ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਮਾਤਰਤਵ ਵੰਦਨਾ ਯੋਜਨਾ (PM Matru Vandana Yojana) ਦੇ ਤਹਿਤ 3.59 ਕਰੋੜ ਤੋਂ ਜ਼ਿਆਦਾ ਲਾਭਆਰਥੀਆਂ ਦੀ ਚੋਣ ਕੀਤੀ ਗਈ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਸੰਸਦ ’ਚ ਰੱਖੀ ਇੱਕ ਰਿਪੋਰਟ ਅਨੁਸਾਰ ਸਾਲ 2017-18 ’ਚ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਲੈ ਕੇ ਦੋ ਦਸੰਬਰ 2023 ਤੱਕ3.21 ਕਰੋੜ ਤੋਂ ਜ਼ਿਆਦਾ ਲਾਭਆਰਥੀਆਂ ਨੂੰ 14,428.35 ਕਰੋੜ ਰੁਪਏ ਤੋਂ ਜ਼ਿਆਦਾ ਮਾਤਰਤਵ ਲਾਭ ਵੰਡਿਆ ਗਿਆ ਹੈ। ਇਸ ’ਚ ਕੇਂਦਰ ਤੇ ਰਾਜ ਦੋਵਾਂ ਦੇ ਹਿੱਸੇ ਸ਼ਾਮਲ ਹਨ। ਸਰਕਾਰ ਨੇ ਪੀਐੱਮਐੱਮਵੀਵਾਈ ਦੇ ਲਈ ਬਿਨੇ ਪ੍ਰਕਿਰਿਆ ਨੂੰ ਇੱਕ ਮੋਬਾਇਲ ਐਪ ਤੇ ਇੱਕ ਸਮਰਪਿਤ ਪੋਰਟਲ ਦੀ ਦੀ ਸ਼ੁਰੂਆਤ ਕਰਕੇ ਪੂਰੀ ਤਰ੍ਹਾਂ ਡਿਜ਼ੀਟਲ ਕਰ ਦਿੱਤਾ ਹੈ, ਜਿਸ ਨਾਲ ਬਿਨੈ ਦੀ ਪ੍ਰਕਿਰਿਆ ਪੇਪਰਲੈੱਸ ਹੋ ਗਈ ਹੈ। (PMMVY)
ਆਨਲਾਈਨ ਬਿਨੈ ਪੱਤਰ ਸੌਖਾ ਤੇ ਸਮਝਣ ’ਚ ਵੀ ਸੌਖਾ | PMMVY
ਆਨਲਾਈਨ ਬਿਨੈ ਪੱਤਰ ਸੌਖਾ ਤੇ ਸਮਝਣ ’ਚ ਉਸ ਤੋਂ ਵੀ ਸੌਖਾ ਹੈ, ਜੋ ਇੱਕ ਸੁਸੰਗਤ ਅਤੇ ਸਿੱਧੀ ਪ੍ਰਕਿਰਿਆ ਯਕੀਨੀ ਕਰਦਾ ਹੈ। ਆਂਗਨਵਾੜੀ ਵਰਕਰ (ਏਡਬਲਿਊਡਬਲਿਊ) ਮਾਨਤਾ ਪ੍ਰਾਪਤ ਸਮਾਜਿਕ ਸਿਹਤ ਵਰਕਰ (ਆਸ਼ਾ) ਮੋਬਾਇਲ ਐਪ ਜਾਂ ਪੀਐੱਮਐੱਮਵੀਵਾਈਸਾਫ਼ਟ ਐੱਮਆਈਐੱਸ ’ਤੇ ਆਨਲਾਈਨ ਲਾਭਆਰਥੀਆਂ ਦੇ ਫਾਰਮ ਭਰਤੀ ਹੈ। ਇਸ ਤੋਂ ਇਲਾਵਾ ਲਾਭਆਰਥੀ ਦੇ ਸਵੈ-ਰਜਿਸਟਰੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਲਾਭਆਰਥੀ ਜਾਂ ਲਾਭਆਰਥੀ ਵੱਲੋਂ ਕੋਈ ਵਿਅਕਤੀ ਰਜਿਸਟਰੇਸ਼ਨ ਕਰਵਾ ਸਕੇ। ਪੀਐੱਮਐੱਮਵੀਵਾਈ ਦੇ ਤਹਿਤ ਲਾਭਆਰਥੀਆਂ ਦੇ ਆਧਾਰ ’ਤੇ ਭੁਗਤਾਨ ਰਾਸ਼ੀ ਹਮੇਸ਼ਾ ਲਾਭਆਰਥੀ ਦੇ ਕੋਲ ਜਾਂਦੀ ਹੈ। ਪਤੀ ਦਾ ਆਧਾਰ ਦੇਣ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਹੈ। (PM Matru Vandana Yojana)
ਪੀਟੈੱਮਐੱਮਵੀਵਾਈ ਦੇ ਤਹਿਤ ਇਹ ਲਾਭ ਬੱਚੇ ਦੇ ਜਨਮ ਦੇ ਸਮੇਂ ਔਰਤਾਂ ਸਮੇਤ ਸਮਾਜ ਦੇ ਸਮਾਜਿਕ ਤੇ ਆਰਥਿਕ ਰੂਪ ’ਚ ਕਮਜ਼ੋਰ ਵਰਗ ਦੀਆਂ 18 ਸਾਲ, ਸੱਤ ਮਹੀਨਿਆਂ ਤੋਂ ਲੈ ਕੇ 55 ਸਾਲ ਦੀ ਉਮਰ ਵਰਗ ਦੀਆਂ ਗਰਭਵਤੀ ਔਰਤਾਂ ਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਉਪਲੱਬਧ ਹੈ। ਪੀਐੱਮਐੱਮਵੀਵਾਈ ਦੇ ਤਹਿਤ ਦੂਜੇ ਬੱਚੇ ਲੲਹੀ 6000 ਰੁਪਏ ਦਾ ਮਾਤਰਤਵ ਲਾਭ ਵੀ ਦਿੱਤਾ ਜਾਂਦਾ ਹੈ, ਬਸ਼ਰਤੇ ਦੂਜਾ ਬੱਚਾ ਕੰਨਿਆ ਹੋਵੇ ਤਾਂ ਕਿ ਜਨਮ ਤੋਂ ਪਹਿਲਾਂ ਲਿੰਗ ਦੀ ਚੋਣ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਧੀਆਂ ਦੇ ਜਨਮ ਨੂੰ ਉਤਸ਼ਾਹਿਤ ਕੀਤਾ ਜਾ ਸਕੇ।