ਪੰਜਾਬ ਭਾਜਪਾ ਵੱਲੋ 35 ਜ਼ਿਲਾ ਪ੍ਰਧਾਨ, 2 ਬੁਲਾਰੇ, 2 ਮੀਡੀਆ ਪੈਨਲਿਸਟ ਤੇ ਅਨੁਸ਼ਾਸਨੀ ਕਮੇਟੀ ਤੇ ਹੋਰ ਅਹੁਦੇਦਾਰਾਂ ਦਾ ਐਲਾਨ (Punjab BJP)
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੂਬਾ ਅਨੁਸ਼ਾਸਨੀ ਕਮੇਟੀ, 35 ਜ਼ਿਲ੍ਹਾ ਪ੍ਰਧਾਨ 6 ਸੈੱਲਾਂ ਦੇ ਕਨਵੀਨਰ/ਕੋਆਰਡੀਨੇਟਰ 2 ਬੁਲਾਰੇ ਤੇ 2 ਪੈਨਲਿਸਟ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਅਨੁਸਾਸਨੀ ਕਮੇਟੀ ਦਾ ਚੇਅਰਮੈਨ, ਬਕਸ਼ੀ ਰਾਮ ਅਰੋੜਾ ਤੇ ਐਨ ਕੇ ਵਰਮਾ ਨੂੰ ਮੈਂਬਰ ਲਗਾਇਆ ਗਿਆ ਹੈ। ਰੰਜਾਮ ਕਾਮਰਾ ਨੂੰ ਸੂਬੇ ਦੇ ਸੈਂਲਾ ਦਾ ਕੋਆਰਡੀਨੇਟਰ, ਅਜੇ ਅਰੋੜਾ ਨੂੰ ਸੂਬਾ ਸੋਸ਼ਲ ਮੀਡੀਆ ਕਨਵੀਨਰ, ਵੀਨੀਤ ਜੋਸ਼ੀ ਨੂੰ ਮੀਡੀਆ ਮੈਨੇਜਮੈਂਟ ਸੈੱਲ ਕਨਵੀਨਰ, ਐਸ਼ ਐਸ਼ ਚੰਨੀ ਨੂੰ ਕੋਆਰਡੀਨੇਟਰ ਇਲੈਕਟਰੋਨਿਕ ਮੀਡੀਆ, ਅੰਕਿਤ ਸ਼ਰਮਾ ਨੂੰ ਸੂਬਾ ਪ੍ਰਧਾਨ ਦਫ਼ਤਰ ਕੋਆਰਡੀਨੇਟਰ ਅਤੇ ਕੇ ਕੇ ਮਲਹੋਤਰਾ ਨੂੰ ਸਟੇਟ ਕਾਨਵੀਨਰ ਮਿਉਨਿਸਪਲ ਸੈਲ ਲਗਾਇਆ ਗਿਆ ਹੈ। Punjab BJP
ਇਹ ਵੀ ਪਡ਼੍ਹੋ : ਅੱਤਵਾਦੀ ਸੰਗਠਨ ULFA ਅਤੇ ਕੇਂਦਰ ਸਰਕਾਰ ਵਿਚਾਲੇ ਸ਼ਾਂਤੀ ਸਮਝੌਤਾ
(Punjab BJP) ਰਾਜੀਵ ਕਤਨਾ ਅਤੇ ਅਮਿਤ ਗੋਸਾਈ ਨੂੰ ਬੁਲਾਰਾ ,ਸੰਜੀਵ ਸ਼ੇਰੂ ਸੱਚਦੇਵਾ ਅਤੇ ਗੁਰਚਰਨ ਸਿੰਘ ਨੂੰ ਸੂਬਾ ਪੈਨਲਿਸਟ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਵਿੱਚ ਮਨਜੀਤ ਸਿੰਘ ਮੰਨਾ ਨੂੰ ਸ੍ਰੀ ਅੰਮਿ੍ਰਤਸਰ ਦਿਹਾਤੀ, ਹਰਵਿੰਦਰ ਸਿੰਘ ਸੰਧੂ ਨੂੰ ਅੰਮਿ੍ਰਤਸਰ ਸ਼ਹਿਰੀ, ਯਾਦਵਿੰਦਰ ਸਿੰਘ ਸ਼ੰਟੀ ਨੂੰ ਬਰਨਾਲਾ, ਹਰਸਿਮਰਨ ਸਿੰਘ ਵਾਲੀਆ ਨੂੰ ਬਟਾਲਾ, ਰਵੀਪ੍ਰੀਤ ਸਿੰਘ ਸਿੱਧੂ ਨੂੰ ਬਠਿੰਡਾ ਦਿਹਾਤੀ, ਸਰੂਪ ਚੰਦ ਸਿੰਗਲਾ ਨੂੰ ਬਠਿੰਡਾ ਸ਼ਹਿਰੀ, ਗਰੁਵ ਕੱਕੜ ਨੂੰ ਫਰੀਦਕੋਟ, ਦੀਦਾਰ ਸਿੰਘ ਭੱਟੀ ਨੂੰ ਸ੍ਰੀ ਫਤਹਿਗੜ੍ਹ ਸਹਿਬ,
ਸੁਖਵਿੰਦਰ ਪਾਲ ਸਿੰਘ ਕਾਕਾ ਨੂੰ ਫਾਜਿਲਕਾ, ਸ਼ਮਸ਼ੇਰ ਸਿੰਘ ਨੂੰ ਫਿਰੋਜਪੁਰ, ਸ਼ਿਵਵੀਰ ਰਾਜਨ ਨੂੰ ਗੁਰਦਾਸਪੁਰ, ਨਿਪੁੰਨ ਸ਼ਰਮਾ ਨੂੰ ਹੁਸ਼ਿਆਰਪੁਰ, ਅਜੇ ਕੌਸ਼ਲ ਸੇਥੂ ਨੂੰ ਹੁਸ਼ਿਆਰਪੁਰ ਦਿਹਾਤੀ, ਇੰਦਰਪਾਲ ਸਿੰਘ ਧਾਲੀਵਾਲ ਨੂੰ ਜਗਰਾਂਓ, ਸ਼ੁਸ਼ੀਲ ਸ਼ਰਮਾ ਨੂੰ ਜਲੰਧਰ, ਰਣਜੀਤ ਸਿੰਘ ਨੂੰ ਪਵਾਰ ਨੂੰ ਜਲੰਧਰ ਰੂਰਲ ਨਾਰਥ, ਮੁਨੀਸ਼ ਧੀਰ ਨੂੰ ਜਲੰਧਰ ਰੂਰਲ ਸਾਊਥ, ਰਣਜੀਤ ਸਿੰਘ ਖੋਜੇਵਾਲ ਨੂੰ ਕਪੂਰਥਲਾ, ਭੁਪਿੰਦਰ ਸਿੰਘ ਚੀਮਾ ਨੂੰ ਖੰਨਾ, ਰਾਮਿੰਦਰ ਸਿੰਘ ਸੰਗੋਵਾਲ ਨੂੰ ਲੁਧਿਆਣਾ ਰੂਰਲ, ਰਾਜਨੀਸ਼ ਧੀਮਾਨ ਨੂੰ ਲੁਧਿਆਣਾ ਸ਼ਹਿਰੀ, ਅਮਨ ਥਾਪਰ ਨੂੰ ਮਲੇਰਕੋਟਲਾ, ਰਕੇਸ਼ ਜੈਨ ਨੂੰ ਮਾਨਸਾ, ਸੀਮਾਂਤ ਗਰਗ ਨੂੰ ਮੋਗਾ, ਸੰਜੀਵ ਵਸ਼ਿਸਟ ਨੂੰ ਮੋਹਾਲੀ, ਸਤੀਸ਼ ਅਸੀਜਾ ਨੂੰ ਮੁਕਤਸਰ, ਰਾਜਵਿੰਦਰ ਸਿੰਘ ਲੱਕੀ ਨੂੰ ਨਵਾਂ ਸ਼ਹਿਰ, ਵਿਜੇ ਸ਼ਰਮਾ ਨੂੰ ਪਠਾਨਕੋਟ, ਜਸ਼ਪਾਲ ਸਿੰਘ ਗਗਰੋਲੀ ਨੂੰ ਪਟਿਆਲਾ ਉੱਤਰ, ਹਰਮੇਸ਼ ਗੋਇਲ ਨੂੰ ਪਟਿਆਲਾ ਦੱਖਣ, ਸੰਜੀਵ ਬਿੱਟੂ ਨੂੰ ਪਟਿਆਲਾ ਸ਼ਹਿਰੀ, ਅਜੇਵੀਰ ਸਿੰਘ ਲਾਲਪੁਰਾ ਨੂੰ ਰੋਪੜ, ਧਰਮਿੰਦਰ ਸਿੰਘ ਨੂੰ ਸੰਗਰੂਰ 1, ਅੰਮਿ੍ਰਤ ਸਿੰਘ ਚੱਠਾ ਨੂੰ ਸੰਗਰੂਰ 2 ਤੇ ਹਰਜੀਤ ਸਿੰਘ ਨੂੰ ਤਰਨਤਾਰਨ ਦਾ ਜਿਲਾ ਪ੍ਰਧਾਨ ਲਗਾਇਆ ਗਿਆ ਹੈ।