ਕਾਟਨ ਫੈਕਟਰੀ ’ਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

Fire
ਕਾਟਨ ਫੈਕਟਰੀ ’ਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

(ਮਨੋਜ) ਮਲੋਟ। ਐਤਵਾਰ ਸਵੇਰੇ ਤੜਕਸਾਰ ਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ ਸਥਿਤ ਇੱਕ ਕਾਟਨ ਫੈਕਟਰੀ ਵਿੱਚ ਅੱਗ ਲੱਗ ਗਈ ਸੂਚਨਾ ਮਿਲਣ ਤੇ ਮਲੋਟ ਫਾਇਰ ਬਿ੍ਰਗੇਡ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ, ਪਰੰਤੂ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। Fire

ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਮੱਕੜ ਕਾਟਨ ਫੈਕਟਰੀ ਵਿੱਚ ਅੱਜ ਸਵੇਰੇ ਰੂੰ ਦੀਆਂ ਗੱਠਾਂ ਨੂੰ ਅੱਗ ਲੱਗ ਗਈ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਬਲਜੀਤ ਸਿੰਘ ਲੁਹਾਰਾ ਫਾਇਰ ਸਟੇਸ਼ਨ ਇੰਚਾਰਜ ਮਲੋਟ ਅਤੇ ਹਰਜੀਤ ਸਿੰਘ ਸਬ ਫਾਇਰ ਅਫ਼ਸਰ ਅਤੇ ਟੀਮ ਮੌਕੇ ’ਤੇ ਪੁੱਜ ਗਈ ਹਰਦੀਪ ਸਿੰਘ ਸਬ ਫਾਇਰ ਅਫ਼ਸਰ ਨੇ ਦੱਸਿਆ ਕਿ ਅੱਗ ਜਿਆਦਾ ਹੋਣ ਕਰ ਮੌਕੇ ਤੇ ਇੱਕ ਹੋਰ ਗੱਡੀ ਬੁਲਾਈ ਗਈ ਤੇ ਬਹੁਤ ਹੀ ਜੱਦੋ-ਜਹਿਦ ਨਾਲ ਨਾਲ ਅੱਗ ’ਤੇ ਕਾਬੂ ਪਾਇਆ ਗਿਆ। Fire

Fire

ਇਹ ਵੀ ਪੜ੍ਹੋ:  ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਦੇ ਇਨ੍ਹਾਂ ਐਲਾਨਾਂ ਨੇ ਪੰਜਾਬੀ ਕਰ ਦਿੱਤੇ ਖੁਸ਼, ਪੰਜਾਬ ’ਚ ਪਹਿਲੀ ਵਾਰ ਹੋਇਆ

ਉਨਾਂ ਦੱਸਿਆ ਕਿ ਅੱਗ ਐਨੀ ਭਿਆਨਕ ਸੀ ਕਿ ਸਵੇਰੇ 5 ਵਜੇ ਤੋਂ ਦੁਪਹਿਰ 11:30 ਵਜੇ ਤੱਕ ਅੱਗ ’ਤੇ ਪੂਰੀ ਤਰਾਂ ਕਾਬੂ ਪਾਇਆ ਗਿਆ। ਓਧਰ ਫੈਕਟਰੀ ਮਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਪੌਣੇ ਪੰਜ ਵਜੇ ਅੱਗ ਲੱਗਣ ਦਾ ਪਤਾ ਲੱਗਾ ਉਨਾਂ ਦੱਸਿਆ ਕਿ 135-140 ਗੱਠਾਂ ਨੂੰ ਅੱਗ ਲੱਗ ਗਈ ਅੱਗ ਲੱਗਣ ਨਾਲ ਕਰੀਬ 30-35 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਮੌਕੇ ਫਾਇਰ ਸਟਾਫ਼ ਵਿੱਚੋਂ ਸ਼ੇਰ ਸਿੰਘ, ਗੁਰਮੇਲ ਸਿੰਘ, ਹਰਜਿੰਦਰ ਸਿੰਘ, ਬਿਕਰਮਜੀਤ ਸਿੰਘ ਡੀ.ਓ., ਗੁਰਲਾਲ ਸਿੰਘ, ਰਣਜੀਤ ਕੁਮਾਰ, ਸੁਖਬੀਰ ਸਿੰਘ ਅਤੇ ਸਰਬਜੀਤ ਸਿੰਘ ਐਫ.ਐਮ.ਮੌਜੂਦ ਸਨ। Fire