ਇਸ ਵਾਰ ਵੀ ਨਹੀਂ ਮਿਲੀ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਇਜਾਜ਼ਤ

Tableau Of Punjab
ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਖ਼ਤ ਇਤਰਾਜ਼ | Tableau Of Punjab

  • ਕਿਹਾ, ਕੇਂਦਰ ਅੱਗੇ ਨਹੀਂ ਜੋੜਾਂਗੇ ਹੱਥ, ਪੰਜਾਬ ਭਰ ਵਿੱਚ ਪੇਸ਼ ਹੋਵੇਗੀ ਝਾਕੀ | Tableau Of Punjab
  • ਦੇਸ਼ ਨੂੰ ਆਜ਼ਾਦ ਕਰਵਾਉਣ ’ਚ ਪੰਜਾਬ ਦਾ ਸਭ ਤੋਂ ਵੱਡਾ ਹੱਥ, ਹੁਣ ਉਸੇ ਪੰਜਾਬ ਨੂੰ ਪਰੇਡ ’ਚੋਂ ਕੀਤਾ ਬਾਹਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਗਣਤੰਤਰ ਦਿਹਾੜੇ ਮੌਕੇ ਲਾਲ ਕਿਲ੍ਹੇ ਵਿੱਚ ਹੋਣ ਵਾਲੀ ਪਰੇਡ ਦਰਮਿਆਨ ਪੰਜਾਬ ਦੀ ਝਾਕੀ ਨਹੀਂ ਦਿਖਾਈ ਜਾਵੇਗੀ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਪੰਜਾਬ ਨੂੰ ਝਾਕੀ ਦੀ ਸੂਚੀ ਵਿੱਚੋਂ ਬਾਹਰ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਦੀ ਸਿਆਸਤ ਕਰਾਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਇਸ ਕਰਕੇ ਪਰੇਡ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸ ਤਰੀਕੇ ਨਾਲ ਉਨ੍ਹਾਂ ਨੇ ਪੰਜਾਬ ਵੱਲੋਂ ਆਜ਼ਾਦੀ ਮੌਕੇ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਵੀ ਨਾ ਸਿਰਫ਼ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਸਗੋਂ ਦੇਸ਼ ਦੇ ਵੱਡੇ ਸ਼ਹੀਦਾਂ ਦਾ ਅਪਮਾਨ ਵੀ ਕੀਤਾ ਗਿਆ ਹੈ। (Tableau Of Punjab)

ਇਹ ਵੀ ਪੜ੍ਹੋ : ਧੂਰੀ ’ਚ ਕਿਸਾਨ ਰੇਲਾਂ ਰੋਕਣ ’ਚ ਨਾਕਾਮ

ਪੰਜਾਬ ਦੇ ਸ਼ਹੀਦਾਂ ਦੀ ਝਾਕੀ ਨੂੰ ਦਿਖਾਉਣ ਲਈ ਕੇਂਦਰ ਸਰਕਾਰ ਦੇ ਅੱਗੇ ਹੱਥ ਨਹੀਂ ਜੋੜੇ ਜਾਣਗੇ, ਸਗੋਂ ਪੰਜਾਬ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਹਰ ਜ਼ਿਲ੍ਹੇ ਵਿੱਚ ਇਹ ਝਾਕੀ ਦਿਖਾਈ ਦੇਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਨ ਅਤੇ ਸ਼ਰਧਾਂਜਲੀ ਦੇਣ ਵਾਲੇ ਦਿਨਾਂ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਇਸ ਤਰੀਕੇ ਦੀ ਚਿੱਠੀ ਪੰਜਾਬ ਨੂੰ ਭੇਜੇਗੀ, ਇਹ ਕਦੇ ਨਹੀਂ ਸੋਚਿਆ ਸੀ ਅਤੇ ਉਹ ਇਨ੍ਹਾਂ ਦਿਨਾਂ ਵਿੱਚ ਕੋਈ ਪ੍ਰੈਸ ਕਾਨਫਰੰਸ ਵੀ ਨਹੀਂ ਕਰਨਾ ਚਾਹੁੰਦੇ ਸਨ ਪਰ ਕੇਂਦਰ ਸਰਕਾਰ ਦੇ ਇੱਕ ਵਿਤਕਰੇ ਨੇ ਪ੍ਰੈਸ ਕਾਨਫਰੰਸ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੂੰ ਅਗਸਤ ਮਹੀਨੇ ਵਿੱਚ ਪੰਜਾਬ ਤੋਂ ਚਿੱਠੀ ਲਿਖ ਕੇ ਭੇਜ ਦਿੱਤੀ ਗਈ ਸੀ ਕਿ ਪੰਜਾਬ ਨੂੰ ਇਸ ਸਾਲ ਜ਼ਰੂਰ ਝਾਕੀ ਵਿੱਚ ਸ਼ਾਮਲ ਕੀਤਾ ਜਾਵੇ।

ਕਿਉਂਕਿ ਪਿਛਲੇ ਸਾਲ ਝਾਕੀ ਦੀ ਸੂਚੀ ਵਿੱਚੋਂ ਬਾਹਰ ਕੀਤਾ ਗਿਆ ਸੀ। ਇਸ ਚਿੱਠੀ ਨੂੰ ਭੇਜਣ ਤੋਂ ਬਾਅਦ ਤਿੰਨ ਝਾਕੀ ਦੇ ਮਾਡਲ ਤਿਆਰ ਕਰਦੇ ਹੋਏ ਇਸ ਸਬੰਧੀ ਬਣੀ ਕਮੇਟੀ ਅੱਗੇ ਪੇਸ਼ ਕੀਤੇ ਗਏ ਸਨ ਤਾਂ ਕਿ ਤਿੰਨਾਂ ਵਿੱਚੋਂ ਇੱਕ ਮਾਡਲ ਨੂੰ ਪਾਸ ਕਰਦੇ ਹੋਏ ਝਾਕੀ ਦੀ ਇਜਾਜ਼ਤ ਮਿਲ ਸਕੇੇ।ਭਗਵੰਤ ਮਾਨ ਨੇ ਦੱਸਿਆ ਕਿ ਹੁਣ ਕੇਂਦਰ ਸਰਕਾਰ ਦੀ ਚਿੱਠੀ ਮਿਲੀ ਹੈ ਕਿ ਪੰਜਾਬ ਸਰਕਾਰ ਨੂੰ ਝਾਕੀ ਦਿਖਾਉਣ ਦੀ ਇਜਾਜ਼ਤ ਨਹੀਂ ਮਿਲੀ ਹੈ ਅਤੇ ਉਨ੍ਹਾਂ ਨੂੰ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਤੋਂ ਜ਼ਿਆਦਾ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਸਮਾਂ ਆ ਗਿਆ, ਜਦੋਂ ਰਾਸ਼ਟਰ ਗਾਣ ‘ਜਨ ਗਨ ਮਨ’ ਵਿੱਚੋਂ ਪੰਜਾਬ ਨੂੰ ਬਾਹਰ ਕਰ ਦਿੱਤਾ ਜਾਵੇਗਾ। ਪਹਿਲਾਂ ਸਿਰਫ਼ ਸ਼ੰਕਾ ਹੀ ਜ਼ਾਹਰ ਕਰ ਰਹੇ ਸਨ ਪਰ ਹੁਣ ਸੱਚ ਵਿੱਚ ਡਰ ਲੱਗ ਰਿਹਾ ਹੈ। (Tableau Of Punjab)

ਕਿਹੜੇ ਮੂੰਹ ਨਾਲ ਪੰਜਾਬ ਵਿੱਚੋਂ ਭਾਜਪਾਈ ਮੰਗਣਗੇ ਵੋਟਾਂ | Tableau Of Punjab

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨਾਲ ਇਸ ਤਰੀਕੇ ਨਾਲ ਕੀਤੇ ਗਏ ਵਿਤਕਰੇ ਤੋਂ ਬਾਅਦ ਭਾਜਪਾ ਆਗੂ ਪੰਜਾਬ ਵਿੱਚੋਂ ਕਿਹੜੇ ਮੂੰਹ ਨਾਲ ਵੋਟਾਂ ਮੰਗਣਗੇ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਹੁਣ ਇਸ ਬਾਰੇ ਕੀ ਬੋਲਣਗੇ? ਕੀ ਉਹ ਕੇਂਦਰ ਸਰਕਾਰ ਨੂੰ ਸੁਆਲ ਕਰਨਗੇ ਕਿ ਪੰਜਾਬ ਦੀਆਂ ਕੁਰਬਾਨੀਆਂ ਦੇ ਬਾਵਜੂਦ ਇਹੋ ਜਿਹਾ ਵਿਹਾਰ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸ. ਭਗਤ ਸਿੰਘ ਅਤੇ ਰਾਜਗੁਰੂ ਚੰਗੇ ਨਹੀਂ ਲੱਗਦੇ ਹਨ ਤਾਂ ਹੀ ਇਹੋ ਜਿਹਾ ਕੀਤਾ ਜਾ ਰਿਹਾ ਹੈ।