ਬਠਿੰਡਾ (ਸੁਖਜੀਤ ਮਾਨ)। ਜੇਕਰ ਤੁਹਾਡਾ ਗੁੰਮ ਜਾਂ ਚੋਰੀ ਹੋਇਆ ਹੈ ਮੋਟਰਸਾਈਕਲ ਜਾਂ ਸਕੂਟਰੀ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਜੀ ਹਾਂ, ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਚੋਰੀ ਦਾ ਸਿ਼ਕਾਰ ਹੋਏ ਦੋਪਈਆ ਵਾਹਨ ਬਰਾਮਦ ਕੀਤੇ ਹਨ ਤੇ ਉਨ੍ਹਾਂ ਦੀ ਪੂਰੀ ਸੂਚੀ ਵੀ ਜਾਰੀ ਕੀਤੀ ਹੈ। ਹੋ ਸਕਦਾ ਹੈ ਤੁਹਾਡੇ ਕਿਸੇ ਜਾਣਕਾਰ ਜਾਂ ਰਿਸ਼ਤੇਦਾਰ ਦਾ ਚੋਰੀ ਹੋਇਆ ਵਾਹਨ ਵੀ ਇਸ ਸੂਚੀ ਵਿੱਚ ਸ਼ਾਮਲ ਹੋਵੇ। ਤੁਸੀਂ ਇਸ ਸੂਚੀ ਨੂੰ ਜ਼ਰੂਰ ਪੜ੍ਹੋ ਅਤੇ ਅੱਗੇ ਵੀ ਸ਼ੇਅਰ ਕਰੋ। ਸੂਚੀ ਇਸ ਤਰ੍ਹਾਂ ਹੈ। (Motorcycle Stolen)
ਵਿਸਥਾਰ ਸਹਿਤ ਪੂਰੀ ਜਾਣਕਾਰੀ ਇਸ ਤਰ੍ਹਾਂ ਹੈ: | Motorcycle Stolen
ਬਠਿੰਡਾ ਪੁਲਿਸ (Bathinda police) ਦੇ ਸੀ.ਆਈ.ਏ ਸਟਾਫ-1 ਨੂੰ ਉਸ ਸਮੇਂ ਸਫਲਤਾ ਮਿਲੀ ਜਦੋ ਗਸ਼ਤ ਦੌਰਾਨ ਠੰਡੀ ਸੜਕ ਨੇੜੇ ਰੇਲਵੇ ਕਲੋਨੀ ਬਠਿੰਡਾ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਚੈਕਿੰਗ ਦੌਰਾਨ ਮੁਖਬਰੀ ਦੇ ਅਧਾਰ ‘ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ ਚੋਰੀ ਕੀਤੇ 17 ਮੋਟਰਸਾਈਕਲ ਵੱਖ-ਵੱਖ ਮਾਰਕਾ ਅਤੇ 7 ਐਕਟਿਵਾ ਸਕੂਟਰ ਬਰਾਮਦ ਕੀਤੇ ਗਏ।
ਵੇਰਵਿਆਂ ਮੁਤਾਬਿਕ ਐਸਪੀ (ਡੀ) ਅਜੈ ਗਾਂਧੀ ਤੇ ਡੀਐਸਪੀ ਮਨਮੋਹਨ ਸਰਨਾ ਦੀ ਨਿਗਰਾਨੀ ਵਿੱਚ ਸੀ.ਆਈ.ਏ ਸਟਾਫ-1 ਨੂੰ ਮੁਖਬਰੀ ਹੋਈ ਕਿ ਗੁਰਵਿੰਦਰ ਸਿੰਘ ਉਰਫ ਰਾਜੂ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਨੰਬਰ 6 ਕੋਠੇ ਅਮਰਪੁਰਾ ਜੋਗਾਨੰਦ ਰੋਡ ਬਠਿੰਂਡਾ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ, ਜਿਸਨੇ ਊਧਮ ਸਿੰਘ ਨਗਰ ਬਠਿੰਡਾ ਵਿਖੇ ਕਿਰਾਏ ‘ਤੇ ਇੱਕ ਗਡਾਉੂਨ ਲੈ ਕੇ ਮੋਟਰਸਾਈਕਲ ਚੋਰੀ ਕਰਕੇ ਗਡਾਉਂਨ ਵਿੱਚ ਖੜਾ ਦਿੰਦਾ ਹੈ। (Bathinda police)
Breaking : ਰਾਜੌਰੀ ’ਚ ਫੌਜ ’ਤੇ ਅੱਤਵਾਦੀ ਹਮਲਾ, 4 ਜਵਾਨ ਸ਼ਹੀਦ, ਕਾਰਵਾਈ ਜਾਰੀ
ਮੁਖਬਰੀ ਦੇ ਅਧਾਰ ‘ਤੇ ਪੁਲਿਸ ਵੱਲੋਂ ਛਾਪਾਮਾਰੀ ਕਰਨ ‘ਤੇ ਉਸਦੇ ਕਬਜੇ ਵਿੱਚੋਂ 17 ਮੋਟਰਸਾਈਕਲ ਵੱਖ-ਵੱਖ ਮਾਰਕਾ ਅਤੇ 7 ਐਕਟਿਵਾ ਸਕੂਟਰੀਆਂ ਬਰਾਮਦ ਕਰਵਾ ਕੇ ਮੁੱਕਦਮਾ ਨੰਬਰ 241, ਧਾਰਾ 379,411 ਆਈ.ਪੀ.ਸੀ ਤਹਿਤ ਥਾਣਾ ਕੈਨਾਲ ਕਲੋਨੀ ਵਿਖੇ ਦਰਜ ਕੀਤਾ ਗਿਆ। ਪੁਲਿਸ ਵੱਲੋਂ ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਵੀ ਚੋਰੀ ਕੀਤੇ ਵਹੀਕਲ ਬਰਾਮਦ ਹੋਣ ਦੀ ਸੰਭਾਵਨਾ ਹੈ।