ਦੋ ਫੌਜੀ ਜਵਾਨਾਂ ਦੀਆਂ ਲਾਸ਼ਾਂ ਮਿਲੀਆਂ | Terrorist Attack
- ਹਥਿਆਰ ਲੁੱਟ ਕੇ ਭੱਜੇ ਅੱਤਵਾਦੀ | Terrorist Attack
ਸ੍ਰੀਨਗਰ (ਏਜੰਸੀ)। ਵੀਰਵਾਰ (21 ਦਸੰਬਰ) ਨੂੰ ਜੰਮੂ-ਕਸਮੀਰ ਦੇ ਰਾਜੌਰੀ ’ਚ ਅੱਤਵਾਦੀਆਂ ਨੇ ਫੌਜ ਦੇ ਦੋ ਟਰੱਕਾਂ ’ਤੇ ਹਮਲਾ ਕੀਤਾ ਹੈ। ਦੁਪਹਿਰ ਕਰੀਬ 3:45 ਵਜੇ ਹੋਏ ਇਸ ਹਮਲੇ ’ਚ ਹੁਣ ਤੱਕ ਚਾਰ ਜਵਾਨ ਸ਼ਹੀਦ ਹੋ ਗਏ ਹਨ। ਇਸ ਹਾਦਸੇ ’ਚ ਤਿੰਨ ਹੋਰ ਜਵਾਨ ਵੀ ਜ਼ਖਮੀ ਹੋਏ ਹਨ। ਫਿਲਹਾਲ ਫੌਜੀਆਂ ਵੱਲੋਂ ਕਾਰਵਾਈ ਜਾਰੀ ਹੈ। ਫੌਜ ਦੇ ਅਧਿਕਾਰੀਆਂ ਮੁਤਾਬਕ ਫੌਜੀਆਂ ਅਤੇ ਅੱਤਵਾਦੀਆਂ ਵਿਚਕਾਰ ਆਹਮੋ-ਸਾਹਮਣੇ ਮੁਕਾਬਲਾ ਹੋਇਆ ਹੈ। ਸ਼ਹੀਦ ਹੋਏ ਸੈਨਿਕਾਂ ’ਚੋਂ ਦੋ ਦੀਆਂ ਲਾਸ਼ਾਂ ਵਿਗੜ ਚੁੱਕੀਆਂ ਮਿਲੀਆਂ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਵਿਚਕਾਰ ਹੱਥੋਪਾਈ ਵੀ ਹੋਈ ਸੀ ਜਾ ਨਹੀਂ। (Terrorist Attack)
ਇਹ ਵੀ ਪੜ੍ਹੋ : ਫਰਿੱਜ਼ ਦਾ ਕੰਪਰੈਸਰ ਫ਼ਟਣ ਨਾਲ ਹੋਏ ਧਮਾਕੇ ’ਚ 5 ਜਖ਼ਮੀ
ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਅੱਤਵਾਦੀਆਂ ਨੇ ਜਵਾਨਾਂ ਨੂੰ ਸ਼ਹੀਦ ਕੀਤਾ ਅਤੇ ਉਨ੍ਹਾਂ ਦੇ ਹਥਿਆਰ ਲੁੱਟ ਲਏ ਹਨ। ਸੂਤਰਾਂ ਮੁਤਾਬਕ ਇਹ ਹਮਲਾ ਥਾਨਮੰਡੀ-ਸੁਰਨਕੋਟ ਰੋਡ ’ਤੇ ਡੇਰਾ ਕੀ ਗਲੀ (ਡੀਕੇਜੀ) ਨਾਂਅ ਦੇ ਇਲਾਕੇ ’ਚ ਹੋਇਆ ਹੈ। ਜਵਾਨਾਂ ਨੂੰ ਲੈ ਕੇ ਜਾਣ ਵਾਲੇ ਇਹ ਵਾਹਨ ਸੁਰਨਕੋਟ ਅਤੇ ਬਫਲਿਆਜ ਜਾ ਰਹੇ ਸਨ, ਜਿੱਥੇ ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ ਨੂੰ ਅੱਤਵਾਦੀਆਂ ਖਿਲਾਫ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਫੌਜ ਅੱਜ ਆਪਰੇਸ਼ਨ ’ਚ ਸ਼ਾਮਲ ਸੁਰੱਖਿਆ ਬਲਾਂ ਨਾਲ ਸੰਪਰਕ ਕਰਨ ’ਚ ਕਾਮਯਾਬ ਰਹੀ, ਜਿਸ ਤੋਂ ਬਾਅਦ ਇੱਥੇ ਵਾਧੂ ਸੁਰੱਖਿਆ ਬਲ ਭੇਜੇ ਜਾ ਰਹੇ ਹਨ। (Terrorist Attack)
ਹਮਲਾ ਕਦੋਂ ਅਤੇ ਕਿਵੇਂ ਹੋਇਆ? | Terrorist Attack
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਵੀਰਵਾਰ ਨੂੰ ਸੁਰੱਖਿਆ ਬਲਾਂ ਦੇ ਜਵਾਨ ਦੋ ਵਾਹਨਾਂ ’ਚ ਪੁੰਛ ਦੇ ਸੁਰਨਕੋਟ ਜਾ ਰਹੇ ਸਨ। ਇੱਥੇ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਖਿਲਾਫ ਤਲਾਸ਼ੀ ਮੁਹਿੰਮ ਚਲਾਉਣੀ ਪਈ। ਪਰ ਸ਼ਾਮ ਕਰੀਬ ਪੌਣੇ ਚਾਰ ਵਜੇ ਢੇਰਾ ਕੀ ਗਲੀ ਅਤੇ ਬੁਫਲਿਆਜ ਦੇ ਵਿਚਕਾਰ ਧਤਿਆਰ ਮੋੜ ’ਤੇ ਘਾਤ ਲਾ ਕੇ ਬੈਠੇ ਅੱਤਵਾਦੀਆਂ ਨੇ ਅਚਾਨਕ ਇੱਕ ਟਰੱਕ ਅਤੇ ਜਿਪਸੀ ’ਤੇ ਹਮਲਾ ਕਰ ਦਿੱਤਾ। ਸੁਰੱਖਿਆ ਬਲਾਂ ਨੇ ਵੀ ਇਸ ਹਮਲੇ ਦਾ ਜਵਾਬ ਦਿੱਤਾ। ਇਸ ਦੌਰਾਨ 5 ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਅੱਤਵਾਦੀਆਂ ਅਤੇ ਸੈਨਿਕਾਂ ਵਿਚਕਾਰ ਆਹਮੋ-ਸਾਹਮਣੇ ਲੜਾਈ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ।
ਅਧਿਕਾਰੀਆਂ ਮੁਤਾਬਕ ਇਸ ਗੱਲ ਦੀ ਸੰਭਾਵਨਾ ਹੈ ਕਿ ਅੱਤਵਾਦੀ ਹਮਲਾ ਕਰਨ ਵਾਲੇ ਜਵਾਨਾਂ ਦੇ ਹਥਿਆਰ ਵੀ ਲੈ ਗਏ ਹੋ ਸਕਦੇ ਹਨ। ਘਟਨਾ ਵਾਲੀ ਥਾਂ ਤੋਂ ਕੁਝ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਅਤੇ ਵੀਡੀਓਜ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ’ਚ ਸੜਕ ’ਤੇ ਖੂਨ ਨਾਲ ਲੱਥਪੱਥ ਫੌਜੀਆਂ ਦੇ ਟੁੱਟੇ ਹੈਲਮੇਟ ਅਤੇ ਫੌਜ ਦੀਆਂ ਦੋ ਗੱਡੀਆਂ ਦੇ ਟੁੱਟੇ ਸ਼ੀਸ਼ੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਹਮਲੇ ਵਾਲੀ ਥਾਂ ’ਤੇ ਦੋ ਸੈਨਿਕਾਂ ਦੀਆਂ ਲਾਸ਼ਾਂ ਵੀ ਮਿਲੀਆਂ ਹਨ। (Terrorist Attack)
ਖੁਫੀਆ ਜਾਣਕਾਰੀ ਮੁਤਾਬਕ 250-300 ਅੱਤਵਾਦੀ ਭਾਰਤ ’ਚ ਘੁਸਪੈਠ ਕਰਨ ਲਈ ਤਿਆਰ | Terrorist Attack
ਬੀਐੱਸਐੱਫ ਦੇ ਇੱਕ ਸੀਨੀਅਰ ਅਧਿਕਾਰੀ ਨੇ 16 ਦਸੰਬਰ ਨੂੰ ਖੁਫੀਆ ਜਾਣਕਾਰੀ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਸੀ ਕਿ ਪਾਕਿਸਤਾਨ ਸਰਹੱਦ ’ਤੇ 250 ਤੋਂ 300 ਅੱਤਵਾਦੀ ਲਾਂਚਪੈਡ ’ਤੇ ਹਨ। ਉਹ ਜੰਮੂ-ਕਸ਼ਮੀਰ ’ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਸਰਹੱਦ ਪਾਰੋਂ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾਵੇਗਾ।
ਬੀਐਸਐਫ ਦੇ ਆਈਜੀ ਅਸ਼ੋਕ ਯਾਦਵ ਨੇ ਪੁਲਵਾਮਾ ’ਚ ਕਿਹਾ ਕਿ ਅਤਿਵਾਦੀ ਗਤੀਵਿਧੀਆਂ ਦੇ ਮੱਦੇਨਜਰ, ਅਸੀਂ (ਬੀਐਸਐਫ) ਅਤੇ ਫੌਜ ਸੰਵੇਦਨਸੀਲ ਖੇਤਰਾਂ ’ਤੇ ਨਜਰ ਰੱਖ ਰਹੇ ਹਾਂ ਅਤੇ ਚੌਕਸ ਹਾਂ। ਪਿਛਲੇ ਕੁਝ ਸਾਲਾਂ ’ਚ ਸੁਰੱਖਿਆ ਬਲਾਂ ਅਤੇ ਕਸ਼ਮੀਰ ਦੇ ਲੋਕਾਂ ਵਿਚਕਾਰ ਰਿਸ਼ਤਾ ਚੰਗਾ ਹੋਇਆ ਹੈ। ਜੇਕਰ ਲੋਕ ਸਾਨੂੰ ਸਹਿਯੋਗ ਦੇਣ ਤਾਂ ਅਸੀਂ ਵਿਕਾਸ ਕਾਰਜਾਂ ਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਵਧਾ ਸਕਦੇ ਹਾਂ।
2023 : ਇਸ ਸਾਲ 10 ਫੌਜੀ ਹਮਲਿਆਂ ’ਚ ਹੋਏ ਹਨ ਸ਼ਹੀਦ | Terrorist Attack
- 1 ਜਨਵਰੀ, 2023 : ਰਾਜੌਰੀ ਦੇ ਡੰਗਰੀ ਪਿੰਡ ’ਚ ਦੋ ਵਿਦੇਸ਼ੀ ਅੱਤਵਾਦੀਆਂ ਦੀ ਗੋਲੀਬਾਰੀ ਅਤੇ ਆਈਈਡੀ ਧਮਾਕੇ ’ਚ ਘੱਟ ਗਿਣਤੀ ਭਾਈਚਾਰੇ ਦੇ ਸੱਤ ਲੋਕ ਮਾਰੇ ਗਏ। ਇਨ੍ਹਾਂ ’ਚੋਂ ਦੋ ਨਾਬਾਲਗ ਸਨ।
- 20 ਅਪਰੈਲ 2023 : ਪੁੰਛ ਜ਼ਿਲ੍ਹੇ ਦੀ ਮੇਂਢਰ ਤਹਿਸੀਲ ਦੇ ਭੱਟਾ ਦੁਰਾਨ ਇਲਾਕੇ ’ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਹਮਲਾ ਕੀਤਾ, ਜਿਸ ’ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਜਦਕਿ ਇਕ ਜਵਾਨ ਜਖਮੀ ਹੋ ਗਿਆ।
- 5 ਮਈ 2023 : ਅੱਤਵਾਦੀਆਂ ਨੇ ਕੰਡੀ, ਰਾਜੌਰੀ ’ਚ ਇੱਕ ਆਈਈਡੀ ਧਮਾਕਾ ਕੀਤਾ, ਜਿਸ ’ਚ ਫੌਜ ਦੇ ਪੰਜ ਪੈਰਾ ਕਮਾਂਡੋ ਸ਼ਹੀਦ ਹੋ ਗਏ ਅਤੇ ਇੱਕ ਮੇਜਰ ਜ਼ਖਮੀ ਹੋ ਗਿਆ।
- 18 ਜੁਲਾਈ 2023 : ਪੁੰਛ ਜ਼ਿਲ੍ਹੇ ਦੀ ਸੂਰਨਕੋਟ ਤਹਿਸੀਲ ਦੇ ਸਿੰਧਰਾ ਟਾਪ ਖੇਤਰ ’ਚ ਸੁਰੱਖਿਆ ਬਲਾਂ ਨੇ ਚਾਰ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ।