ਜਲਵਾਯੂ ਤਬਦੀਲੀ ਖੇਤੀ ’ਤੇ ਮਾਰ

Climate Change

ਸੰਸਦ ’ਚ ਜਲਵਾਯੂ ਤਬਦੀਲੀ ਦਾ ਮੁੱਦਾ ਗੂੰਜਿਆ ਹੈ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ 310 ਜ਼ਿਲ੍ਹੇ ਜਲਵਾਯੂ ਤਬਦੀਲੀ ਦੀ ਮਾਰ ਹੇਠ ਹਨ ਜਿਸ ਦਾ ਖੇਤੀ ’ਤੇ ਮਾੜਾ ਅਸਰ ਪਵੇਗਾ ਅਸਲ ’ਚ ਖੇਤੀ ਵਿਗਿਆਨੀ ਕਈ ਸਾਲ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਸੰਭਾਵਿਤ ਅਨਾਜ ਸੰਕਟ ਨਾਲ ਨਜਿੱਠਣ ਲਈ ਖੇਤੀ ਖੋਜਾਂ ’ਤੇ ਜ਼ੋਰ ਦੇਣਾ ਪਵੇਗਾ ਜਲਵਾਯੂ ਤਬਦੀਲੀ ਦੇ ਭਿਆਨਕ ਨਤੀਜੇ ਬੇਮੌਸਮੀ ਤੇ ਭਾਰੀ ਵਰਖਾ ਦੇ ਰੂੂੂੂਪ ’ਚ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ ਪਿਛਲੇ ਦਿਨਾਂ ਤੋਂ ਭਾਰੀ ਵਰਖਾ ਕਾਰਨ ਚੇੱਨਈ ਸਮੁੰਦਰ ਬਣਿਆ ਹੋਇਆ ਹੈ ਵਾਤਾਵਰਨ ਮਾਹਿਰ ਇਸ ਨੂੰ ਹਾਲ ਦੀ ਘੜੀ ਟਰੇਲਰ ਹੀ ਮੰਨ ਰਹੇ ਹਨ। (Climate)

ਘੱਟ ਵਰਖਾ ਅਤੇ ਹੱਦੋਂ ਵੱਧ ਵਰਖਾ ਜ਼ਿਆਦਾ ਗਰਮੀ ਜਲਵਾਯੁੂ ਤਬਦੀਲੀ ਦੇ ਹੀ ਨਤੀਜੇ ਹਨ ਪਿਛਲੇ ਸਾਲਾਂ ’ਚ ਮਾਰਚ ’ਚ ਤਾਪਮਾਨ ਆਮ ਤੋਂ ਜਿਆਦਾ ਹੋਣ ਕਾਰਨ ਕਣਕ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਤੇ ਕਣਕ ਦੀ ਪੈਦਾਵਰ ਘਟੀ ਸੀ ਜ਼ਿਆਦਾ ਗਰਮੀ ਕਾਰਨ ਕਣਕ ਦਾ ਦਾਣਾ ਸੁੰਗੜ ਗਿਆ ਸੀ ਹੁਣ ਸੰਸਦ ’ਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਜਲਵਾਯੂ ਤਬਦੀਲੀ ਦੇ ਮਾੜੇ ਅਸਰ ਹੇਠ ਆਉਣ ਵਾਲੇ ਸੂਬਿਆਂ ’ਚ ਹਰਿਆਣਾ, ਪੰਜਾਬ ਵਰਗੇ ਸੂਬਿਆਂ ਦੇ ਵੀ ਕਈ ਜਿਲ੍ਹੇ ਆਉਂਦੇ ਹਨ ਪੰਜਾਬ ਅਤੇ ਹਰਿਆਣਾ ਦੋਵੇਂ ਹੀ ਅਨਾਜ ਉਤਪਾਦਨ ’ਚ ਮੋਹਰੀ ਸੂਬੇ ਹਨ। (Climate)

ਇਹ ਵੀ ਪੜ੍ਹੋ : ਬਲਵੰਤ ਸਿੰਘ ਰਾਜੋਆਣਾ ਵੱਲੋਂ ਭੁੱਖ ਹੜਤਾਲ ਚੌਥੇ ਦਿਨ ਖਤਮ

ਸਰਕਾਰ ਨੇ ਇਹ ਵੀ ਦੱਸਿਆ ਹੈ ਕਿ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ ਫਸਲਾਂ ਦੀਆਂ ਨਵੀਆਂ ਕਿਸਮਾਂ ਈਜ਼ਾਦ ਕੀਤੀਆਂ ਜਾ ਚੁੱਕੀਆਂ ਹਨ ਤੇ ਇਹ ਸਿਲਸਿਲਾ ਜਾਰੀ ਹੈ ਪਰ ਵੇਖਣ ਵਾਲੀ ਗੱਲ ਇਹ ਵੀ ਹੈ ਆਮ ਕਿਸਾਨਾਂ ਖਾਸ ਕਰਕੇ ਛੋਟੇ ਤੇ ਗਰੀਬ ਕਿਸਾਨਾਂ ਨੂੰ ਇਸ ਮਸਲੇ ਦੀ ਜਾਣਕਾਰੀ ਬਹੁਤ ਘੱਟ ਹੈ ਹੁਣ ਤੋਂ ਹੀ ਵੱਡੀ ਗਿਣਤੀ ਕਿਸਾਨਾਂ ਨੂੰ ਨਵੇਂ ਬੀਜਾਂ ਬਾਰੇ ਜਾਣਕਾਰੀ ਦੇਣ ਦੀ ਜ਼ਰੂਰਤ ਹੈ ਤਾਂ ਕਿ ਕਿਸਾਨ ਘੱਟ ਉਤਪਾਦਨ ਦੀ ਸਮੱਸਿਆ ਦਾ ਨਾ ਸਾਹਮਣਾ ਕਰਨ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਸ ਦਿਸ਼ਾ ’ਚ ਠੋਸ ਕਦਮ ਚੁੱਕਣੇ ਪੈਣਗੇ।

ਜਿੱਥੋਂ ਤੱਕ ਬੀਜਾਂ ਦੀ ਗੁਣਵੱਤਾ ਦਾ ਸਬੰਧ ਹੈ ਅਜੇ ਤੱਕ ਮਾੜੇ ਬੀਜਾਂ ਲਈ ਸਬੰਧਿਤ ਵਿਕ੍ਰੇਤਾਵਾਂ ਖਿਲਾਫ਼ ਕਾਰਵਾਈ ਹੀ ਨਹੀਂ ਹੋ ਸਕੀ ਨਰਮੇ ਦੇ ਮਾੜੇ ਬੀਜਾਂ ਕਾਰਨ ਇਸ ਵਾਰ ਝਾੜ ਬਹੁਤ ਘੱਟ ਨਿੱਕਲਿਆ ਹੈ ਪਰ ਇਸ ਦੀ ਜਿੰਮੇਵਾਰੀ ਤੈਅ ਨਹੀਂ ਹੋ ਸਕੀ ਨਵੇਂ ਤੇ ਗੁਣਵੱਤਾ ਵਾਲੇ ਬੀਜ ਆਉਣ ਦੀ ਸਥਿਤੀ ਵਿਚ ਘਟੀਆ ਬੀਜਾਂ ਦੀ ਵਿੱਕਰੀ ਰੋਕਣ ਲਈ ਤੰਤਰ ਨੂੰ ਮਜ਼ਬੂਤ ਕਰਨਾ ਪਵੇਗਾ। (Climate)