ਐਸਆਈਟੀ ਵੱਲੋਂ ਬਿਕਰਮ ਮਜੀਠੀਆ ਤੋਂ ਪੁੱਛਗਿਛ ਜਾਰੀ | Bikram Majithia
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਵਿੱਚ ਅੱਜ ਐਸਆਈਟੀ ਅੱਗੇ ਪੇਸ਼ ਹੋਣ ਲਈ ਪੁੱਜੇ ਗਏ ਹਨ। ਐਸਆਈਟੀ ਵੱਲੋਂ ਉਹਨਾਂ ਤੋਂ ਪੁੱਛ ਗਿੱਛ ਜਾਰੀ ਹੈ। ਇਸ ਤੋਂ ਪਹਿਲਾਂ ਕਿਆਸਰਾਈਆਂ ਸਨ ਕਿ ਉਨਾਂ ਵੱਲੋਂ ਚਾਰ ਹਫਤਿਆਂ ਦਾ ਸਮਾਂ ਮੰਗਿਆ ਗਿਆ ਹੈ ਅਤੇ ਉਹ ਸਿੱਟ ਅੱਗੇ ਅੱਜ ਪੇਸ਼ ਨਹੀਂ ਹੋਣਗੇ। (Bikram Majithia)
ਦੋ ਸਾਲ ਪਹਿਲਾਂ ਚੰਨੀ ਸਰਕਾਰ ਵੇਲੇ ਦਰਜ ਹੋਏ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਭੇਜੇ ਗਏ ਸਮਨਾ ਦੇ ਤਹਿਤ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਅੱਜ ਮੁੜ ਸਿੱਟ ਕੋਲ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ 18 ਦਸੰਬਰ ਨੂੰ ਵੀ ਸਿੱਟ ਵੱਲੋਂ ਮਜੀਠੀਆ ਤੋਂ ਸੱਤ ਘੰਟੇ ਪੁੱਛਗਿੱਛ ਕੀਤੀ ਗਈ ਸੀ।
Also Read : ਕੇਪਟਾਊਨ ’ਚ ਇੱਕ ਵੀ ਟੈਸਟ ਮੈਚ ਨਹੀਂ ਜਿੱਤ ਸਕਿਆ ਹੈ ਭਾਰਤ, ਲੜੀ ਦਾ ਦੂਜਾ ਮੁਕਾਬਲਾ ਇੱਥੇ ਹੀ ਖੇਡਿਆ ਜਾਵੇਗਾ
ਉਸ ਮਗਰੋਂ 27 ਦਸੰਬਰ ਨੂੰ ਮੁੜ ਸੱਦਿਆ ਗਿਆ ਸੀ ਪਰ ਮਜੀਠੀਆ ਨੇ ਮੰਗੇ ਗਏ ਦਸਤਾਵੇਜ ਇਕੱਤਰ ਕਰਨ ਲਈ ਸਮਾਂ ਮੰਗਦਿਆਂ ਪੇਸ਼ ਹੋਣ ਤੋਂ ਅਸਮਰਥਾ ਪ੍ਰਗਟਾਈ ਸੀ। ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਇਸ ਸਿੱਟ ਵਿੱਚ ਡੀਜੀਪੀ ਰਣਜੀਤ ਸਿੰਘ ਢਿੱਲੋ, ਏਸੀਪੀ ਹਰਵਿੰਦਰ ਸਿੰਘ ਵਿਰਕ ਤੇ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਸਮੇਤ ਹੋਰ ਮੈਂਬਰ ਵੀ ਸ਼ਾਮਿਲ ਹਨ। ਦੱਸਣ ਯੋਗ ਹੈ ਕਿ ਇਹ ਸਿੱਟ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। (Bikram Majithia)