ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲੋਕ ਸਭਾ ’ਚ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਨਿਸ਼ੀਕਾਂਤ ਦੁਬੇ ਨੇ ਝਾਰਖੰਡ ’ਚ ਆਦਿਵਾਸੀ ਭਾਈਚਾਰੇ ਦੀ ਆਬਾਦੀ ਘਟਣ ਦਾ ਮੁੱਦਾ ਚੁੱਕਦੇ ਹੋਏ ਇਸ ਦੀ ਜਾਂਚ ਤੇ ਰਾਸ਼ਟਰੀ ਨਾਗਰਿਕ ਰਜਿਸਟਰ ਲਾਗੂ ਕਰਨ ਦੀ ਮੰਗ ਕੀਤੀ। ਦੁਬੇ ਨੇ ਜ਼ੀਰੋ ਕਾਲ ’ਚ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਸਾਲ 1951 ’ਚ ਸੂਬੇ ’ਚ ਆਦਿਵਾਸੀ ਭਾਈਚਾਰੇ ਦੀ ਗਿਣਤੀ 36 ਫ਼ੀਸਦੀ ਸੀ, ਜੋ ਹੁਣ ਘਟ ਕੇ ਸਿਰਫ਼ 24 ਫ਼ੀਸਦੀ ਰਹਿ ਗਈ ਹੈ। ਜਦੋਂ ਵੀ ਭਾਈਚਾਰੇ ਦੀ ਗਿਣਤੀ ਵਧ ਰਹੀ ਹੈ ਤਾਂ ਆਦਿਵਾਸੀ ਭਾਈਚਾਰੇ ਦੀ ਗਿਣਤੀ ਘਟ ਕਿਉਂ ਰਹੀ ਹੈ। ਇਸ ਨੂੰ ਸੋਚਣ ਤੇ ਸਮਝਣ ਦੀ ਜ਼ਰੂਰਤ ਹੈ। (Bank Holidays)
ਇਹ ਸਥਿਤੀ ਕਿਉਂ ਪੈਦਾ ਹੋਈ ਇਸ ਦੀ ਵਿਆਪਕ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਹ ਇਹ ਮੁੱਦਾ ਕਈ ਵਾਰ ਚੁੱਕ ਚੁੱਕੇ ਹਨ ਪਰ ਇਸ ਗੰਭੀਰ ਮੁੱਦੇ ’ਤੇ ਹੁਣ ਤੱਕ ਕੁਝ ਠੋਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਮਾਲਦਾ, ਮੁਰਸ਼ਿਦਾਬਾਦ ਅਤੇ ਕੁਝ ਹੋਰ ਜ਼ਿਲ੍ਹਿਆਂ ਤੇ ਬਿਹਾਰ ਦੇ ਕੁਝ ਇਲਾਕਿਆਂ ’ਚ ਬੰਗਲਾਦੇਸ਼ੀ ਘੁਸਪੈਠੀਆਂ ਦੀਆਂ ਘਟਨਾਵਾਂ ਵਧੀਆਂ ਹਨ। ਇਸ ਤਰ੍ਹਾਂ ਝਾਰਖੰਡ ਦੇ ਕੁਝ ਇਲਾਕਿਆਂ ’ਚ ਵੀ ਬੰਗਲਾਦੇਸ਼ ਘੁਸਪੈਠੀਏ ਆ ਗਏ ਹਨ। ਉਨ੍ਹਾਂ ਇਸ ਦੀ ਪੂਰੀ ਜਾਂਚ ਤੇ ਝਾਰਖੰਡ ’ਚ ਬੰਗਲਾਦੇਸ਼ੀ ਘੁਸਪੈਠੀਆਂ ਤੋਂ ਬਚਾਉਣ ਦੀ ਮੰਗ ਕੀਤੀ। (Bank Holidays)
ਬੈਂਕ ਦੇ ਕਰਮਚਾਰੀਆਂ ਨੂੰ ਜਲਦੀ ਹੀ ਵੱਡੀ ਖੁਸ਼ਖਬਰੀ | Bank Holidays
ਉੱਧਰ ਸਰਕਾਰੀ ਬੈਂਕ ਦੇ ਕਰਮਚਾਰੀਆਂ ਕਨੂੰ ਜਲਦੀ ਹੀ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ। ਸਰਕਾਰ ਸਾਰੇ ਸ਼ਨਿੱਚਰਵਾਰ ਨੂੰ ਬੈਂਕਾਂ ’ਚ ਛੁੱਟੀ ਕਰਨ ’ਤੇ ਫੈਸਲੇ ਲੈ ਸਕਦੀ ਹੈ। ਅਸਲ ਵਿੱਚ ਬੈਂਕਾਂ ’ਚ ਹਫ਼ਤੇ ਦੇ 5 ਦਿਨ ਦੇ ਕਾਰਜ ਦਿਵਸ ਦਾ ਪ੍ਰਪੋਜਲ ਸਰਕਾਰ ਤੱਕ ਪਹੁੰਚ ਗਿਆ ਹੈ। ਇਸ ਸਬੰਧੀ ਰਾਜ ਸਭਾ ਸਾਂਸਦ ਸੁਮਿਤਰਾ ਬਾਲਮੀਕ ਨੇ ਸਦਨ ’ਚ ਵਿੱਤ ਮੰਤਰਾਲੇ ਤੋਂ ਸਵਾਲ ਪੁੱਛੇ ਸਨ। ਇਸ ਦੇ ਜਵਾਬ ’ਚ ਵਿੱਤ ਰਾਜ ਮੰਤਰੀ ਡਾ. ਭਗਵਤ ਕਰਾੜ ਨੇ ਮਨਜ਼ੂਰ ਕੀਤਾ ਕਿ ਹਫ਼ਤੇ ’ਚ 5 ਕੰਮਕਾਜੀ ਦਿਨਾਂ ਦਾ ਪ੍ਰਪੋਜਲ ਮਿਲਿਆ ਹੈ।
ਕੋਲੇ ਦਾ ਉਤਪਾਦਨ ਇੱਕ ਅਰਬ ਟਨ ਹੋਣ ਦਾ ਅਨੁਮਾਨ : ਪ੍ਰਹਿਲਾਦ ਜੋਸ਼ੀ
ਸਰਕਾਰ ਨੇ ਬੁੱਧਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਦੇਸ਼ ’ਚ ਕੋਲੇ ਦਾ ਉਤਪਾਦਨ ਕਰੀਬ ਇੱਕ ਅਰਬ ਟਨ ਹੋਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਸਮੇਂ ’ਚ ਕੋਲੇ ਦਾ ਆਯਾਤ ਬੰਦ ਕੀਤਾ ਜਾਵੇਗਾ। ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਸ਼ਨ ਕਾਲ ਦੌਰਾਨ ਇੱਕ ਪੂਰਕ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਹਿਲਾਂ ਦੇਸ਼ ’ਚ 54 ਕਰੋੜ ਟਨ ਤੋਂ ਲੈ ਕੇ 56.50 ਕਰੋੜ ਟਨ ਤੱਕ ਕੋਲੇ ਦਾ ਉਤਪਾਦਨ ਹੁੰਦਾ ਸੀ, ਪਰ ਇਸ ਵਾਰ ਇਹ ਅੰਕੜਾ ਇੱਕ ਅਰਬ ਟਨ ਦਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਲਾ ਉਤਪਦਾਨ ਦੇ ਮਾਮਲੇ ’ਚ ਨਾ ਸਿਰਫ਼ ਆਤਮਨਿਰਭਰ ਬਣੇਗਾ ਸਗੋਂ ਆਉਣ ਵਾਲੇ ਸਮੇਂ ’ਚ ਇਸ ਦਾ ਆਯਾਤ ਬੰਦ ਕਰ ਦਿੱਤਾ ਜਾਵੇਗਾ।
Also Read : ਜਲਵਾਯੂ ਪਰਿਵਰਤਨ: ਭਵਿੱਖ ’ਚ ਆ ਸਕਦੀਆਂ ਹਨ ਵੱਡੀਆਂ ਕੁਦਰਤੀ ਆਫ਼ਤਾਂ!
ਜੋਸ਼ੀ ਨੇ ਇੱਕ ਹੋਰ ਪੂਰਕ ਸਵਾਲ ਦਾ ਜਵਾਬ ਦਿੰਦੇ ਹੋੲੈ ਕਿਹਾ ਕਿ ਦੇਸ਼ ’ਚ ਵਪਾਰਕ ਕੋਲਾ ਖਾਨਾਂ ਸ਼ੁਰੂ ਹੋ ਗਈਆਂ ਹਨ ਅਤੇ ਇਯ ਸਾਲ ਅਜਿਹੀਆਂ ਖਾਨਾਂ ਤੋਂ ਡੇਢ ਕਰੋੜ ਟਨ ਕੋਲਾ ਉਤਪਾਦਨ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਵਪਾਰਕ ਕੋਲਾ ਖਾਨਾਂ ਲਈ 91 ਬਲਾਕ ਦੀ ਨਿਲਾਮੀ ਕੀਤੀ ਗਈ ਸੀ ਅਤੇ ਉਨ੍ਹਾਂ ’ਚ ਵਪਾਰਕ ਖਾਨਾਂ ਸ਼ੁਰੂ ਹੋ ਗਈਆਂ ਹਨ। ਇਸ ਵਾਰ ਵਪਾਰਕ ਖਾਨਣ ਦੇ ਜ਼ਰੀਏ ਡੇਢ ਕਰੋੜ ਟਨ ਕੋਲਾ ਉਤਪਾਦਨ ਹੋਵੇਗ। ਪਹਿਲੀ ਵਾਰ ਅਸੀਂ ਵਪਾਰਕ ਖਨਣ ’ਚ ਉਤਪਾਦਨ ਸ਼ੁਰੂ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲਾਂ ਕੋਲਾ ਬਲਾਕ ਵੰਡ ਅਤੇ ਉਤਪਾਦਿਤ ਕੋਲੇ ਦੀ ਵੰਡ ’ਚ ਗੜਬੜੀ ਹੁੰਦੀ ਸੀ ਪਰ ਹੁਣ ਮੌਜ਼ੂਦਾ ਸਰਕਾਰ ’ਚ ਇਸ ਦਿਸ਼ਾ ’ਚ ਪਾਰਦਰਸ਼ਿਤਾ ਆਈ ਹੇ। ਦੇਸ਼ ’ਚ ਕੋਲਾ ਉਤਪਾਦਨ ਵਧਿਆ ਹੈ।