ਬੈਂਗਲੁਰੂ। ਭਾਰਤ ਨੇ ਆਸਟ੍ਰੇਲੀਆ ਨੂੰ 161 ਦੌੜਾਂ ਦਾ ਟੀਚਾ ਦਿੱਤਾ ਹੈ। ਬੈਂਗਲੁਰੂ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 160 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ 53 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੇ ਟੀ-20 ਕਰੀਅਰ ਦਾ 8ਵਾਂ ਅਰਧ ਸੈਂਕੜਾ ਲਗਾਇਆ। ਅਈਅਰ ਤੋਂ ਇਲਾਵਾ ਜਿਤੇਸ਼ ਸ਼ਰਮਾ ਨੇ 24 ਅਤੇ ਅਕਸ਼ਰ ਪਟੇਲ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਇਨਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਆਸਟਰੇਲੀਆ ਵੱਲੋਂ ਬੇਨ ਡਵਾਰਸ ਅਤੇ ਜੇਸਨ ਬੇਹਰਨਡੋਰਫ ਨੇ 2-2 ਵਿਕਟਾਂ ਹਾਸਲ ਕੀਤੀਆਂ।
ਭਾਰਤ ਦੀ ਖਰਾਬ ਸ਼ੂਰਆਤ
ਭਾਰਤੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ ਪਾਵਰਪਲੇ ‘ਚ 42 ਦੌੜਾਂ ਬਣਾ ਕੇ ਯਸ਼ਸਵੀ ਜੈਸਵਾਲ ਅਤੇ ਰਿਤੂਰਾਜ ਗਾਇਕਵਾੜ ਦੀਆਂ ਵਿਕਟਾਂ ਗੁਆ ਦਿੱਤੀਆਂ। ਜੈਸਵਾਲ ਨੇ ਕੁਝ ਵੱਡੇ ਸ਼ਾਟ ਖੇਡੇ, ਪਰ ਜ਼ਿਆਦਾ ਦੇਰ ਤੱਕ ਬੱਲੇਬਾਜ਼ੀ ਨਹੀਂ ਕਰ ਸਕੇ। ਉਹ 21 ਦੌੜਾਂ ਦੇ ਨਿੱਜੀ ਸਕੋਰ ‘ਤੇ ਜੇਸਨ ਬੇਹਰਨਡੋਰਫ ਦਾ ਸ਼ਿਕਾਰ ਬਣੇ, ਅਗਲੇ ਹੀ ਓਵਰ ‘ਚ ਬੇਨ ਡਵਾਰਸ ਨੇ ਰਿਤੁਰਾਜ ਗਾਇਕਵਾੜ ਨੂੰ ਆਊਟ ਕਰ ਦਿੱਤਾ।
ਦੋਵੇਂ ਟੀਮਾਂ ਨੇ ਇਕ-ਇਕ ਬਦਲਾਅ ਕੀਤਾ
ਦੋਵੇਂ ਟੀਮਾਂ ਨੇ ਇਕ-ਇਕ ਬਦਲਾਅ ਨਾਲ ਮੈਦਾਨ ‘ਚ ਉਤਰੀਆਂ ਹਨ। ਅਰਸ਼ਦੀਪ ਸਿੰਘ ਨੂੰ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਥਾਂ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਆਸਟਰੇਲੀਆਈ ਟੀਮ ਵਿੱਚ ਕ੍ਰਿਸ ਗ੍ਰੀਨ ਦੀ ਥਾਂ ਨਾਥਨ ਐਲਿਸ ਨੂੰ ਮੌਕਾ ਮਿਲਿਆ ਹੈ। (IND Vs AUS
ਭਾਰਤੀ ਟੀਮ
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜੈਸਵਾਲ, ਰਿਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਿੰਕੂ ਸਿੰਘ, ਅਕਸ਼ਰ ਪਟੇਲ/ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ।