ਆਖਿਰ ਅਫਰੀਕਾ ’ਚ Test Series ਕਿਉਂ ਨਹੀਂ ਜਿੱਤ ਪਾਉਂਦਾ ਭਾਰਤ, ਕੀ ਇਸ ਵਾਰ ਟੁੱਟੇਗਾ ਇਹ ਸਿਲਸਿਲਾ

IND Vs SA Test Series

2013 ਤੱਕ ਗੇਂਦਬਾਜ਼ ਰਹੇ ਫਲਾਪ | IND Vs SA Test Series

  • ਪਿਛਲੀਆਂ 2 ਲੜੀਆਂ ’ਚ ਬੱਲੇਬਾਜ਼ ਫਲਾਪ | IND Vs SA Test Series

ਸੈਂਚੁਰੀਅਨ। ਭਾਰਤੀ ਟੀਮ ਲਈ ਸਭ ਤੋਂ ਮੁਸ਼ਕਲ ਮੰਨੀ ਜਾਣ ਵਾਲੀ ਟੈਸਟ ਸੀਰੀਜ਼ ਕੱਲ੍ਹ ਭਾਵ 26 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 2 ਟੈਸਟ ਮੈਚਾਂ ਦੀ ਸੀਰੀਜ ਦਾ ਪਹਿਲਾ ਮੈਚ ਕੱਲ੍ਹ ਤੋਂ ਸੈਂਚੁਰੀਅਨ ’ਚ ਖੇਡਿਆ ਜਾਵੇਗਾ। ਟੀਮ ਇੰਡੀਆ ਦੱਖਣੀ ਅਫਰੀਕਾ ’ਚ ਹੁਣ ਤੱਕ ਇੱਕ ਵੀ ਟੈਸਟ ਸੀਰੀਜ ਨਹੀਂ ਜਿੱਤ ਸਕੀ ਹੈ ਅਤੇ ਡਬਲਿਊਟੀਸੀ ਫਾਈਨਲ ’ਚ ਪਹੁੰਚਣ ਲਈ ਇਹ ਸੀਰੀਜ ਬਹੁਤ ਮਹੱਛਤਵਪੂਰਨ ਹੈ। ਟੀਮ ਇੰਡੀਆ ਨੇ ਦੱਖਣੀ ਅਫਰੀਕਾ ’ਚ 8 ਸੀਰੀਜਾਂ ਖੇਡੀਆਂ ਹਨ, ਪਹਿਲੀਆਂ 4 ’ਚ ਭਾਰਤ ਇੱਕਤਰਫਾ ਹਾਰ ਗਿਆ। 2010 ’ਚ ਪਹਿਲੀ ਵਾਰ ਸੀਰੀਜ ਡਰਾਅ ਰਹੀ ਸੀ ਅਤੇ 2013 ਤੋਂ 2021 ਤੱਕ ਟੀਮ ਇੰਡੀਆ ਤਿੰਨ ਵਾਰ ਸੀਰੀਜ ਜਿੱਤਣ ਦੇ ਨੇੜੇ ਪਹੁੰਚੀ ਸੀ ਪਰ ਤਿੰਨਾਂ ’ਚ ਟੀਮ ਹਾਰ ਗਈ ਸੀ। (IND Vs SA Test Series)

ਹਰ ਦੇਸ਼ ’ਚ ਟੈਸਟ ਸੀਰੀਜ਼ ਜਿੱਤੀਆਂ, ਪਰ ਦੱਖਣੀ ਅਫਰੀਕਾ ਹੀ ਹੈ ਬਾਕੀ

ਜਦੋਂ ਭਾਰਤ ਨੇ 1932 ’ਚ ਕ੍ਰਿਕੇਟ ਖੇਡਣਾ ਸ਼ੁਰੂ ਕੀਤਾ ਤਾਂ ਟੀਮ ਬਹੁਤ ਕਮਜੋਰ ਸੀ। ਟੀਮ ਹਰ ਦੇਸ਼ ’ਚ ਹਾਰ ਜਾਂਦੀ ਸੀ ਪਰ 1983 ਦੇ ਵਿਸ਼ਵ ਕੱਪ ’ਚ ਜਿੱਤ ਤੋਂ ਬਾਅਦ ਦੁਨੀਆ ਨੇ ਭਾਰਤ ਨੂੰ ਪਛਾਣ ਲਿਆ। ਇਸ ਸਾਲ ਤੋਂ ਬਾਅਦ ਭਾਰਤ ਨੇ ਵਿਦੇਸ਼ਾਂ ’ਚ ਵੀ ਟੈਸਟ ਸੀਰੀਜ ਜਿੱਤਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਟੀਮ ਨੇ ਇੰਗਲੈਂਡ, ਨਿਊਜੀਲੈਂਡ, ਵੈਸਟਇੰਡੀਜ ਅਤੇ ਏਸ਼ੀਆ ਦੇ ਸਾਰੇ ਦੇਸ਼ਾਂ ’ਚ ਟੈਸਟ ਸੀਰੀਜਾਂ ਜਿੱਤੀਆਂ। ਭਾਰਤ ਨੂੰ ਅਸਟਰੇਲੀਆ ’ਚ ਦੋ ਵਾਰ ਸਫਲਤਾ ਮਿਲੀ ਹੈ। (IND Vs SA Test Series)

IND Vs SA Test Series

ਪਰ ਟੀਮ ਦੱਖਣੀ ਅਫਰੀਕਾ ’ਚ ਅੱਜ ਤੱਕ ਸੀਰੀਜ ਨਹੀਂ ਜਿੱਤ ਸਕੀ ਹੈ। ਮਾਹਿਰ ਕਹਿੰਦੇ ਹਨ ਕਿ ਬੱਲੇਬਾਜੀ ਕਾਰਨ ਭਾਰਤੀ ਟੀਮ ਟੈਸਟ ਲੜੀ ਨਹੀਂ ਜਿੱਤ ਸਕਿਆ ਪਰ ਦੱਖਣੀ ਅਫਰੀਕਾ ’ਚ ਭਾਰਤ ਦੇ ਦੋ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਨੇ ਮਿਲ ਕੇ 7 ਸੈਂਕੜੇ ਲਾਏ ਹਨ। ਦੋਵਾਂ ਦੀ ਔਸਤ ਵੀ 45 ਤੋਂ ਜ਼ਿਆਦਾ ਦੀ ਹੈ। ਅੰਕੜੇ ਤਾਂ ਇਹ ਦੱਸਦੇ ਹਨ ਕਿ ਦੱਖਣੀ ਅਫਰੀਕਾ ਦੀ ਟੀਮ ਭਾਰਤ ਨਾਲੋਂ ਕਾਫੀ ਬਿਹਤਰ ਸੀ। ਅਜਿਹੇ ’ਚ ਜਾਣਦੇ ਹਾਂ ਕਿ ਦੱਖਣੀ ਅਫਰੀਕਾ ’ਚ ਟੈਸਟ ਸੀਰੀਜ ਜਿੱਤਣ ’ਚ ਟੀਮ ਇੰਡੀਆ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। (IND Vs SA Test Series)

2015 ਤੋਂ 2022 ਤੱਕ : 6 ’ਚੋਂ 2 ਟੈਸਟ ਮੈਚ ਜਿੱਤੇ, ਸੀਰੀਜ ਜਿੱਤਣ ਦੇ ਨੇੜੇ ਪਹੁੰਚੇ ਪਰ ਫਿਰ ਵੀ ਹਾਰੇ | IND Vs SA Test Series

2014 ’ਚ, ਵਿਰਾਟ ਕੋਹਲੀ ਨੇ ਟੀਮ ਇੰਡੀਆ ਦੀ ਕਮਾਨ ਸੰਭਾਲੀ, ਜੋ ਬਾਅਦ ’ਚ ਭਾਰਤ ਦੇ ਸਭ ਤੋਂ ਵਧੀਆ ਟੈਸਟ ਕਪਤਾਨ ਸਾਬਤ ਹੋਏ। ਉਨ੍ਹਾਂ ਦੀ ਕਪਤਾਨੀ ’ਚ ਭਾਰਤ ਨੇ ਇੰਗਲੈਂਡ ’ਚ ਇੱਕ ਲੜੀ ਡਰਾਅ ਕੀਤੀ, ਅਸਟਰੇਲੀਆ ’ਚ 2 ਟੈਸਟ ਲੜੀਆਂ ਜਿੱਤੀਆਂ ਅਤੇ ਏਸ਼ੀਆ ’ਚ ਇੱਕ ਵੀ ਲੜੀ ਨਹੀਂ ਹਾਰੀ, ਪਰ ਕੋਹਲੀ ਵੀ ਭਾਰਤ ਨੂੰ ਦੱਖਣੀ ਅਫਰੀਕਾ ’ਚ ਟੈਸਟ ਲੜੀ ਜਿੱਤਣ ’ਚ ਮਦਦ ਨਹੀਂ ਕਰ ਸਕੇ। ਹਾਲਾਂਕਿ, ਇਹ ਉਨ੍ਹਾਂ ਦੀ ਕਪਤਾਨੀ ’ਚ ਹੀ ਸੀ ਕਿ ਟੀਮ ਸੀਰੀਜ ਜਿੱਤਣ ਦੇ ਸਭ ਤੋਂ ਨੇੜੇ ਪਹੁੰਚੀ। 2018 ’ਚ ਕੋਹਲੀ ਦੀ ਕਪਤਾਨੀ ’ਚ ਟੀਮ ਇੰਡੀਆ ਪਹਿਲੀ ਵਾਰ ਦੱਖਣੀ ਅਫਰੀਕਾ ਪਹੁੰਚੀ ਸੀ। ਟੀਮ ਨੇ ਇੱਕਰੋਜ਼ਾ ਲੜੀ 5-1 ਨਾਲ ਅਤੇ ਟੀ-20 ਸੀਰੀਜ 2-1 ਨਾਲ ਜਿੱਤੀ, ਪਰ ਟੈਸਟ ਸੀਰੀਜ 1-2 ਨਾਲ ਹਾਰ ਗਈ। (IND Vs SA Test Series)

ਭਾਰਤ ਨੇ ਪਹਿਲੇ ਦੋ ਟੈਸਟ 72 ਅਤੇ 135 ਦੌੜਾਂ ਦੇ ਫਰਕ ਨਾਲ ਗੁਆਏ, ਦੋਵੇਂ ਵਾਰ ਟੀਮ ਜਿੱਤ ਦੇ ਨੇੜੇ ਆਈ, ਪਰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਆਖਰੀ ਟੈਸਟ 63 ਦੌੜਾਂ ਨਾਲ ਜਿੱਤ ਲਿਆ। 2021-22 ’ਚ, ਟੀਮ ਕੋਹਲੀ ਦੀ ਕਪਤਾਨੀ ’ਚ ਇੱਕ ਵਾਰ ਫਿਰ ਦੱਖਣੀ ਅਫਰੀਕਾ ਦੇ ਟੂਰ ’ਤੇ ਪਹੁੰਚੀ। ਦੌਰੇ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਟੀ-20 ਦੀ ਕਪਤਾਨੀ ਛੱਡ ਦਿੱਤੀ ਸੀ ਅਤੇ ਬੀਸੀਸੀਆਈ ਨੇ ਉਨ੍ਹਾਂ ਨੂੰ ਇੱਕਰੋਜ਼ਾ ਕਪਤਾਨੀ ਤੋਂ ਹਟਾ ਦਿੱਤਾ ਸੀ। ਇਸ ਸਭ ਦੇ ਬਾਵਜੂਦ ਭਾਰਤ ਨੇ ਟੈਸਟ ਸੀਰੀਜ ਦਾ ਪਹਿਲਾ ਮੈਚ 113 ਦੌੜਾਂ ਨਾਲ ਜਿੱਤ ਲਿਆ। ਦੂਜੇ ’ਚ ਕੋਹਲੀ ਜ਼ਖਮੀ ਹੋ ਗਏ ਅਤੇ ਲੋਕੇਸ਼ ਰਾਹੁਲ ਨੇ ਕਪਤਾਨੀ ਸੰਭਾਲੀ। ਭਾਰਤ 7 ਵਿਕਟਾਂ ਨਾਲ ਹਾਰ ਗਿਆ। ਕੋਹਲੀ ਤੀਜੇ ਟੈਸਟ ’ਚ ਵਾਪਸੀ ਕੀਤੀ ਪਰ ਭਾਰਤ 7 ਵਿਕਟਾਂ ਨਾਲ ਹਾਰ ਗਿਆ ਅਤੇ ਟੀਮ 1-0 ਦੀ ਬੜ੍ਹਤ ਲੈਣ ਦੇ ਬਾਵਜੂਦ ਸੀਰੀਜ 2-1 ਨਾਲ ਹਾਰ ਗਈ। (IND Vs SA Test Series)

ਕੀ ਰਹੀ ਹਾਰਨ ਦੀ ਵਜ੍ਹਾ? | IND Vs SA Test Series

  • 2015 ਤੋਂ 2022 ਦਰਮਿਆਨ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਸਭ ਤੋਂ ਵੱਧ ਚੁਣੌਤੀ ਦਿੱਤੀ। ਉਸ ਦੇ ਅਤੇ ਭਾਰਤ ਦੋਵਾਂ ਦੇ 6-6 ਬੱਲੇਬਾਜਾਂ ਦੀ ਔਸਤ 24 ਤੋਂ ਜ਼ਿਆਦਾ ਸੀ। ਦੱਖਣੀ ਅਫਰੀਕਾ ਨੇ ਹਰ 23 ਦੌੜਾਂ ’ਤੇ ਇੱਕ ਵਿਕਟ ਗੁਆ ਦਿੱਤੀ, ਜਦਕਿ ਭਾਰਤ ਨੇ ਹਰ 20 ਦੌੜਾਂ ’ਤੇ ਇਕ ਵਿਕਟ ਦੀ ਔਸਤ ਦਿੱਤੀ। ਦੋਵਾਂ ਟੀਮਾਂ ਦੇ ਬੱਲੇਬਾਜਾਂ ਨੇ ਖਰਾਬ ਪ੍ਰਦਰਸ਼ਨ ਕੀਤਾ ਪਰ ਭਾਰਤ ਦੀ ਬੱਲੇਬਾਜੀ ਪਿਛਲੀ ਸੀਰੀਜ ਦੇ ਮੁਕਾਬਲੇ ਕਾਫੀ ਕਮਜੋਰ ਨਜਰ ਆਈ। ਕੋਹਲੀ ਤੋਂ ਇਲਾਵਾ ਹੋਰ ਬੱਲੇਬਾਜ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ।
  • ਇਸ ਦੌਰਾਨ ਦੱਖਣੀ ਅਫਰੀਕਾ ਅਤੇ ਭਾਰਤ ਦੋਵਾਂ ਟੀਮਾਂ ਦੇ 5-5 ਗੇਂਦਬਾਜਾਂ ਨੇ 10 ਤੋਂ ਜ਼ਿਆਦਾ ਵਿਕਟਾਂ ਲਈਆਂ। ਭਾਰਤੀ ਗੇਂਦਬਾਜਾਂ ਨੇ 103 ਵਿਕਟਾਂ ਲਈਆਂ ਜਦਕਿ ਦੱਖਣੀ ਅਫਰੀਕਾ ਦੇ ਗੇਂਦਬਾਜਾਂ ਨੇ 117 ਵਿਕਟਾਂ ਲਈਆਂ। ਭਾਵ ਗੇਂਦਬਾਜੀ ’ਚ ਵੀ ਦੋਵੇਂ ਟੀਮਾਂ ਲਗਭਗ ਬਰਾਬਰੀ ’ਤੇ ਸਨ।
  • ਕੋਹਲੀ ਨੂੰ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਇੱਕਰੋਜ਼ਾ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਟੈਸਟ ਸੀਰੀਜ ਤੋਂ ਬਾਅਦ ਕੋਹਲੀ ਨੇ ਟੈਸਟ ਕਪਤਾਨੀ ਵੀ ਛੱਡ ਦਿੱਤੀ ਸੀ। ਕਪਤਾਨੀ ਬਦਲਣ ਕਾਰਨ ਕਪਤਾਨ ਕੋਹਲੀ ਆਜਾਦ ਸੋਚ ਨਾਲ ਕਮਾਂਡ ਨਹੀਂ ਸੰਭਾਲ ਸਕੇ। ਨਤੀਜਾ ਇਹ ਹੋਇਆ ਕਿ ਬੱਲੇਬਾਜੀ-ਗੇਂਦਬਾਜੀ ’ਚ ਦੱਖਣੀ ਅਫਰੀਕਾ ਤੋਂ ਬਿਹਤਰ ਹੋਣ ਦੇ ਬਾਵਜੂਦ ਟੀਮ ਇੰਡੀਆ ਨੂੰ ਸੀਰੀਜ ਗੁਆਉਣੀ ਪਈ। ਕੋਹਲੀ ਨੇ ਫਿਰ ਟੈਸਟ ਕਪਤਾਨੀ ਕਿਉਂ ਛੱਡੀ ਸੀ, ਇਸ ਦਾ ਖੁਲਾਸਾ ਅੱਜ ਤੱਕ ਨਹੀਂ ਹੋਇਆ ਹੈ।

ਇਸ ਵਾਰ ਰੋਹਿਤ ਦੀ ਸਖਤ ਪ੍ਰੀਖਿਆ,, ਵਿਦੇਸ਼ਾਂ ’ਚ ਸਿਰਫ 3 ਟੈਸਟਾਂ ਮੈਚਾਂ ’ਚ ਕਪਤਾਨੀ ਕੀਤੀ | IND Vs SA Test Series

2006 ਤੱਕ ਭਾਰਤੀ ਕਪਤਾਨ ਟੀਮ ਨੂੰ ਦੱਖਣੀ ਅਫਰੀਕਾ ’ਚ ਲੜੀ ਜਿੱਤਣ ਦੇ ਨੇੜੇ ਵੀ ਨਹੀਂ ਲੈ ਜਾ ਸਕਿਆ ਸੀ। 2010 ’ਚ, ਧੋਨੀ ਦੱਖਣੀ ਅਫਰੀਕਾ ’ਚ ਇੱਕੋ-ਇੱਕ ਲੜੀ ਡਰਾਅ ਕਰਨ ਵਾਲੇ ਕਪਤਾਨ ਬਣੇ। ਜਦੋਂ ਕਿ 2022 ਤੱਕ, ਕੋਹਲੀ ਦੱਖਣੀ ਅਫਰੀਕਾ ’ਚ 2 ਟੈਸਟ ਜਿੱਤਣ ਵਾਲੇ ਇਕਲੌਤੇ ਭਾਰਤੀ ਕਪਤਾਨ ਰਹੇ। ਉਨ੍ਹਾਂ ਦੀ ਕਪਤਾਨੀ ’ਚ ਭਾਰਤ ਦੋ ਵਾਰ ਸੀਰੀਜ ਜਿੱਤਣ ਦੇ ਨੇੜੇ ਪਹੁੰਚਿਆ, ਪਰ ਜਿੱਤ ਨਹੀਂ ਸਕਿਆ। (IND Vs SA Test Series)

IND Vs SA Test Series

ਹੁਣ ਟੀਮ ਇੰਡੀਆ ਰੋਹਿਤ ਸ਼ਰਮਾ ਦੀ ਕਪਤਾਨੀ ’ਚ 2 ਟੈਸਟ ਮੈਚਾਂ ਦੀ ਸੀਰੀਜ ਖੇਡੇਗੀ। ਰੋਹਿਤ ਨੇ ਹੁਣ ਤੱਕ ਸਿਰਫ 9 ਟੈਸਟ ਮੈਚਾਂ ’ਚ ਭਾਰਤ ਦੀ ਕਪਤਾਨੀ ਕੀਤੀ ਹੈ ਅਤੇ ਵਿਦੇਸ਼ਾਂ ਦੇ ਨਾਂਅ ’ਤੇ ਉਨ੍ਹਾਂ ਕੋਲ ਵੈਸਟਇੰਡੀਜ ’ਚ ਹੀ ਟੈਸਟ ਕਪਤਾਨੀ ਦਾ ਤਜ਼ੁਰਬਾ ਹੈ। ਰੋਹਿਤ ਨੇ 2023 ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਵੀ ਟੀਮ ਦੀ ਕਮਾਨ ਸੰਭਾਲੀ ਸੀ ਪਰ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ’ਚ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਉਨ੍ਹਾਂ ਦੇ ਟੈਸਟ ਕਪਤਾਨੀ ਕਰੀਅਰ ਲਈ ਕਾਫੀ ਮੁਸ਼ਕਲ ਹੋਵੇਗੀ। ਜੋ ਉਨ੍ਹਾਂ ਦੀ ਕਪਤਾਨੀ ਦਾ ਭਵਿੱਖ ਵੀ ਤੈਅ ਕਰ ਸਕਦਾ ਹੈ। (IND Vs SA Test Series)

2023 ਦੀ ਟੀਮ ’ਚ ਜਵਾਨੀ ਜੋਸ਼ ਦੇ ਨਾਲ- ਨਾਲ ਤਜ਼ਰਬਾ ਵੀ

2023 ’ਚ, ਟੀਮ ਇੰਡੀਆ 3 ਵੱਖ-ਵੱਖ ਕਪਤਾਨਾਂ ਨਾਲ ਤਿੰਨੋਂ ਫਾਰਮੈਟਾਂ ’ਚ ਸੀਰੀਜ ਖੇਡਣ ਲਈ ਦੱਖਣੀ ਅਫਰੀਕਾ ਆਈ ਹੈ। ਸੂਰਿਆਕੁਮਾਰ ਯਾਦਵ ਦੀ ਕਪਤਾਨੀ ’ਚ ਟੀਮ ਨੇ ਟੀ-20 ਸੀਰੀਜ 1-1 ਨਾਲ ਡਰਾਅ ਕਰ ਲਈ। ਭਾਰਤ ਨੇ ਕੇਐੱਲ ਰਾਹੁਲ ਦੀ ਕਪਤਾਨੀ ’ਚ ਇੱਕਰੋਜ਼ਾ ਸੀਰੀਜ 2-1 ਨਾਲ ਜਿੱਤ ਲਈ। ਹੁਣ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ ’ਚ 2 ਟੈਸਟ ਸੀਰੀਜ ਖੇਡੇਗੀ। ਪਹਿਲਾ ਮੈਚ 26 ਦਸੰਬਰ ਤੋਂ ਸੈਂਚੁਰੀਅਨ ’ਚ ਅਤੇ ਦੂਜਾ ਮੈਚ 3 ਜਨਵਰੀ ਤੋਂ ਕੇਪਟਾਊਨ ’ਚ ਖੇਡਿਆ ਜਾਵੇਗਾ।

ਟੀਮ ਇੰਡੀਆ ਕੋਲ ਇਸ ਸਮੇਂ ਜਸਪ੍ਰੀਤ ਬੁਮਰਾਹ, ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਤਜਰਬੇਕਾਰ ਗੇਂਦਬਾਜੀ ਲਾਈਨ-ਅੱਪ ਦੇ ਨਾਲ ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ ਅਤੇ ਪ੍ਰਸਿੱਧ ਕ੍ਰਿਸ਼ਨਾ ਦਾ ਨੌਜਵਾਨ ਉਤਸ਼ਾਹ ਹੈ। ਕੋਹਲੀ, ਰੋਹਿਤ ਅਤੇ ਰਾਹੁਲ ਦੇ ਨਾਲ-ਨਾਲ ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ ਅਤੇ ਸ਼੍ਰੇਅਸ ਅਈਅਰ ਦੇ ਰੂਪ ’ਚ ਬੱਲੇਬਾਜੀ ’ਚ ਨਵਾਂ ਜੋਸ਼ ਵੇਖਣ ਨੂੰ ਮਿਲੇਗਾ।

ਸਮਾਣਾ-ਪਟਿਆਲਾ ਰੋਡ ’ਤੇ ਭਿਆਨਕ ਸੜਕ ਹਾਦਸਾ, 3 ਦੀ ਮੌਤ, ਇੱਕ ਜਖ਼ਮੀ