ਵੀਰਵਾਰ ਭਾਵ 21 ਦਸੰਬਰ ਨੂੰ ਹੋਇਆ ਸੀ ਫੌਜ ਦੇ ਟਰੱਕ ’ਤੇ ਹਮਲਾ | Terrorist Attack
- 5 ਜਵਾਨ ਸ਼ਹੀਦ ਹੋਏ ਸਨ ਅਤੇ 2 ਗੰਭੀਰ ਜ਼ਖ਼ਮੀ | Terrorist Attack
ਸ੍ਰੀਨਗਰ (ਏਜੰਸੀ)। ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੂਰਨਕੋਟ ’ਚ ਵੀਰਵਾਰ ਭਾਵ 21 ਦਸੰਬਰ ਨੂੰ ਫੌਜ ਦੇ ਕਾਫਲੇ ’ਤੇ ਹਮਲਾ ਹੋਇਆ ਸੀ, ਉਹ ਹਮਲਾ ਚਾਰ ਅੱਤਵਾਦੀਆਂ ਨੇ ਕੀਤਾ ਸੀ। ਅੱਤਵਾਦੀਆਂ ਨੇ ਅਮਰੀਕੀ ਐਮ-4 ਕਾਰਬਾਈਨ ਅਸਾਲਟ ਰਾਈਫਲ ਤੋਂ ਸਟੀਲ ਦੀਆਂ ਗੋਲੀਆਂ ਚਲਾਈਆਂ ਸਨ। ਇਹ ਸਟੀਲ ਦੀਆਂ ਗੋਲੀਆਂ ਫੌਜ ਦੀਆਂ ਗੱਡੀਆਂ ਦੀਆਂ ਮੋਟੀਆਂ ਲੋਹੇ ਦੀਆਂ ਚਾਦਰਾਂ ’ਚੋਂ ਦੀ ਲੰਘ ਕੇ ਫੌਜੀਆਂ ਨੂੰ ਲੱਗੀਆਂ। ਇਸ ’ਚ ਪੰਜ ਜਵਾਨ ਸ਼ਹੀਦ ਹੋ ਗਏ ਸਨ। ਅਤੇ ਦੋ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜ਼ਿਨ੍ਹਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ। ਪੀਪਲਜ ਐਂਟੀ ਫਾਸੀਵਾਦੀ ਫਰੰਟ (ਪੀਏਐੱਫਐੱਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। (Terrorist Attack)
ਇਹ ਵੀ ਪੜ੍ਹੋ : ਭੂਚਾਲ ਦੇ ਤੇਜ਼ ਝਟਕੇ, ਸਹਿਮੇ ਲੋਕ
ਅੱਤਵਾਦੀਆਂ ਨੇ ਸੋਸ਼ਲ ਮੀਡੀਆ ’ਤੇ ਹਮਲੇ ਵਾਲੀ ਥਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜਿਸ ’ਚ ਐੱਮ -4 ਰਾਈਫਲਾਂ ਦੀ ਵਰਤੋਂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਦੂਜੇ ਪਾਸੇ ਇਲਾਕੇ ’ਚ ਫੌਜੀਆਂ ਵੱਲੋਂ ਤਲਾੋੀ ਮੁਹਿੰਮ ਦੌਰਾਨ ਫੌਜ ਨੇ ਸ਼ੁੱਕਰਵਾਰ ਭਾਵ (22 ਦਸੰਬਰ) ਨੂੰ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਉਹ ਅੱਠ ਲੋਕਾਂ ’ਚ ਸ਼ਾਮਲ ਸਨ ਜਿਨ੍ਹਾਂ ਤੋਂ ਵੀਰਵਾਰ ਦੇ ਹਮਲੇ ਦੇ ਸਬੰਧ ’ਚ ਪੁੱਛਗਿੱਛ ਕੀਤੀ ਗਈ ਸੀ। ਇਨ੍ਹਾਂ ਦੀ ਪਛਾਣ ਟੋਪਾ ਪੀਰ ਵਾਸੀ ਸਫੀਰ ਹੁਸੈਨ (43), ਮੁਹੰਮਦ ਸ਼ੌਕਤ (27) ਅਤੇ ਸ਼ਬੀਰ ਅਹਿਮਦ (32) ਵਜੋਂ ਹੋਈ ਹੈ। ਉਨ੍ਹਾਂ ਨੂੰ ਫੌਜ ’ਤੇ ਹਮਲੇ ਦਾ ਸ਼ੱਕੀ ਮੰਨਿਆ ਜਾ ਰਿਹਾ ਸੀ। (Terrorist Attack)
ਪੁੰਛ-ਰਾਜੌਰੀ ’ਚ ਇੰਟਰਨੈੱਟ ਸੇਵਾਵਾਂ ਬੰਦ | Terrorist Attack
ਤਿੰਨ ਲੋਕਾਂ ਦੀ ਰਹੱਸਮਈ ਮੌਤ ਤੋਂ ਬਾਅਦ ਸ਼ਨਿੱਚਰਵਾਰ (23 ਦਸੰਬਰ) ਨੂੰ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਵੱਲੋਂ ਪੁੱਛਗਿੱਛ ਕਰਨ ਵਾਲੇ 8 ਲੋਕਾਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਇਸ ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਪੁੱਛ-ਪੜਤਾਲ ਦੇ ਨਾਂਅ ’ਤੇ ਉਨ੍ਹਾਂ ’ਤੇ ਤਸੱਦਦ ਕੀਤਾ ਜਾਂਦਾ ਸੀ। ਸੂਤਰਾਂ ਨੇ ਦੱਸਿਆ ਕਿ ਅਫਵਾਹਾਂ ਫੈਲਾਉਣ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਵਿਵਸਥਾ ਨੂੰ ਵਿਗਾੜਨ ਤੋਂ ਰੋਕਣ ਲਈ ਸਾਵਧਾਨੀ ਦੇ ਤੌਰ ’ਤੇ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। (Terrorist Attack)