁੰਮ ਰਿਹਾ ਹੈ ਤੇਜ਼ੀ, ਅਰਾਮਦਾਇਕਤਾ, ਸਮੇਂ ਦੀ ਬੱਚਤ ਮਨੁੱਖੀ ਜਿੰਦਗੀ ਦੇ ਮੁੱਖ ਬਿੰਦੂ ਬਣ ਗਏ ਹਨ ਸਫ਼ਰ ਦੇ ਘੰਟੇ ਘਟ ਰਹੇ ਹਨ, ਪਰ ਇਸ ਤੇਜ਼ੀ ਨੇ ਮਨੁੱਖੀ ਮਨ ਦਾ ਸਕੂਨ ਖੋਹ ਲਿਆ ਹੈ ਜ਼ਿੰਦਗੀ ਦਾ ਅਸਲ ਮੰਤਵ ਸੰਤੁਸ਼ਟੀ, ਆਪਣਾਪਣ, ਭਾਈਚਾਰਕ ਮਜ਼ਬੂਤੀ, ਮਨੁੱਖੀ ਰਿਸ਼ਤਿਆਂ ਦੀ ਪਾਕੀਜ਼ਗੀ, ਅੰਦਰੂਨੀ ਤੇ ਬਾਹਰੀ ਜ਼ਿੰਦਗੀ ਨਾਲ ਇੱਕਸੁਰਤਾ ਦੀ ਪ੍ਰਾਪਤੀ ਹੀ ਅਸਲ ਵਿਕਾਸ ਹੋਵੇਗਾ। 2024 ਦਾ ਸਾਲ ਮਨੁੱਖ ਦੀ ਵਿਰਾਸਤ ਤੋਂ ਦੂਰੀ ਦੀ ਬਜਾਇ ਵਿਰਾਸਤ ਵੱਲ ਵਾਪਸੀ ਤੇ ਸਾਂਝ ਨੂੰ ਕਾਇਮ ਕਰੇ। ਭਾਵੇਂ ਸਮੇਂ ਦਾ ਪਹੀਆ ਪਿਛਾਂਹ ਵੱਲ ਨਹੀਂ ਘੁੰਮਦਾ ਪਰ ਭੂਤਕਾਲ ਦੀ ਰੀੜ੍ਹ ਵਰਤਮਾਨ ਤੇ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਦੀ ਹੈ। (Happy New Year)
ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼
ਵਿਕਾਸ ਤੇ ਵਿਰਾਸਤ ਦੀ ਸਾਂਝ ਦਾ ਮਾਡਲ ਹੀ ਮਨੁੱਖਵਾਦੀ ਆਧੁਨਿਕਤਾ ਦੀ ਗਾਰੰਟੀ ਦੇ ਸਕਦਾ ਹੈ। ਵਿਰਾਸਤ ਸਮੁੰਦਰ ’ਚ ਬਰਫ਼ ਦੇ ਤੋਦੇ ਵਾਂਗ ਹੁੰਦੀ ਹੈ ਜੋ ਬਾਹਰੋਂ ਘੱਟ ਨਜ਼ਰ ਆਉਂਦੀ ਹੈ। ਵਿਰਾਸਤ ਵਿਕਾਸ ਦੇ ਮਾਡਲ ਦੇ ਧੁਰ ਤੱਕ ਵੱਸੀ ਹੋਣੀ ਚਾਹੀਦੀ ਹੈ ਨਵੀਂ ਪੀੜ੍ਹੀ ਨੂੰ ਵਿਰਾਸਤ ਤੋਂ ਕੋਰੀ ਰੱਖਣ ਦੀਆਂ ਚਾਲਾਂ ਪੂੰਜੀਵਾਦੀ ਆਰਥਿਕਤਾ ਤੇ ਭੋਗਵਾਦੀ ਸੰਸਕ੍ਰਿਤੀ ਦੇ ਮਨੁੱਖ ਵਿਰੋਧੀ ਮੁੱਲਾਂ ਦੀ ਪੈਦਾਇਸ਼ ਹੈ ਨਵੀਂ ਪੀੜ੍ਹੀ ਅੱਗੇ ਮਹਿੰਗੇ ਬਰਾਂਡਿਡ ਕੱਪੜਿਆਂ, ਮਹਿੰਗੀਆਂ ਗੱਡੀਆਂ ਅਤੇ ਕੌਮਾਂਤਰੀ ਰੈਸਟੋਰੈਂਟਾਂ ਦੇ ਖਾਣਿਆਂ ਨੂੰ ਹੀ ਇੱਕ ਸੁਲਝੇ, ਸਿਆਣੇ ਤੇ ਸੱਭਿਅਕ ਜੀਵਨ ਜਾਚ ਵਾਂਗ ਪੇਸ਼ ਕਰਨ ਦੀ ਨੀਤੀ ਮਨੁੱਖ ਨੂੰ ਇੱਕ ਮਸ਼ੀਨ ਬਣਾਉਣ ਵਾਂਗ ਹੈ ਨਵੇਂ ਸਾਲ ਦੀ ਪ੍ਰਾਪਤੀ ਇਸੇ ਗੱਲ ਵਿੱਚ ਹੈ ਕਿ ਮਨੁੱਖ ਦੀ ਕੋਈ ਵੀ ਤਰੱਕੀ ਸਭ ਤੋਂ ਪਹਿਲਾਂ ਉਸ ਦੇ ਅੰਦਰ ਮਨੁੱਖੀ ਗੁਣਾਂ ਦੀ ਗਰੰਟੀ ਦੇਵੇ। (Happy New Year)