ਹਰਿਆਣਾ ਦੇ ਮੰੰਤਰੀਆਂ ਨਾਲ ਹੋਵੇਗੀ ਮੀਟਿੰਗ | Amit Shah
- ਪਹਿਲਾਂ ਚੰਡੀਗੜ੍ਹ ਦੇ ਕਈ ਪ੍ਰੋਜੈਕਟਾਂ ਦੇ ਹੋਣਗੇ ਉਦਘਾਟਨ, ਫਿਰ ਕਰਨਗੇ ਮੀਟਿੰਗ | Amit Shah
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਲ ਭਲਕੇ 22 ਨਵੰਬਰ ਨੂੰ ਚੰਡੀਗੜ੍ਹ ਦੇ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਉਹ ਚੰਡੀਗੜ੍ਹ ਦੇ ਜਿਥੇ ਵੱਡੇ ਪੱਧਰ ’ਤੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ ਤਾਂ ਉਥੇ ਹੀ ਉਨ੍ਹਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਅਮਿਤ ਸ਼ਾਹ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਪਿੱਛਲੇ ਦੋ ਦਿਨਾਂ ਤੋਂ ਵੱਡੇ ਪੱਧਰ ’ਤੇ ਤਿਆਰੀ ਕੀਤੀ ਜਾ ਰਹੀ ਹੈ, ਜਿਥੇ 22 ਦਸੰਬਰ ਨੂੰ ਕਈ ਸੜਕਾਂ ਨੂੰ ਮੁਕੰਮਲ ਰੂਪ ਵਿੱਚ ਬੰਦ ਰੱਖਿਆ ਜਾਵੇਗਾ ਤਾਂ ਉਥੇ ਕਈ ਰੂਟ ਵੀ ਬਦਲੇ ਜਾ ਰਹੇ ਹਨ। ਅਮਿਤ ਸ਼ਾਹ ਦੇ ਇਸ ਪ੍ਰੋਗਰਾਮ ਵਿੱਚ ਸੁਰੱਖਿਆ ਦੇ ਇੰਤਜਾਮ ਨੂੰ ਦੇਖਦੇ ਹੋਏ ਵੀ ਚੰਡੀਗੜ੍ਹ ਪੁਲਿਸ ਵਲੋਂ ਕਾਫ਼ੀ ਜਿਆਦਾ ਤਿਆਰੀ ਕੀਤੀ ਜਾ ਰਹੀ ਹੈ। (Amit Shah)
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਘਮਸਾਣ
ਅਮਿਤ ਸ਼ਾਹ 22 ਦਸੰਬਰ ਨੂੰ ਦੁਪਹਿਰ ਦੇ ਸਮੇਂ ਚੰਡੀਗੜ ਵਿਖੇ ਪੁੱਜਣਗੇ ਅਤੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਚੰਡੀਗੜ ਵਿੱਚ ਹੀ ਰਹਿਣਗੇ। ਉਨ੍ਹਾ ਵਲੋਂ ਬਾਦ ਦੁਪਹਿਰ 2 ਵਜੇ 375 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਨੂੰ ਰੱਖਿਆ ਜਾਣਾ ਹੈ ਅਤੇ ਇਸ ਮੌਕੇ ਚੰਡੀਗੜ ਪੁਲਿਸ ਨੂੰ 25 ਟਾਟਾ ਸਫ਼ਾਰੀ ਗੱਡੀਆ ਦਾ ਕਾਫ਼ਲਾ ਵੀ ਦਿੱਤਾ ਜਾਣਾ ਹੈ, ਜਿਸ ਰਾਹੀਂ ਚੰਡੀਗੜ ਵਿਖੇ ਪੁਲਿਸ ਨਫਰੀ ਨੂੰ ਵਧਾਇਆ ਜਾਵੇਗਾ। ਚੰਡੀਗੜ ਪੁਲਿਸ ਵਿੱਚ ਭਰਤੀ ਹੋਏ ਸਹਾਇਕ ਥਾਣੇਦਾਰਾਂ ਨੂੰ ਵੀ ਇਸੇ ਦਿਨ ਨਿਯੁਕਤੀ ਪੱਤਰ ਮਿਲਣਗੇ। ਇਸ ਦੇ ਨਾਲ ਹੀ ਲਗਭਗ ਇੱਕ ਘੰਟੇ ਦਾ ਸਮਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਣ ਤੋਂ ਬਾਅਦ ਅਮਿਤ ਸ਼ਾਹ ਵੱਲੋਂ ਹਰਿਆਣਾ ਭਾਜਪਾ ਨੂੰ 2 ਘੰਟੇ ਦਾ ਸਮਾਂ ਦਿੱਤਾ ਜਾਏਗਾ। ਇਸ ਦੌਰਾਨ ਉਨ੍ਹਾਂ ਵਲੋਂ ਹਰਿਆਣਾ ਭਾਜਪਾ ਦੇ ਵੱਡੇ ਲੀਡਰਾਂ ਤੇ ਸਰਕਾਰ ’ਚ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕੀਤੀ ਜਾਏਗੀ।