(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਦੇ ਟਿੱਬਾ ਰੋਡ ਤੋਂ ਇੱਕ ਆਟੋ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੇ ਗਲ ’ਚ ਰੱਸੀ ਬੰਨੀ ਹੋਈ ਹੈ। ਜਿਸ ਕਰਕੇ ਪਰਿਵਾਰਕ ਮੈਂਬਰਾਂ ਵੱਲੋਂ ਨੋਜਵਾਨ ਦਾ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮਿ੍ਰਤਕ ਨੌਜਵਾਨ ਦੀ ਪਹਿਚਾਣ ਚਾਂਦ ਵਜੋਂ ਹੋਈ ਹੈ ਜੋ ਮਾਇਆ ਪੁਰੀ ਚੌਂਕ ’ਚ ਇੱਕ ਦੁਕਾਨ ’ਤੇ ਪਿਛਲੇ ਇੱਕ ਸਾਲ ਤੋਂ ਕੰਮ ਕਰ ਰਿਹਾ ਸੀ। ਲਾਸ਼ ਦੇ ਆਟੋ ਵਿੱਚ ਪਏ ਹੋਣ ਦੀ ਸੂਚਨਾ ਲਾਗੇ ਹੀ ਖੇਡ ਰਹੇ ਬੱਚਿਆਂ ਵੱਲੋਂ ਪਤਾ ਲੱਗਣ ’ਤੇ ਮੌਜੂਦ ਲੋਕਾਂ ਨੂੰ ਦਿੱਤੀ। ਜਿੰਨਾਂ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਪਿਤਾ ਵਿਸ਼ਣੂ ਦੇਵ ਨੇ ਦੱਸਿਆ ਕਿ ਚਾਂਦ ਲੰਘੇ ਕੱਲ੍ਹ 3 ਵਜੇ ਤੋਂ ਲਾਪਤਾ ਸੀ। ਜਿਸ ਦੀ ਲਾਸ਼ ਸਬੰਧੀ ਦੁਕਾਨ ਦੇ ਮੈਨੇਜਰ ਵੱਲੋਂ ਫੋਨ ਆਇਆ। ਜਦ ਉਨਾਂ ਨੇ ਪਹੁੰਚ ਕੇ ਦੇਖਿਆ ਤਾਂ ਚਾਂਦ ਦੀ ਮੌਤ ਹੋ ਚੁੱਕੀ ਸੀ ਅਤੇ ਉਸਦੇ ਗਲ ਵਿੱਚ ਆਟੋ ਸਟਾਰਟ ਕਰਨ ਵਾਲੀ ਰੱਸੀ ਬੰਨੀ ਹੋਈ ਸੀ। ਜਿਸ ਤੋਂ ਸਪੱਸ਼ਟ ਹੈ ਕਿ ਚਾਂਦ ਨੂੰ ਰੱਸੀ ਨਾਲ ਗਲ ਘੁੱਟ ਕੇ ਕਤਲ ਕੀਤਾ ਗਿਆ ਹੈ। Ludhiana News
ਇਹ ਵੀ ਪੜ੍ਹੋ: ਵੱਡੀ ਖ਼ਬਰ ! ਰਾਜਸਥਾਨ ਦੇ ਉੱਪ ਮੁੱਖ ਮੰਤਰੀ ਅਹੁਦਿਆਂ ’ਤੇ ਸਵਾਲ ਚੁੱਕਦਿਆਂ ਕੋਰਟ ’ਚ ਅਰਜ਼ੀ ਹੋਈ ਦਾਖਲ
ਮਿ੍ਰਤਕ ਦੇ ਪਿਤਾ ਵਿਸ਼ਣੂ ਦੇਵ ਮੁਤਾਬਿਕ ਦੁਕਾਨ ਮਾਲਿਕ ਵੱਲੋਂ ਕੱਲ ਉਨਾਂ ਨੂੰ ਫੋਨ ਕਰਕੇ ਦੱਸਿਆ ਗਿਆ ਸੀ ਕਿ ਚਾਂਦ ਪੈਸੇ ਦੇ ਗੱਡੀ ਲੈ ਕੇ ਕਿਧਰੇ ਭੱਜ ਗਿਆ ਹੈ। ਪਰਿਵਾਰ ਮੁਤਾਬਕ ਚਾਂਦ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਰਕੇ ਦੁਕਾਨ ਮਾਲਕ ਨੁਕਸਾਨ ਦੀ ਭਰਪਾਈ ਲਈ ਚਾਂਦ ਦੀ ਤਨਖਾਹ ’ਚੋਂ ਪਿਛਲੇ 4 ਮਹੀਲਿਆਂ ਤੋਂ ਕੱਟ ਲਗਾ ਰਿਹਾ ਸੀ। ਮੌਕੇ ’ਤੇ ਪਹੁੰਚੇ ਏਸੀਪੀ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। Ludhiana News
ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਨੋਜਵਾਨ ਦੇ ਗਲ ਵਿੱਚੋਂ ਆਟੋ ਨੂੰ ਸਟਾਰਟ ਕਰਨ ਵਾਲੀ ਰੱਸੀ ਬੰਨੀ ਮਿਲੀ ਹੈ। ਜਿਸ ਤੋਂ ਜਾਪ ਰਿਹਾ ਹੈ ਕਿ ਨੌਜਵਾਨ ਨੂੰ ਰੱਸੀ ਨਾਲ ਗਲ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਫ਼ਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਦੋਸ਼ੀ ਵਿਅਕਤੀ ਖਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।