ਦੂਜੇ ਟੀ20 ਮੈਚ ’ਚ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ | Ind Vs SA
- ਸੀਰੀਜ਼ ’ਚ 1-0 ਦੀ ਬਣਾਈ ਲੀੜ | Ind Vs SA
- ਸੂਰਿਆ-ਰਿੰਕੂ ਦੇ ਅਰਧਸੈਂਕੜੇ ਬੇਅਸਰ | Ind Vs SA
ਪੋਰਟ ਐਲਿਜ਼ਾਬੇਥ (ਏਜੰਸੀ)। ਰੀਜ਼ਾ ਹੈਂਡਰਿਕਸ (49) ਅਤੇ ਕਪਤਾਨ ਏਡਨ ਮਾਰਕ੍ਰਮ (30) ਦੀਆਂ ਤੂਫਾਨੀ ਪਾਰੀਆਂ ਭਾਰਤ ਦੇ ਰਿੰਕੂ ਸਿੰਘ (ਨਾਬਾਦ 68) ਅਤੇ ਕਪਤਾਨ ਸੂਰਿਆ ਕੁਮਾਰ ਯਾਦਵ (56) ਦੀਆਂ ਸ਼ਾਨਦਾਰ ਪਾਰੀਆਂ ’ਤੇ ਭਾਰੀ ਪੈ ਗਈਆਂ। ਬਾਅਦ ’ਚ ਗੇਂਦਬਾਜ਼ਾਂ ਦੇ ਪੂਰੇ ਯਤਨਾਂ ਦੇ ਬਾਵਜ਼ੂਦ ਦੱਖਣੀ ਅਫਰੀਕਾ ਨੇ ਭਾਰਤ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ ’ਚ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.3 ਓਵਰਾਂ ’ਚ ਸੱਤ ਵਿਕਟਾਂ ’ਤੇ 180 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਮੀਂਹ ਕਾਰਨ ਓਵਰਾਂ ਦੀ ਗਿਣਤੀ 15 ਕਰ ਦਿੱਤੀ ਗਈ, ਜਿਸ ਨਾਲ ਦੱਖਣੀ ਅਫਰੀਕਾ ਨੂੰ 152 ਦੌੜਾਂ ਦਾ ਟੀਚਾ ਮਿਲਿਆ। ਜਿਸ ਨੂੰ ਮੇਜ਼ਬਾਨ ਟੀਮ ਨੇ ਇਹ ਟੀਚਾ 7 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਗੁਆ ਕੇ ਹਾਸਲ ਕਰ ਲਿਆ। (Ind Vs SA)
ਹੈਂਡਰਿਕਸ ਅਤੇ ਮਾਰਕਰਮ ਨੇ ਤੂਫਾਨੀ ਸ਼ੁਰੂਆਤ ਕਰਕੇ ਮੈਚ ’ਚ ਪਹਿਲਾਂ ਹੀ ਮਨੋਵਿਗਿਆਨਕ ਲੀੜ ਹਾਸਲ ਕਰ ਲਈ ਸੀ, ਪਰ ਵਿਚਕਾਰਲੇ ਓਵਰਾਂ ’ਚ ਮੋ ਸਿਰਾਜ (ਦੋ ਵਿਕਟਾਂ) ਤੋਂ ਇਲਾਵਾ ਮੁਕੇਸ਼ ਕੁਮਾਰ ਅਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਲੈ ਕੇ ਭਾਰਤ ਨੂੰ ਮੈਚ ’ਚ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਡੇਵਿਡ ਮਿਲਰ (17), ਟ੍ਰਿਸਟਨ ਸਟੱਬਸ (ਅਜੇਤੂ 14) ਅਤੇ ਐਂਡੀਲੇ ਫੇਹੂਕਯੋ (ਅਜੇਤੂ 10) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਗਏ। ਕਪਤਾਨ ਸੂਰਿਆ ਕੁਮਾਰ ਨੇ ਕਿਹਾ ਕਿ ਅੱਧੇ ਮੈਚ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਬਰਾਬਰ ਦਾ ਸਕੋਰ ਹੈ ਪਰ ਬਾਅਦ ’ਚ ਸਭ ਕੁਝ ਬਦਲ ਗਿਆ। ਮੇਜਬਾਨ ਦੱਖਣੀ ਅਫਰੀਕਾ ਨੇ 3 ਮੈਚਾਂ ਦੀ ਟੀ-20 ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ ਦਾ ਤੀਜਾ ਅਤੇ ਆਖਰੀ ਟੀ-20 ਮੈਚ ਵੀਰਵਾਰ (14 ਦਸੰਬਰ) ਨੂੰ ਖੇਡਿਆ ਜਾਵੇਗਾ। (Ind Vs SA)
ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ | Ind Vs SA
ਇਸ ਤੋਂ ਪਹਿਲਾਂ ਸੇਂਟ ਜਾਰਜ ਪਾਰਕ ’ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਜਦੋਂ ਉਨ੍ਹਾਂ ਦੇ ਸਲਾਮੀ ਬੱਲੇਬਾਜ ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਪਹਿਲੇ ਦੋ ਓਵਰਾਂ ’ਚ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਬਾਅਦ ’ਚ ਕ੍ਰੀਜ ’ਤੇ ਆਏ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਤਿਲਕ ਵਰਮਾ (29) ਦੇ ਨਾਲ ਤੇਜੀ ਨਾਲ ਸਕੋਰ ਬੋਰਡ ਨੂੰ ਅੱਗੇ ਵਧਾਇਆ ਅਤੇ ਦੋਵੇਂ ਬੱਲੇਬਾਜਾਂ ਨੇ 11 ਦੀ ਰਨ ਰੇਟ ’ਤੇ 5.5 ਓਵਰਾਂ ’ਚ 55 ਦੌੜਾਂ ਜੋੜੀਆਂ ਪਰ ਇਸ ਦੌਰਾਨ ਵਰਮਾ ਤੇਜ ਰਫਤਾਰ ਨਾਲ ਗੇਰਾਲਡ ਕਾਟਜੀ ਦੇ ਹੱਥੋਂ ਕੈਚ ਹੋ ਗਏ। 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆ ਰਹੀ ਗੇਂਦ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਡੂੰਘੇ ਥਰਡ ਮੈਨ ’ਤੇ ਖੜ੍ਹੇ ਖਿਡਾਰੀ ਨੇ ਫੜ ਲਿਆ। (Ind Vs SA)
ਨਵੇਂ ਬੱਲੇਬਾਜ ਰਿੰਕੂ ਸਿੰਘ ਨੇ ਮੱਧਕ੍ਰਮ ’ਚ ਇੱਕ ਵਾਰ ਫਿਰ ਆਪਣੀ ਉਪਯੋਗਤਾ ਸਾਬਤ ਕੀਤੀ ਅਤੇ ਮੈਦਾਨ ’ਤੇ ਆਉਂਦੇ ਹੀ ਦੱਖਣੀ ਅਫਰੀਕੀ ਗੇਂਦਬਾਜਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ। ਸੂਰਿਆ ਅਤੇ ਰਿੰਕੂ ਦੇ ਹਮਲੇ ਤੋਂ ਘਬਰਾਏ ਮੇਜ਼ਬਾਨ ਟੀਮ ਦੇ ਕਪਤਾਨ ਏਡਨ ਮਾਰਕਰਮ ਨੇ ਆਪਣੇ ਗੇਂਦਬਾਜਾਂ ਨੂੰ ਬਦਲਣਾ ਸ਼ੁਰੂ ਕਰ ਦਿੱੱਤਾ, ਹਾਲਾਂਕਿ, ਉਸ ਨੂੰ 14ਵੇਂ ਓਵਰ ’ਚ ਸਫਲਤਾ ਮਿਲੀ ਜਦੋਂ ਸੂਰਿਆ ਕੁਮਾਰ ਤਬਰੇਜ ਸ਼ਮਸੀ ਦੇ ਓਵਰ ਦੀ ਗੇਂਦ ਨੂੰ ਛੂਹਣ ਦੀ ਕੋਸ਼ਿਸ਼ ’ਚ ਆਪਣੀ ਵਿਕਟ ਗੁਆ ਬੈਠੇ। ਸੂਰਿਆ ਨੇ 36 ਗੇਂਦਾਂ ਦੀ ਆਪਣੀ ਪਾਰੀ ’ਚ ਤਿੰਨ ਛੱਕੇ ਅਤੇ ਪੰਜ ਚੌਕੇ ਲਾਏ। (Ind Vs SA)
ਇਹ ਵੀ ਪੜ੍ਹੋ : ਕੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਲੜਨਗੇ ਲੋਕ ਸਭਾ ਚੋਣਾਂ? ਦੇਖੋ ਅਪਡੇਟ
ਕਪਤਾਨ ਦੇ ਆਊਟ ਹੋਣ ਤੋਂ ਬਾਅਦ ਵੀ ਰਿੰਕੂ ਦੇ ਖੇਡਣ ਦਾ ਅੰਦਾਜ ਬਿਲਕੁਲ ਨਹੀਂ ਬਦਲਿਆ ਅਤੇ ਉਨ੍ਹਾਂ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਭਾਰਤ ਨੂੰ ਜਿਤੇਸ਼ ਸ਼ਰਮਾ (
1), ਰਵਿੰਦਰ ਜਡੇਜਾ (19) ਅਤੇ ਅਰਸ਼ਦੀਪ ਸਿੰਘ (0) ਦੇ ਰੂਪ ’ਚ ਤਿੰਨ ਝਟਕੇ ਲੱਗੇ। ਗੇਰਾਲਡ ਕਾਟਜੀ ਨੇ ਲਗਾਤਾਰ ਦੋ ਗੇਂਦਾਂ ’ਤੇ ਜਡੇਜਾ ਅਤੇ ਅਰਸ਼ਦੀਪ ਦੀਆਂ ਵਿਕਟਾਂ ਲੈ ਕੇ ਭਾਰਤੀ ਤੂਫਾਨ ਨੂੰ ਰੋਕਣ ਦਾ ਸਫਲ ਯਤਨ ਕੀਤਾ। ਭਾਰਤੀ ਪਾਰੀ ’ਚ ਤਿੰਨ ਗੇਂਦਾਂ ਬਾਕੀ ਸਨ ਜਦੋਂ ਮੀਂਹ ਨੇ ਖੇਡ ’ਚ ਵਿਘਨ ਪਾਇਆ ਅਤੇ ਖੇਡ ਨੂੰ ਰੋਕ ਦਿੱਤਾ ਗਿਆ। ਉਦੋਂ ਤੱਕ ਰਿੰਕੂ ਨੇ ਆਪਣੀ ਨਾਬਾਦ ਪਾਰੀ ’ਚ 9 ਚੌਕੇ ਅਤੇ ਦੋ ਜਬਰਦਸਤ ਛੱਕੇ ਜੜ ਦਿੱਤੇ ਸਨ। (Ind Vs SA)