ਟੀਮ ਇੰਡੀਆ ਦੇ ਪਹਾੜ ਅੱਗੇ ਬੌਣੀਂ ਸਾਬਤ ਹੋਈ ਇੰਗਲੈਂਡ ਦੀ ਟੀਮ

IND Vs ENG

ਪਹਿਲੀ ਪਾਰੀ ’ਚ ਭਾਰਤੀ ਟੀਮ ਨੇ ਬਣਾਇਆਂ ਸਨ 428 ਦੌੜਾਂ | IND Vs ENG

  • 4 ਖਿਡਾਰਨਾਂ ਨੇ ਜੜੇ ਸਨ ਅਰਧਸੈਂਕੜੇ | IND Vs ENG

ਮੁੰਬਈ (ਏਜੰਸੀ)। ਮਹਿਲਾ ਕ੍ਰਿਕੇਟ ’ਚ ਭਾਰਤ ਅਤੇ ਇੰਗਲੈਂਡ ਵਿਚਕਾਰ ਮੁੰਬਈ ’ਚ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਇੰਗਲੈਂਡ ਦੀ ਟੀਮ ਪਹਿਲੀ ਪਾਰੀ ’ਚ 136 ਦੌੜਾਂ ਦੇ ਸਕੋਰ ’ਤੇ ਢਹਿ ਗਈ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ’ਚ ਟੀਮ ਇੰਡੀਆ ਦੇ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੀਪਤੀ ਸ਼ਰਮਾ ਨੇ 5 ਵਿਕਟਾਂ ਲਈਆਂ। ਸਨੇਹ ਰਾਣਾ ਨੇ 2 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਲਈ ਨੈਟ ਸਾਇਵਰ ਬਰੰਟ ਨੇ ਅਰਧ ਸੈਂਕੜਾ ਲਾਇਆ। (IND Vs ENG)

ਇਹ ਵੀ ਪੜ੍ਹੋ : ਮੌੜ ਮੰਡੀ ਦੇ ਸਕੂਲਾਂ ’ਚ ਛੁੱਟੀ ਦੇ ਫ਼ੈਸਲੇ ਤੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਹਰਖੇ

ਭਾਰਤ ਦੀ ਪਹਿਲੀ ਪਾਰੀ ਤੋਂ ਬਾਅਦ ਇੰਗਲੈਂਡ ਲਈ ਬਿਊਮੋਂਟ ਅਤੇ ਡੰਕਲੇ ਓਪਨਿੰਗ ਕਰਨ ਆਏ। ਡੰਕਲੇ ਜ਼ਿਆਦਾ ਦੇਰ ਕ੍ਰੀਜ ’ਤੇ ਟਿਕ ਨਹੀਂ ਸਕੇ। ਉਹ 10 ਗੇਂਦਾਂ ’ਚ 2 ਚੌਕਿਆਂ ਦੀ ਮਦਦ ਨਾਲ 11 ਦੌੜਾਂ ਬਣਾ ਆਊਟ ਹੋ ਗਈ। ਰੇਣੂਕਾ ਸਿੰਘ ਨੇ ਉਨ੍ਹਾਂ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਬਿਊਮੋਂਟ 35 ਗੇਂਦਾਂ ’ਚ 10 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਹੀਥਰ ਨਾਈਟ ਵੀ ਕੁਝ ਖਾਸ ਨਹੀਂ ਕਰ ਸਕੀ। ਉਹ 23 ਗੇਂਦਾਂ ’ਚ 11 ਦੌੜਾਂ ਬਣਾ ਕੇ ਆਊਟ ਹੋ ਗਈ। ਪੂਜਾ ਵਸਤਰਕਾਰ ਨੇ ਨਾਈਟ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। (IND Vs ENG)

ਨੈਟ ਸਾਇਵਰ ਨੇ ਚੰਗੀ ਬੱਲੇਬਾਜੀ ਕੀਤੀ ਅਤੇ ਅਰਧ ਸੈਂਕੜਾ ਲਾਇਆ। ਉਨ੍ਹਾਂ 70 ਗੇਂਦਾਂ ਦਾ ਸਾਹਮਣਾ ਕਰਦੇ ਹੋਏ 59 ਦੌੜਾਂ ਬਣਾਈਆਂ। ਸਾਇਵਰ ਦੀ ਇਸ ਪਾਰੀ ’ਚ 10 ਚੌਕੇ ਸ਼ਾਮਲ ਸਨ। ਉਨ੍ਹਾਂ ਨੂੰ ਸਨੇਹ ਰਾਣਾ ਨੇ ਆਊਟ ਕੀਤਾ। ਡੇਨੀਅਲ ਵਿਅਟ 19 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਨੂੰ ਦੀਪਤੀ ਸ਼ਰਮਾ ਨੇ ਆਊਟ ਕੀਤਾ। ਦੀਪਤੀ ਨੇ ਵਿਕਟਕੀਪਰ ਬੱਲੇਬਾਜ ਐਮੀ ਜੋਨਸ ਨੂੰ ਵੀ ਪੈਵੇਲੀਅਨ ਦਾ ਰਸਤਾ ਦਿਖਾਇਆ। ਜੋਨਸ 12 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤਰ੍ਹਾਂ ਪੂਰੀ ਟੀਮ 136 ਦੌੜਾਂ ਦੇ ਸਕੋਰ ’ਤੇ ਢਹਿ ਗਈ। ਇੰਗਲੈਂਡ ਦੀ ਟੀਮ ਸਿਰਫ 35.3 ਓਵਰ ਹੀ ਖੇਡ ਸਕੀ। ਜਵਾਬ ’ਚ ਭਾਰਤੀ ਟੀਮ ਨੇ ਦੂਜੀ ਪਾਰੀ ’ਚ 3 ਵਿਕਟਾਂ ਗੁਆ ਕੇ 117 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਹਰਮਨਪ੍ਰੀਤ ਕੌਰ ਨਾਬਾਦ 5ਦੌੜਾਂ ਅਤੇ ਦੀਪਤਾ ਸ਼ਰਮਾ ਨਾਬਾਦ 7 ਦੌੜਾਂ ਬਣਾ ਕੇ ਕ੍ਰੀਜ ’ਤੇ ਹਨ। ਹੁਣ ਭਾਰਤੀ ਟੀਮ ਦੀ ਕੁਲ ਲੀੜ 409 ਦੌੜਾਂ ਦੀ ਹੋ ਗਈ ਹੈ। (IND Vs ENG)