ਨਵੀਂ ਦਿੱਲੀ/ਜੈਪੁਰ। ਐਤਵਾਰ ਨੂੰ ਜਾਰੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਭਾਜਪਾ ਦੀ ਤਿੰਨ ਸੂਬਿਆਂ ਰਾਜਸਥਾਨ, ਛੱਤੀਸਗੜ੍ਹ, ਮੱਧਪ੍ਰਦੇਸ਼ ਅਤੇ ਕਾਂਗਰਸ ਦੀ ਤੇਲੰਗਾਨਾ ’ਚ ਸਰਕਾਰ ਬਣਨਾ ਤੈਅ ਹੈ। ਖ਼ਬਰ ਲਿਖੇ ਜਾਣ ਤੱਕ ਰਾਜਸਥਾਨ ’ਚ ਭਾਜਪਾ ਕੁੱਲ 199 ਸੀਟਾਂ ’ਚੋਂ 115 ਸੀਟਾਂ ਨਾਲ ਬਹੁਮਤ ਹਾਸਲ ਕਰ ਚੁੱਕੀ ਸੀ ਅਤੇ ਕਾਂਗਰਸ 68 ਸੀਟਾਂ ਜਿੱਤ ਚੁੱਕੀ ਸੀ। ਮੱਧ ਪ੍ਰਦੇਸ਼ ’ਚ ਭਾਜਪਾ ਕੁੱਲ 230 ’ਚੋਂ 156 ਸੀਟਾਂ ’ਤੇ ਜਿੱਤ ਚੁੱਕੀ ਸੀ ਅਤੇ ਕਾਂਗਰਸ ਨੇ 62 ਸੀਟਾਂ ’ਤੇ ਜਿੱਤ ਹਾਸਲ ਕੀਤੀ। (Cm of Rajasthan)
ਤੇਲੰਗਾਨਾ ’ਚ ਕਾਂਗਰਸ ਨੇ ਕੁੱਲ 119 ਸੀਟਾਂ ’ਚੋਂ 64 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਜਦੋਂਕਿ ਬੀਆਰਐੱਸ ਦੇ ਹਿੱਸੇ 38 ਸੀਟਾਂ ਆਈਆਂ। ਛੱਤੀਸਗੜ੍ਹ ਕੁੱਲ 90 ਸੀਟਾਂ ’ਚੋਂ 52 ਸੀਟਾਂ ਜਿੱਤ ਕੇ ਭਾਜਪਾ ਬਹੁਮਤ ਹਾਸਲ ਕਰ ਚੁੱਕੀ ਸੀ ਜਦੋਂਕਿ ਕਾਂਗਰਸ ਨੇ 34 ਸੀਟਾਂ ਜਿੱਤੀਆਂ । ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ 2024 ਦੇ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨ ਕੇ ਦੇਖਿਆ ਜਾ ਰਿਹਾ ਸੀ। (Cm of Rajasthan)
Also Read : ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ ਛੇ ਬਰੀ, ਇੱਕ ਦੋਸ਼ੀ ਕਰਾਰ
ਉੱਤਰੀ ਭਾਰਤ ’ਚ ਭਾਜਪਾ ਚਾਰ ਰਾਜਾਂ ’ਚੋਂ ਤਿੰਨ ’ਚ ਜਿੱਤ ਗਈ ਹੈ ਜਦੋਂ ਕਿ ਕਾਂਗਰਸ ਨੂੰ ਇੱਕ ਮਾਤਰ ਰਾਹਤ ਸਿਰਫ਼ ਦੱਖਣ ਦੇ ਤੇਲੰਗਾਨਾ ਸੂਬੇ ’ਚੋਂ ਮਿਲੀ ਜਿੱਥੇ ਕੇਸੀਆਰ ਦਾ ਸੁਫਨਾ ਤੋੜਦੇ ਹੋਏ ਕਾਂਗਰਸ ਸੱਤਾ ਦੀ ਦਰਵਾਜੇ ਤੱਕ ਪਹੰੁਚ ਗਈ ਹੈ। ਹਿੰਦੀ ਬੈਲਟ ’ਚ ਭਾਜਪਾ ਨੂੰ ਮਿਲੀ ਇਸ ਵੱਡੀ ਜਿੱਤ ਤੋਂ ਬਾਅਦ 2024 ’ਚ ਵਿਰੋਧੀ ਪਾਰਟੀਆਂ ਦੀਆਂ ਰਾਹਾਂ ਹੋਰ ਜ਼ਿਆਦਾ ਮੁਸ਼ਕਲਾਂ ਭਰੀਆਂ ਮੰਨੀਆਂ ਜਾ ਰਹੀਆਂ ਹਨ। ਮਿਜ਼ੋਰਮ ਦੀਆਂ 40 ਸੀਟਾਂ ’ਤੇ ਇੱਕ ਗੇੜ ’ਚ 7 ਨਵੰਬਰ ਨੂੰ ਵੋਟਿੰਗ ਹੋਈ ਸੀ। ਮਿਜ਼ੋਰਮ ਦਾ ਨਤੀਜਾ ਅੱਜ ਭਾਵ ਸੋਮਵਾਰ ਨੂੰ ਐਲਾਨ ਹੋਵੇਗਾ।
ਸ਼ਿਵਰਾਜ ਸਿੰਘ, ਵਸੁੰਧਰਾ ਰਾਜੇ, ਰਮਨ ਸਿੰਘ ਦਾ ਆਪਣੇ ਆਪਣੇ ਸੂਬਿਆਂ ’ਚ ਚੰਗਾ ਕੱਦ ਹੈ। ਵੱਡਾ ਸਵਾਲ ਹੈ ਕਿ ਕੀ ਬੀਜੇਪੀ ਫਿਰ ਤੋਂ ਇਨ੍ਹਾਂ ਨੂੰ ਸੀਐੱਮ ਐਲਾਨੇਗੀ ਜਾਂ ਇਸ ਵਾਰ ਨਵੇਂ ਚਿਹਰਿਆਂ ਨੂੰ ਮੌਕਾ ਦੇਵੇਗੀ।
ਰਾਜਸਥਾਨ ਵਿੱਚ ਜਿਵਾਜ ਕਾਇਮ ਰੱਖਦੇ ਹੋਏ ਲੋਕਾਂ ਨੇ ਮੁੜ ਸੱਤਾ ਬਦਲੀ। ਭਾਜਪਾ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਕੇ ਕਾਂਗਰਸ ਤੋਂ ਸੱਤਾ ਖੋਹ ਲਈ ਹੈ। ਭਾਜਪਾ ਨੇ ਚੋਣਾਂ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਕਿਸੇ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ, ਪਰ ਪਿਛਲੀਆਂ ਚਾਰ ਚੋਣਾਂ ਵਿੱਚ ਉਹ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੋਣ ਲੜਦੀ ਰਹੀ ਹੈ। ਪਰ ਇਸ ਵਾਰ ਭਾਜਪਾ ਨੇ ‘ਸਮੂਹਿਕ ਲੀਡਰਸ਼ਿਪ’ ਨੂੰ ਮੁੱਖ ਰੱਖਦਿਆਂ ਚੋਣਾਂ ਲੜੀਆਂ ਅਤੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ। ਹੁਣ ਭਾਜਪਾ ਲਈ ਚੁਣੌਤੀ ਇਹ ਹੈ ਕਿ ਰਾਜਸਥਾਨ ਦਾ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇ, ਇਸ ਦੌੜ ਵਿੱਚ ਕੌਣ ਸ਼ਾਮਲ ਹੈ, ਆਓ ਜਾਣਦੇ ਹਾਂ ਕਾਬਲੀਅਤ ਨਾਲ:-
ਕੌਣ ਹੋਵੇਗਾ ਰਾਜਸਥਾਨ ਦਾ ਮੁੱਖ ਮੰਤਰੀ? | Cm of Rajasthan
ਵਸੁੰਧਰਾ ਰਾਜੇ: ਰਾਜਸਥਾਨ ਦੇ ਇਤਿਹਾਸ ਵਿੱਚ ਵਸੁੰਧਰਾ ਰਾਜੇ ਦਾ ਨਾਂਅ ਭਾਜਪਾ ਦੀ ਸਭ ਤੋਂ ਉੱਚੀ ਨੇਤਾ ਮੰਨਿਆ ਜਾਂਦਾ ਹੈ। ਜੇਕਰ ਉਨ੍ਹਾਂ ਦੇ ਸਿਆਸੀ ਗ੍ਰਾਫ ’ਤੇ ਨਜਰ ਮਾਰੀਏ ਤਾਂ ਉਹ ਪੂਰੇ ਸੂਬੇ ’ਚ ਸਭ ਤੋਂ ਉੱਤਮ ਮੰਨੇ ਜਾਂਦੇ ਹਨ। ਭਾਵੇਂ ਵਸੁੰਧਰਾ ਰਾਜੇ ਮੁੱਖ ਮੰਤਰੀ ਦੀ ਦੌੜ ਵਿੱਚ ਸਭ ਤੋਂ ਅੱਗੇ ਜਾਪਦੀ ਹੈ, ਪਰ ਮੌਜ਼ੂਦਾ ਚੋਣਾਂ ਨੂੰ ਦੇਖਦਿਆਂ ਜਿੱਥੇ ਉਨ੍ਹਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ, ਉਸ ਨੂੰ ਲੈ ਕੇ ਕੁਝ ਸ਼ੱਕ ਪੈਦਾ ਹੋ ਰਿਹਾ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਉੱਚ ਲੀਡਰਸ਼ਿਪ ਨਾਲ ਸਬੰਧ ਵੀ ਬਹੁਤੇ ਚੰਗੇ ਨਹੀਂ ਹਨ। ਅਜਿਹੇ ’ਚ ਭਾਜਪਾ ਹਾਈਕਮਾਂਡ ਵਸੁੰਧਰਾ ਰਾਜੇ ਨੂੰ ਫਿਰ ਤੋਂ ਮੁੱਖ ਮੰਤਰੀ ਬਣਾਏਗੀ ਜਾਂ ਨਹੀਂ, ਇਸ ’ਤੇ ਸ਼ੱਕ ਹੈ ਪਰ ਜਿਸ ਤਰ੍ਹਾਂ ਵਸੁੰਧਰਾ ਗਰੁੱਪ ਦੇ ਸਾਰੇ ਨੇਤਾਵਾਂ ਨੇ ਜਿੱਤ ਦਰਜ ਕੀਤੀ ਹੈ, ਉਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਜ਼ਰਅੰਦਾਜ ਕਰਨਾ ਮੁਸ਼ਕਿਲ ਹੈ।
Also Read : ਕੈਬਿਨੇਟ ਮੰਤਰੀ ਕੰਵਰਪਾਲ ਗੁੱਜਰ ਦਾ ਇਹ ਡਾਂਸ ਸੋਸ਼ਲ ਮੀਡੀਆ ’ਤੇ ਕਰ ਗਿਆ ਕਮਾਲ!
ਬਾਬਾ ਬਾਲਕ ਨਾਥ: ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਵਾਂਗ ਮੰਨੇ ਜਾਣ ਵਾਲੇ ਰਾਜਸਥਾਨ ਦੇ ਬੀਜੇਪੀ ਸੰਸਦ ਮਹੰਤ ਬਾਲਕਨਾਥ ਨੂੰ ਵੀ ਸੀਐਮ ਦੀ ਦੌੜ ਵਿੱਚ ਮੰਨਿਆ ਜਾ ਰਿਹਾ ਹੈ। ਬਾਬਾ ਬਾਲਕਨਾਥ ਦੀ ਤੁਲਨਾ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਰਾਜਸਥਾਨ ਦਾ ਯੋਗੀ ਕਿਹਾ ਜਾ ਰਿਹਾ ਹੈ। ਓਬੀਸੀ ਵਰਗ ਨਾਲ ਸਬੰਧਤ ਮਹੰਤ ਬਾਲਕਨਾਥ ਮਸਤਨਾਥ ਮੱਠ ਦੇ ਅੱਠਵੇਂ ਮਹੰਤ ਹਨ। ਭਾਜਪਾ ਨੇ ਬਾਲਕਨਾਥ ਨੂੰ ਤਿਜਾਰਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ। ਵਸੁੰਧਰਾ ਤੋਂ ਬਾਅਦ ਮਹੰਤ ਬਾਲਕਨਾਥ ਨੂੰ ਮੁੱਖ ਮੰਤਰੀ ਵਜੋਂ ਤਰਜੀਹ ਦਿੱਤੀ ਜਾ ਰਹੀ ਹੈ।
ਦੀਆ ਕੁਮਾਰੀ: ਦੀਆ ਕੁਮਾਰੀ, ਜੋ ਜੈਪੁਰ ਦੇ ਰਾਜਾ ਪਰਿਵਾਰ ਨਾਲ ਸਬੰਧਤ ਹੈ, ਇਸ ਸਮੇਂ ਰਾਜਸਮੰਦ ਤੋਂ ਭਾਜਪਾ ਦੀ ਸੰਸਦ ਹੈ। ਭਾਜਪਾ ਹਾਈਕਮਾਂਡ ਨੇ ਉਨ੍ਹਾਂ ਨੂੰ ਜੈਪੁਰ ਦੀ ਵਿਦਿਆਧਰਨਗਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ, ਜੋ ਕਿ ਰਾਜਸਥਾਨ ਚੋਣਾਂ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਨੇੜਲੇ ਸਹਿਯੋਗੀ ਨਰਪਤ ਸਿੰਘ ਰਾਜਵੀ ਦੀ ਟਿਕਟ ਰੱਦ ਹੋਣ ਤੋਂ ਬਾਅਦ ਯਕੀਨੀ ਹੋ ਗਈ ਸੀ। ਇਸ ਕਾਰਨ ਦੀਆ ਕੁਮਾਰੀ ਨੂੰ ਵਸੁੰਧਰਾ ਰਾਜੇ ਦਾ ਬਦਲ ਵੀ ਮੰਨਿਆ ਜਾ ਰਿਹਾ ਹੈ। ਪਰ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇਖਣ ’ਚ ਸਿਰਫ 3 ਫੀਸਦੀ ਲੋਕਾਂ ਨੇ ਹੀ ਦੀਆ ਕੁਮਾਰੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਪਸੰਦ ਦੱਸਿਆ ਸੀ।
ਗਜੇਂਦਰ ਸਿੰਘ ਸੇਖਾਵਤ: ਜੈਸਲਮੇਰ ਨਿਵਾਸੀ ਗਜੇਂਦਰ ਸਿੰਘ ਸੇਖਾਵਤ ਇਸ ਸਮੇਂ ਕੇਂਦਰ ਸਰਕਾਰ ਵਿੱਚ ਜਲ ਸਕਤੀ ਮੰਤਰੀ ਹਨ। ਉਹ ਜੋਧਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ, ਜਿਨ੍ਹਾਂ ਦੀ ਰਾਜਸਥਾਨ ਵਿੱਚ ਚੰਗੀ ਪਕੜ ਮੰਨੀ ਜਾਂਦੀ ਹੈ। ਸੇਖਾਵਤ ਨੇ ਟਿਕਟਾਂ ਦੀ ਵੰਡ ਵਿੱਚ ਵੀ ਚੰਗੀ ਭੂਮਿਕਾ ਨਿਭਾਈ ਮੰਨੀ ਜਾਂਦੀ ਹੈ। ਪਰ ਸਰਵੇ ‘ਚ ਸਿਰਫ 6 ਫੀਸਦੀ ਲੋਕ ਹੀ ਗਜੇਂਦਰ ਸਿੰਘ ਸੇਖਾਵਤ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਪਸੰਦ ਕਰ ਰਹੇ ਹਨ। (Cm of Rajasthan)
ਦਰੱਖਤ ਨਾਲ ਟਕਰਾਈ ਗੱਡੀ, ਪਤਨੀ ਦੀ ਮੌਤ ਤੇ ਪਤੀ ਗੰਭੀਰ ਜਖ਼ਮੀ
ਸੀਪੀ ਜੋਸ਼ੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸਾਹ ਦੇ ਕਰੀਬੀ ਮੰਨੇ ਜਾਂਦੇ ਰਾਜਸਥਾਨ ਦੇ ਮੌਜੂਦਾ ਭਾਜਪਾ ਪ੍ਰਧਾਨ ਸੀਪੀ ਜੋਸ਼ੀ ਦੀ ਗੱਲ ਕਰੀਏ ਤਾਂ ਉਹ ਵੀ ਸੀਐਮ ਦੀ ਦੌੜ ਵਿੱਚ ਹਨ। ਇਨ੍ਹਾਂ ਚੋਣਾਂ ’ਚ ਉਨ੍ਹਾਂ ਨੇ ਭਾਜਪਾ ਦੀ ਚੋਣ ਮੁਹਿੰਮ ਦੀ ਕਮਾਨ ਫਰੰਟ ਤੋਂ ਸੰਭਾਲੀ ਸੀ ਪਰ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਓਪੀਨੀਅਨ ਪੋਲ ’ਚ ਸਿਰਫ 3 ਫੀਸਦੀ ਲੋਕ ਹੀ ਪਾਏ ਗਏ ਜਿਨ੍ਹਾਂ ਨੇ ਸੀ.ਪੀ. ਜੋਸ਼ੀ ਨੂੰ ਸੀ.ਐੱਮ. ਲਈ ਪਸੰਦ ਕੀਤਾ।
ਇਨ੍ਹਾਂ ਨਾਵਾਂ ਤੋਂ ਇਲਾਵਾ ਰਾਜਸਥਾਨ ਦੇ ਮੁੱਖ ਮੰਤਰੀ ਦੀ ਦੌੜ ਵਿੱਚ ਸਤੀਸ਼ ਪੂਨੀਆ, ਵਿਰੋਧੀ ਧਿਰ ਦੇ ਨੇਤਾ ਰਾਜਿੰਦਰ ਰਾਠੌਰ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਲੋਕ ਸਭਾ ਸਪੀਕਰ ਓਮ ਬਿਰਲਾ, ਸੰਸਦ ਮੈਂਬਰ ਰਾਜਵਰਧਨ ਰਾਠੌਰ ਵੀ ਸ਼ਾਮਲ ਹਨ।