ਸੇਵਾ ਦਾ ਮਹਾਂਯੱਗ ਬਣਿਆ ਅੱਖਾਂ ਦਾ ਕੈਂਪ
- ਚੌਥੇ ਦਿਨ ਤੱਕ 8882 ਵਿਅਕਤੀਆਂ ਦੀ ਹੋਈ ਅੱਖਾਂ ਦੀ ਜਾਂਚ, 200 ਮਰੀਜ਼ਾਂ ਹੋਏ ਆਪ੍ਰੇਸ਼ਨ
- ਆਖਰੀ ਦਿਨ 2590 ਦੀ ਹੋਈ ਜਾਂਚ
(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਲੰਮੇ ਸਮੇਂ ਤੋਂ ਬੇਨੂਰ ਜ਼ਿੰਦਗੀਆਂ ’ਚ ਰੌਸ਼ਨੀ ਭਰਨ ਦਾ ਕੰਮ ਕਰ ਰਿਹਾ ਹੈ ਇਸੇ ਤਹਿਤ ਪਿੱਛਲੇ ਚਾਰ ਦਿਨਾਂ ਤੋਂ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ’ਚ ਚੱਲ ਰਿਹਾ 32ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਸ਼ੁੱਕਰਵਾਰ ਨੂੰ ਸੰਪਨ ਹੋ ਗਿਆ ਪਰ ਕੈਂਪ ’ਚ ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਜਦੋਂ ਤੱਕ ਪੂਰੇ ਨਹੀਂ ਹੁੰਦੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਆਪ੍ਰੇਸ਼ਨ ਦਾ ਸਿਲਸਿਲਾ ਜਾਰੀ ਰਹੇਗਾ। Free Eye Camp
ਕੈਂਪ ’ਚ 8882 ਮਰੀਜ਼ਾਂ ਦੀ ਜਾਂਚ ਕੀਤੀ
ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਵੈਲਪਮੈਂਟ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ਲਾਏ ਗਏ ਕੈਂਪ ’ਚ 8882 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ’ਚ 3404 ਪੁਰਸ਼ ਤੇ 5478 ਮਹਿਲਾਵਾਂ ਸ਼ਾਮਲ ਹਨ ਖਬਰ ਲਿਖੇ ਜਾਣ ਤੱਕ 200 ਮਰੀਜਾਂ ਦੇ ਆਪ੍ਰੇਸ਼ਨ ਹੋ ਚੁੱਕੇ ਸਨ ਜਿਨ੍ਹਾਂ ’ਚ 176 ਚਿੱਟਾ ਤੇ 24 ਕਾਲਾ ਮੋਤੀਆ ਦੇ ਆਪ੍ਰੇਸ਼ਨ ਕੀਤੇ ਗਏ ਹਨ ਉੱਥੇ ਹੀ 258 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ ਜਿਨ੍ਹਾਂ ’ਚ 224 ਚਿੱਟਾ ਤੇ 34 ਕਾਲਾ ਮੋਤੀਆਂ ਦੇ ਆਪ੍ਰੇਸ਼ਨ ਵਾਲੇ ਮਰੀਜ਼ ਸ਼ਾਮਲ ਹਨ ਆਪ੍ਰੇਸ਼ਨ ਲਈ ਮਰੀਜਾਂ ਦੀ ਚੋਣ ਪ੍ਰਕਿਰਿਆ ਅਜੇ ਜਾਰੀ ਹੈ ਓਧਰ ਆਪ੍ਰੇਸ਼ਨ ਤੋਂ ਬਾਅਦ 116 ਮਰੀਜ਼ਾਂ ਨੂੰ ਡਿਸਚਾਰਜ ਕਰਕੇ ਘਰ ਭੇਜਿਆ ਜਾ ਚੁੱਕਾ ਹੈ। Free Eye Camp
ਰੌਸ਼ਨੀ ਪਾ ਕੇ ਬਜ਼ੁਰਗ ਮਹਿਲਾ ਤੇ ਪੁਰਸ਼ ਬਹੁਤ ਖੁਸ਼ ਨਜ਼ਰ ਆਏ
ਆਪ੍ਰੇਸ਼ਨ ਤੋਂ ਬਾਅਦ ਰੌਸ਼ਨੀ ਪਾ ਕੇ ਬਜ਼ੁਰਗ ਮਹਿਲਾ ਤੇ ਪੁਰਸ਼ ਬਹੁਤ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਇਸ ਦੇ ਲਈ ਡੇਰਾ ਸੱਚਾ ਸੌਦਾ ਦਾ ਧੰਨਵਾਦ ਵੀ ਪ੍ਰਗਟ ਕਰ ਰਹੇ ਹਨ। ਕੈਂਪ ’ਚ ਹਜ਼ਾਰਾਂ ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਵੀ ਮੁਫ਼ਤ ਦਿੱਤੀ ਗਈਆਂ ਹਨ।
ਹਜ਼ਾਰਾਂ ਲੋਕਾਂ ਨੂੰ ਫਰੀ ’ਚ ਮਿਲੀਆਂ ਦਵਾਈਆਂ ਅਤੇ ਐਨਕਾਂ
ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਨੂਰਾਨੀ ਚੋਲਾ ਬਦਲਿਆ ਸੀ, ਉਨ੍ਹਾਂ ਦੀ ਪਵਿੱਤਰ ਯਾਦ ’ਚ ਡੇਰਾ ਸੱਚਾ ਸੌਦਾ ਵੱਲੋਂ ਸੰਨ 1992 ’ਚ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦੀ ਸ਼ੁਰੂਆਤ ਕੀਤੀ ਗਈ ਸੀ ਹੁਣ ਤੱਕ 32 ਕੈਂਪ ਲਾਏ ਜਾ ਚੁੱਕੇ ਹਨ, ਜਿਨ੍ਹਾਂ ’ਚ 29 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪ੍ਰੇਸ਼ਨ ਰਾਹੀਂ ਨਵੀਂ ਰੌਸ਼ਨੀ ਦਿੱਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੱਖਾਂ ਲੋਕ ਫਰੀ ਜਾਂਚ ਕਰਵਾ ਕੈਂਪ ਦਾ ਲਾਭ ਉਠਾ ਚੁੱਕੇ ਹਨ।
ਚਾਰ ਰੋਜਾ ਕੈਂਪ ’ਚ ਅੱਖਾਂ ਦੀ ਜਾਂਚ ਕਰਨ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਸੀ ਜਿਸ ਵਿੱਚ 2590 ਲੋਕ ਆਪਣੀ ਅੱਖਾਂ ਦੀ ਜਾਂਚ ਕਰਵਾਉਣ ਪਹੁੰਚੇ ਇਨ੍ਹਾਂ ’ਚ 1836 ਮਹਿਲਾਵਾਂ ਤੇ 754 ਪੁਰਸ਼ ਸ਼ਾਮਲ ਹਨ ਮਹਿਲਾ ਤੇ ਪੁਰਸ਼ਾਂ ਦੀ ਜਾਂਚ ਲਈ ਵੱਖ-ਵੱਖ ਕੈਬਿਨ ਦੇ ਪ੍ਰਬੰਧ ਕੀਤੇ ਗਏ ਸਨ। ਆਪ੍ਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਸਹੂਲਤਾਂ ਨਾਲ ਲੈੱਸ ਆਪ੍ਰੇਸ਼ਨ ਥਿਏਟਰ ’ਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ ਤੇ ਡਾ. ਗੀਤਿਕਾ ਵੱਲੋਂ ਕੀਤੇ ਜਾ ਰਹੇ ਹਨ ਜਦੋਂ ਕਿ ਅੱਖਾਂ ਦੀ ਜਾਂਚ ’ਚ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੋਂ?ਪਹੁੰਚੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ।