ਵੰਦੇ ਭਾਰਤ ਐਕਸਪ੍ਰੈਸ ਰੇਲ ਦੀ ਹੋਈ ਸ਼ੁਰੂਆਤ | Vande Bharat Train
ਅੰਮ੍ਰਿਤਸਰ। ਕੇਂਦਰ ਸਰਕਾਰ ਨੇ ਪੰਜਾਬ ਨੂੰ ਨਵੇਂ ਦਾ ਦਾ ਤੋਹਫ਼ਾ ਦਿੱਤਾ ਹੈ। ਅੰਮਿ੍ਰਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਅੱਜ ਭਾਵ ਸ਼ਨਿੱਚਰਵਾਰ ਨੂੰ ਸ਼ੁਰੂ ਹੋ ਗਈ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਲਗਭਗ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ। ਤੁਹਾਨੂੰ ਦੱਸ ਦਈਏ ਕਿ ਇਸ ਰੇਲ ’ਚ ਸੂਬਾ ਵਾਸੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ, ਕਿਉਂਕਿ ਇਹ ਰੇਲ ਤੇਜ਼ ਰਫ਼ਤਾਰ ਨਾਲ ਲੋਕਾਂ ਨੂੰ ਜਲਦੀ ਦਿੱਲੀ ਪਹੰੁਚਾ ਦੇਵੇਗੀ। ਇਹ ਸ਼ੁੱਕਰਵਾਰ ਨੂੰ ਛੱਡ ਕੇ ਹਫ਼ਤੇ ਦੇ 6 ਦਿਨ ਚੱਲੇਗੀ ਜਲੰਧਰ ਕੈਂਟ ਸਅੇਸ਼ਨ ’ਤੇ ਦੋ ਮਿੰਟ ਰੁਕੇਗੀ। (Vande Bharat Train)
ਅੰਮ੍ਰਿਤਸਰ ਤੋਂ ਚੱਲਣ ਮਰਗੋਂ ਵੰਦੇ ਭਾਰਤ ਐਕਸਪ੍ਰੈਸ ਰੇਲ ਦਾ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਪਹੰੁਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਹ ਰੇਲ 1.22 ਵਜੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਪਹੁੰਚੀ। ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਦੇ ਸਵਾਗਤ ਲਈ ਕਰਵਾਏ ਗਏ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਰਾਕੇਸ਼ ਰਾਠੌੜ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਆਦਿ ਤੋਂ ਇਲਾਵਾ ਭਾਜਪਾ ਪੰਜਾਬ ਦੇ ਉੱਪ ਪ੍ਰਧਾਨ ਰਾਜੇਸ਼ ਬਾਘਾ ਹਾਜ਼ਰ ਸਨ। (Vande Bharat Train)
Also Read : ਮੋਹਾਲੀ ਆਰਪੀਜੀ ਅਟੈਕ ‘ਚ ਸ਼ਾਮਲ ਗੈਂਗਸਟਰ ਲਖਬੀਰ ਲੰਡਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨਿਆ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਵੱਖ ਵੱਖ ਰੂਟਾਂ ’ਤੇ ਚੱਲਣ ਵਾਲੀਆਂ ਛੇ ਵੰਦੇ ਭਾਰਤ ਐਕਸਪ੍ਰੈਸ ਅਤੇ 2 ਅੰਮ੍ਰਿਤ ਭਾਰਤ ਰੇਲ ਗੱਡੀਆਂ ਦਾ ਸ਼ੁੱਭ ਆਰੰਭ ਕਰਕੇ ਜਨਤਾ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਵੰਦੇ ਭਾਰਤ ਐਕਸਪੈਸ ਰੇਲਾਂ ’ਚ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ, ਅੰਮਿ੍ਰਤਸਰ-ਦਿੱਲੀ, ਕੋਇੰਬਟੂਰ-ਬੰਗਲੌਰ ਕੈਂਟ, ਮੰਗਲੌਰ-ਜਗਰਾਓਂ, ਜਾਲਨਾ ਮੁੰਬਈ ਤੇ ਅੰਤੋਦਿਆ ਧਾਮ-ਆਨੰਦ ਵਿਹਾਰ ਟਰਮੀਨਲ ਸ਼ਾਮਲ ਹਨ, ਜਦਕਿ ਅੰਮਿ੍ਰਤ ਭਾਰਤ ਟਰੇਨਾਂ ’ਚ ਦਰਭੰਗਾ-ਅੰਤੋਦਿਆ ਧਾਮ-ਆਨੰਦ ਵਿਹਾਰ ਟਰਮੀਨਲ ਤੇ ਮਾਲਦਾ ਟਾਊਨ-ਬੈਂਗਲੁਰੂ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਅੱਠ ਟਰੇਨਾਂ ਨੂੰ ਹਰੀ ਝੰਡੀ ਦਿੱਤੀ। ਵੱਖ ਵੱਖ ਰੂਟਾਂ ’ਤੇ ਚੱਲਣ ਵਾਲੀਆਂ ਇਨ੍ਹਾਂ ਟਰੇਨਾਂ ਦੇ ਸਵਾਗਤ ਲਈ ਵੱਖ ਵੱਖ ਸਟੇਸ਼ਨਾਂ ’ਤੇ ਪ੍ਰੋਗਰਾਮ ਕਰਵਾਏ ਗਏ ਹਨ। ਫਿਰੋਜ਼ਪੁਰ ਰੇਲਵੇ ਡਿਵੀਜ਼ਨ ਤੋਂ ਚੱਲਣ ਵਾਲੀਆਂ 2 ਟਰੇਨਾਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਅਤੇ ਅੰਮਿ੍ਰਤਸਰ-ਦਿੱਲੀ ਉਦਘਾਟਨੀ ਟਰੇਨਾਂ ਲਈ ਵੀ ਅੰਮਿ੍ਰਤਸਰ, ਜਲੰਧਰ ਕੈਂਟ, ਲੁਧਿਆਣਾ, ਜੰਮੂ ਤਵੀ ਆਦਿ ਸਟੇਸ਼ਨਾਂ ’ਤੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਲਈ ਤਿਆਰੀਆਂ ਵੀ ਕੀਤੀਆਂ ਗਈਆਂ। ਰੇਲਵੇ ਅਧਿਕਾਰੀ ਸਾਰਾ ਦਿਨ ਤਿਆਰੀਆਂ ’ਚ ਰੁੱਝੇ ਰਹੇ। ਕੈਂਟ ਸਟੇਸ਼ਨ ਦਾ ਨਿਰਮਾਣ ਚੱਲ ਰਿਹਾ ਹੈ ਪਰ ਫਿਰ ਵੀ ਰੇਲਵੇ ਸਟੇਸ਼ਨ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਡੀ ਸਟੇਜ਼ ਵੀ ਸਜ਼ਾਈ ਗਈ ਹੈ।