ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ : ਪੰਵਾਰ | Bharat Sankalp Yatra
- ਕੇਂਦਰ ਦੀਆਂ ਸਕੀਮਾਂ ਹਰ ਯੋਗ ਵਿਅਕਤੀ ਦੇ ਘਰ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ : ਬਾਜਵਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਵੈਨ ਅੱਜ ਹਲਕਾ ਸੁਨਾਮ ਦੇ ਪਿੰਡ ਖੁਰਾਣਾ ਵਿਖੇ ਪਹੁੰਚੀ, ਜਿੱਥੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਉਚੇਚੇ ਤੌਰ ‘ਤੇ ਪਹੁੰਚੇ। ਭਾਜਪਾ ਦੇ ਰਾਜ ਸਭਾ ਮੈਂਬਰ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੋਕਪੱਖੀ ਸਰਕਾਰ ਹੈ, ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਭਾਰਤ ਨੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ‘ਤੇ ਵਿਕਾਸ ਕੀਤਾ ਹੈ, ਜੋ ਪਿਛਲੀਆਂ ਸਰਕਾਰਾਂ ਵਿੱਚ ਅਸੰਭਵ ਲੱਗਦਾ ਸੀ ਉਸਨੂੰ ਮੋਦੀ ਸਰਕਾਰ ਨੇ ਸੰਭਵ ਹੀ ਨੀ ਕੀਤਾ ਸਗੋਂ ਕਰਕੇ ਵਿਖਾਇਆ ਹੈ। (Bharat Sankalp Yatra)
ਹਲਕਾ ਸੁਨਾਮ ਊਧਮ ਸਿੰਘ ਵਾਲਾ ਤੋਂ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਅੱਜ ਪਿੰਡ ਖੁਰਾਣਾ ਦੇ ਨਿਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਪਹਿਲਾਂ ਜਾਣੂ ਕਰਵਾਇਆ ਗਿਆ ਫਿਰ ਮੌਕੇ ‘ਤੇ ਕੈਂਪ ਵਿੱਚ ਹਰ ਯੋਗ ਵਿਅਕਤੀ ਦੇ ਫਾਰਮ ਭਰੇ ਗਏ ਤਾਂ ਜੋ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈ ਸਕੇ।
ਸਟਾਰ ਪਲੱਸ ਸਕੂਲ ਦੀ ਅਧਿਆਪਕਾ ਨੂੰ ਮਿਲਿਆ ਬੈਸਟ ਟੀਚਰ ਐਵਾਰਡ
ਮੈਡਮ ਬਾਜਵਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (2000 ਰੂਪੇ ਵਾਲੀ ਕਿਸਤ), ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (5 ਲੱਖ ਫਰੀ ਇਲਾਜ ਵਾਲਾ ਕਾਰਡ), ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਗੈਸ ਸਿਲੰਡਰ ਯੋਜਨਾ), ਵਿਸ਼ਵਕਰਮਾ ਯੋਜਨਾ (ਕਿਰਤੀ ਕਾਮਿਆਂ ਲਈ ਲੋਨ ਯੋਜਨਾ), ਪੈਨਸ਼ਨਾਂ (ਬੁਢਾਪਾ, ਅੰਗਹੀਣ, ਵਿਧਵਾ), ਮੈਡੀਕਲ ਕਾਰਡ (ABHA Card), ਕਿਸਾਨ ਕ੍ਰੈਡਿਟ ਕਾਰਡ (1.50 ਲੱਖ ਦਾ ਲੋਨ ), ਅਧਾਰ ਕਾਰਡ ਵਿੱਚ ਦਰੁਸਤੀ ਸਬੰਧੀ ਫਾਰਮ, ਵੋਟ ਕਾਰਡ ਨਵਾਂ ਅਤੇ ਦਰੁੱਸਤੀ ਆਦਿ ਸਕੀਮਾਂ ਦੇ ਫਾਰਮ ਭਰ ਕੇ ਅਤੇ ਫਰੀ ਮੈਡੀਕਲ ਚੈੱਕਅਪ, ਫਰੀ ਦਵਾਈਆਂ ਦੇ ਕੇ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ।
ਮੈਡਮ ਬਾਜਵਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਹੀ ਹਲਕਾ ਸੁਨਾਮ ਦੇ ਹਰ ਇੱਕ ਪਿੰਡ ਅਤੇ ਸ਼ਹਿਰ ਵਿੱਚ ਇਸ ਕੈਂਪ ਰਾਹੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਜ਼ਰੂਰ ਪਹੁੰਚਾਇਆ ਜਾਵੇਗਾ ਅਤੇ ਮੈਡਮ ਬਾਜਵਾ ਨੇ ਸਮੂਹ ਪ੍ਰਸ਼ਾਸਨ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਜੋ ਇਸ ਵਿਕਸਤ ਭਾਰਤ ਸੰਕਲਪ ਯਾਤਰਾ ਦਾ ਸਾਥ ਦੇ ਕੇ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਦੇ ਰਹੇ ਹਨ।
ਇਸ ਮੌਕੇ ਐਸ.ਡੀ.ਐਮ ਸੰਗਰੂਰ ਚਰਨਜੋਤ ਵਾਲੀਆ, ਡੀਡੀਪੀਓ ਸੰਗਰੂਰ ਸੁਖਚੈਨ ਸਿੰਘ, ਬੀ.ਡੀ.ਪੀ.ਓ ਸੰਗਰੂਰ ਗੁਰਦਰਸ਼ਨ ਸਿੰਘ, ਭਾਜਪਾ ਜ਼ਿਲ੍ਹਾ ਸੰਗਰੂਰ 2 ਦੇ ਪ੍ਰਧਾਨ ਰਿਸ਼ੀਪਾਲ ਖੇਰਾ,ਸਰਪੰਚ ਹਰਪ੍ਰੀਤ ਕੌਰ ਖੁਰਾਣਾ ਭਾਜਪਾ ਮੰਡਲ ਪ੍ਰਧਾਨ ਤੁੰਗਾਂ ਕਲਾਰਾਂ, ਸਰਪੰਚ ਦਰਸ਼ਨ ਸਿੰਘ ਨਮੋਲ ਭਾਜਪਾ ਮੰਡਲ ਸੁਨਾਮ ਦਿਹਾਤੀ ਪ੍ਰਧਾਨ, ਸੁਨਾਮ ਸ਼ਹਿਰੀ ਭਾਜਪਾ ਦੇ ਪ੍ਰਧਾਨ ਰਾਜੀਵ ਮੱਖਣ, ਹਿੰਮਤ ਬਾਜਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਰਤਨ ਲਾਲ ਲੌਂਗੋਵਾਲ, ਦਰਸ਼ਨ ਸਰਪੰਚ ਖੁਰਾਣੀ, ਪਰਮਜੀਤ ਸਰਪੰਚ ਦੁੱਲਟ ਵਾਲਾ, ਗੁਰਜੰਟ ਸਰਪੰਚ ਬਖਤੋਰ ਨਗਰ, ਵਿੱਕੀ ਕੌਸਲਰ ਲੋਂਗੋਵਾਲ, ਬਲਵਿੰਦਰ ਕੌਸਲਰ ਲੋਂਗੋਵਾਲ, ਹਰਪ੍ਰੀਤ ਸਿੰਘ ਖੁਰਾਣਾ ਆਦਿ ਮੌਜੂਦ ਸਨ।