ਹਾਰਦਿਕ ਪਾਂਡਿਆ ਹੋਣਗੇ ਮੁੰਬਈ ਦੇ ਨਵੇਂ ਕਪਤਾਨ | Rohit Sharma
- ਹਾਰਦਿਕ ਨੇ ਗੁਜਰਾਤ ਨੂੰ ਬਣਾਇਆ ਸੀ ਚੈਂਪੀਅਨ | Rohit Sharma
ਮੁੰਬਈ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਆਗਾਮੀ ਸੀਜਨ ਲਈ ਗੁਜਰਾਤ ਟਾਈਟਨਸ ਨੂੰ ਛੱਡ ਮੁੰਬਈ ਇੰਡੀਅਨਜ ’ਚ ਵਾਪਸੀ ਕਰਨ ਵਾਲੇ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਹਾਰਦਿਕ 2022 ’ਚ ਨਵੇਂ ਬਣੇ ਗੁਜਰਾਤ ਟਾਇਟਨਸ ’ਚ ਕਪਤਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੀ ਅਗਵਾਈ ’ਚ, ਫ੍ਰੈਂਚਾਇਜੀ ਨੇ ਆਪਣੇ ਪਹਿਲੇ ਸੀਜਨ ’ਚ ਜਿੱਤ ਹਾਸਲ ਕੀਤੀ ਸੀ ਜਦੋਂ ਕਿ ਆਈਪੀਐੱਲ ਦੇ ਪਿਛਲੇ ਸੀਜਨ ’ਚ, ਗੁਜਰਾਤ ਟਾਈਟਨਜ ਇੱਕ ਰੋਮਾਂਚਕ ਫਾਈਨਲ ’ਚ ਚੇਨਈ ਸੁਪਰ ਕਿੰਗਜ ਤੋਂ ਹਾਰ ਗਈ ਸੀ। (Rohit Sharma)
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਾਲ 2024 ’ਚ ਸਰਕਾਰੀ ਛੁੱਟੀਆਂ ਦਾ ਐਲਾਨ
ਇੱਥੇ ਦਿਲਚਸਪ ਗੱਲ ਇਹ ਹੈ ਕਿ ਮੁੰਬਈ ਇੰਡੀਅਨਜ ਨੇ ਰੋਹਿਤ ਸ਼ਰਮਾ ਦੀ ਅਗਵਾਈ ’ਚ ਪੰਜ ਵਾਰ ਆਈਪੀਐੱਲ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ, ਪਰ ਇਸ ਵਾਰ ਮੁੰਬਈ ਨੇ ਪੰਡਯਾ ’ਤੇ ਕਪਤਾਨ ਵਜੋਂ ਭਰੋਸਾ ਕੀਤਾ ਹੈ। ਰੋਹਿਤ ਸ਼ਰਮਾ 2013 ’ਚ ਮੁੰਬਈ ਦੇ ਕਪਤਾਨ ਬਣੇ ਸਨ। ਉਨ੍ਹਾਂ ਦੀ ਅਗਵਾਈ ’ਚ ਮੁੰਬਈ 2013, 2015, 2017, 2019 ਅਤੇ 2020 ’ਚ ਚੈਂਪੀਅਨ ਬਣੀ। (Rohit Sharma)
ਆਈਪੀਐੱਲ ਦੇ ਪਿਛਲੇ ਸੀਜਨ ’ਚ ਮੁੰਬਈ ਖਿਤਾਬੀ ਮੈਚ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ। ਮੁੰਬਈ ਇੰਡੀਅਨਜ ਦੇ ਗਲੋਬਲ ਹੈੱਡ ਆਫ ਪਰਫਾਰਮੈਂਸ ਮਹੇਲਾ ਜੈਵਰਧਨੇ ਨੇ ਕਿਹਾ, ‘ਭਵਿੱਖ ਲਈ ਤਿਆਰੀ ਦੀ ਦਿਸ਼ਾ ’ਚ ਇਹ ਇੱਕ ਵੱਡਾ ਕਦਮ ਹੈ। ਸਚਿਨ ਤੋਂ ਲੈ ਕੇ ਹਰਭਜਨ ਸਿੰਘ ਤੱਕ ਅਤੇ ਰਿਕੀ ਪੋਂਟਿੰਗ ਤੋਂ ਲੈ ਕੇ ਰੋਹਿਤ ਸ਼ਰਮਾ ਤੱਕ ਮੁੰਬਈ ਇੰਡੀਅਨਜ ਕੋਲ ਹਮੇਸ਼ਾ ਹੀ ਬੇਮਿਸਾਲ ਲੀਡਰਸ਼ਿਪ ਰਹੀ ਹੈ, ਜਿਨ੍ਹਾਂ ਫੌਰੀ ਸਫਲਤਾ ਲਈ ਯੋਗਦਾਨ ਪਾਉਣ ਦੇ ਨਾਲ-ਨਾਲ ਭਵਿੱਖ ਲਈ ਟੀਮ ਨੂੰ ਮਜਬੂਤ ਕਰਨ ’ਤੇ ਵੀ ਧਿਆਨ ਰੱਖਿਆ ਹੈ। ਇਸ ਵਿਚਾਰਧਾਰਾ ਅਨੁਸਾਰ, ਹਾਰਦਿਕ ਪੰਡਯਾ ਆਈਪੀਐੱਲ 2024 ਸੀਜਨ ਲਈ ਮੁੰਬਈ ਇੰਡੀਅਨਜ ਦੀ ਕਪਤਾਨੀ ਸੰਭਾਲਣਗੇ।
ਆਈਪੀਐਲ ਦੀ ਦੂਜੀ ਸਭ ਤੋਂ ਸਫਲ ਟੀਮ ਹੈ ਮੁੰਬਈ ਇੰਡੀਅਨਜ਼ | Rohit Sharma
ਮੁੰਬਈ ਇੰਡੀਅਨਜ ਆਈਪੀਐੱਲ ਦੀ ਸਭ ਤੋਂ ਸਫਲ ਟੀਮਾਂ ’ਚੋਂ ਇੱਕ ਹੈ। ਟੀਮ ਨੇ ਹੁਣ ਤੱਕ 5 ਖਿਤਾਬ ਜਿੱਤੇ ਹਨ। ਸਭ ਤੋਂ ਵੱਧ ਆਈਪੀਐੱਲ ਖਿਤਾਬ ਜਿੱਤਣ ਦੇ ਮਾਮਲੇ ’ਚ ਫ੍ਰੈਂਚਾਇਜੀ ਚੇਨਈ ਸੁਪਰ ਕਿੰਗਜ ਦੇ ਬਰਾਬਰ ਹੈ, ਚੇਨਈ ਨੇ ਵੀ 5 ਖਿਤਾਬ ਆਪਣੇ ਨਾਂਅ ਕੀਤੇ ਹਨ। ਇਸ ਤੋਂ ਇਲਾਵਾ ਚੇਨਈ ਦੀ ਟੀਮ 6 ਵਾਰ ਉਪ ਜੇਤੂ ਰਹੀ ਹੈ, ਜਦਕਿ ਮੁੰਬਈ ਇੰਡੀਅਨਜ ਸਿਰਫ ਇੱਕ ਵਾਰ ਉਪ ਜੇਤੂ ਰਹੀ ਹੈ। ਇਸ ਲਈ ਲੀਗ ਦੀ ਸਭ ਤੋਂ ਸਫਲ ਟੀਮ ਹੈ। (Rohit Sharma)