ਚੰਡੀਗੜ੍ਹ। ਜ਼ਿਲ੍ਹਾ ਸੰਗਰੂਰ ਦੇ ਇੱਕ ਸਰਕਾਰੀ ਸਕੂਲ ’ਚ ਮਿਡ-ਡੇਅ-ਮੀਲ (mid day meal) ਖਾਣ ਤੋਂ ਬਾਅਦ ਵਿਦਿਆਰਥੀਆ ਦੀ ਸਿਹਤ ਵਿਗੜਨ ਦੀ ਚਿੰਤਾਜਨਕ ਘਟਨਾ ਤੋਂ ਬਾਅਦ ਹੁਣ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਹਰਕਤ ’ਚ ਆ ਗਿਆ ਹੈ। ਇਸ ਸਬੰਧੀ ਪੰਜਾਬ ਮਿਡ-ਡੇਅ-ਮੀਲ ਸੁਸਾਇਟੀ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਰਕਾਰੀ ਸਕੂਲਾਂ ’ਚ ਮਿਡ-ਡੇਅ-ਮੀਲ ਤਿਆਰ ਕਰਨ ਅਤੇ ਪਰੋਸਣ ਸਬੰਧੀ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। (Schools of Punjab)
ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਸਕੂਲੀ ਵਿਦਿਆਰਥੀਟਾਂ ਦੀ ਸਿਹਤ ਤੇ ਸੁਰੱਖਿਆ ਦੀ ਸਰਵਉੱਚ ਮਹੱਤਤਾ ’ਤੇ ਜ਼ੋਰ ਦਿੰਦੇ ਹਨ। ਹਦਾਇਤਾਂ ਅਨੁਸਾਰ ਕਿਸੇ ਵੀ ਸਕੂਲੀ ਬੱਚੇ ਨੂੰ ਮਿਡ-ਡੇਅ-ਮੀਲ ਵਰਕਰ, ਫਿਰ ਮਿਡ-ਡੇਅ-ਮੀਲ ਇੰਚਾਰਜ ਅਤੇ ਬਾਅਦ ’ਚ ਸਕੂਲ ਮੁਖੀ ਵੱਲੋਂ ਇਸ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਚੱਖਣਾ ਹੋਵੇਗਾ।
Also Read : ਵਿਧਾਨ ਸਭਾ ਚੋਣਾਂ ਦੇ ਨਤੀਜੇ ਤੇ ਮੁੱਦੇ
ਚੱਖਣ ਅਤੇ ਨਿਰੀਖਣ ਪ੍ਰਕਿਰਿਆ ਤੋਂ ਬਾਅਦ ਹੀ ਵਿਦਿਆਰਥੀਟਾਂ ਨੂੰ ਮਿਡ ਡੇਅ ਮੀਲ ਪਰੋਸਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ’ਚ ਕਿਸੇ ਅਣਸੁਖਾਵੀਂ ਘਟਨਾ ਜਾਂ ਅਣਗਹਿਲੀ ਦੀ ਸੂਰਤ ’ਚ ਸਾਰੀ ਜ਼ਿੰਮੇਵਾਰੀ ਸਕੂਲ ਮੁਖੀ ਜਾਂ ਮਿਡ-ਡੇਅ-ਮੀਲ ਇੰਚਾਰਜ ਦੀ ਹੋਵੇਗੀ।