ਲੀਹ ਤੋਂ ਲੱਥੀ ਆਪ

Drug

ਦਿੱਲੀ ਦੀ ਸਿਆਸਤ ‘ਚ ਤੀਜੀ ਧਿਰ ਬਣ ਕੇ ਉੱਭਰੀ ਤੇ ਭਾਰੀ ਬਹੁਮਤ ਲੈ ਕੇ ਸਕਰਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦਾ ਝਾੜੂ ਤੀਲੇ-ਤੀਲੇ ਹੋਇਆ ਨਜ਼ਰ ਆ ਰਿਹਾ ਹੈ ਪਾਰਟੀ ਦੀ ਦੁਰਗਤ ਇਸ ਕਦਰ ਹੈ ਕਿ ਪਾਰਟੀ ਦੇ ਆਪਣੇ ਆਗੁ ਹੀ ਇੱਕ-ਦੂਜੇ ਖਿਲਾਫ਼ ਇਸ ਤਰ੍ਹਾਂ ਡਟ ਗਏ ਹਨ ਕਿ ਮੌਕਾਪ੍ਰਸਤੀ, ਬਦਲੇਖੋਰੀ,  ਸਿਧਾਂਤਹੀਣਤਾ ਦਾ ਮੇਲਾ ਲੱਗ ਗਿਆ ਹੈ ਜਿਸ ਮੰਤਰੀ ਨੂੰ ਹਟਾ ਦਿੱਤਾ ਜਾਂਦਾ ਹੈ, ਓਹੀ ਆਗੂ ਪਾਰਟੀ ਕਨਵੀਨਰ ਅਰਵਿੰਦਰ ਕੇਜਰੀਵਾਲ ਖਿਲਾਫ਼ ਮੋਰਚਾ ਖੋਲ੍ਹ ਦਿੰਦਾ ਹੈ।

ਸਾਰੇ ਹੀ ਮੰਤਰੀਆਂ, ਵਿਧਾਇਕਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਕੇਜਰੀਵਾਲ ਵੱਲੋਂ ਪੈਸਾ ਲਿਆ ਜਾ ਰਿਹਾ ਹੈ, ਜ਼ਮੀਨਾਂ ਦੀ ਡੀਲ ਕਾਰਵਾਈ ਜਾ ਰਹੀ ਹੈ ਪਰ ਸਾਰੇ ਆਗੂ ਉਦੋਂ ਤੱਕ ਚੁੱਪ ਰਹਿੰਦੇ ਹਨ ਜਦੋਂ ਤੱਕ ਉਹਨਾਂ ਨੂੰ ਮੰਤਰੀ ਵਾਲੀ ਗੱਡੀ ਮਿਲੀ ਹੁੰਦੀ ਹੈ ਕਪਿਲ ਮਿਸ਼ਰਾ ਵੀ ਅਰਵਿੰਦ ਕੇਜਰੀਵਾਲ ਜਿੰਨੇ ਹੀ ਗੁਨਾਹਗਾਰ ਹਨ ਜਿਨ੍ਹਾਂ ਨੇ ਕੇਜਰੀਵਾਲ ਨੂੰ ਦੋ ਕਰੋੜ ਰੁਪਏ ਲੈਂਦੇ ਵੇਖਿਆ ਹੈ ਪਰ ਚੁੱਪ ਵੱਟੀ ਰੱਖੀ ਲੋਕਾਂ ਦੇ ਨੁਮਾਇੰਦੇ ਤੇ ਸਰਕਾਰ ਦਾ ਮਹੱਤਵਪੁਰਨ ਅੰਗ ਹੋਣ ਦੇ ਨਾਤੇ ਮਿਸ਼ਰਾ ਦੀ ਵੀ ਇਹ ਸੰਵਿਧਾਨਕ ਤੇ ਨੈਤਿਕ ਜਿੰਮੇਵਾਰੀ ਬਣਦੀ ਸੀ ਕਿ ਉਹ ਭ੍ਰਿਸ਼ਟਾਚਾਰ ਖਿਲਾਫ਼ ਨਾਲ ਦੀ ਨਾਲ ਅਵਾਜ਼ ਉਠਾਉਂਦੇ ਹੁਣ ਮਿਸ਼ਰਾ ਨੂੰ ਭ੍ਰਿਸ਼ਟਾਚਾਰ ਦਾ ਦੁੱਖ ਘੱਟ ਤੇ ਆਪਣੀ ਮੰਤਰੀ ਵਾਲੀ ਗੱਡੀ ਖੁੱਸ ਜਾਣ ਦਾ ਵੱਧ ਹੈ।

ਦਰਅਸਲ ਆਮ ਆਦਮੀ ਪਾਰਟੀ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਨਾਂਅ ‘ਤੇ ਭ੍ਰਿਸ਼ਟਾਚਾਰ ਰਹਿਤ, ਲੋਕਾਂ ਦੀ ਹਿਤੈਸ਼ੀ ਤੇ ਆਮ ਆਦਮੀ ਦੀ ਅਵਾਜ਼ ਦੇ ਤੌਰ ‘ਤੇ ਸਿਆਸਤ ‘ਚ ਉੱਤਰੀ ਸੀ ਪਰ ਜਨਤਾ ਵੱਲੋਂ ਮਿਲੇ ਭਾਰੀ ਹੁੰਗਾਰੇ ਦੇ ਜੋਸ਼ ਕਾਰਨ Àੁੱਪਰਲੇ ਆਗੂ ਹੋਰ ਨੇਤਾਵਾਂ ਨੂੰ ਧੜਾਧੜ ਭਰਤੀ ਕਰਨ ਲੱਗਿਆਾਂ ਸਿਧਾਂਤਾਂ ਨੂੰ ਭੁੱਲ ਭੁਲਾ ਗਏ ਆਮ ਆਦਮੀ ਪਾਰਟੀ ਦੇ ਬੁਰਕੇ ‘ਚ ਠੱਗੀਬਾਜ਼ਾਂ ਆਗੂ ਭਰਤੀ ਹੁੰਦੇ ਗਏ ਇਧਰ ਪੰਜਾਬ ਇਕਾਈ ਦੇ ਗਠਨ ਵੇਲੇ ਵੀ ਸਿਧਾਂਤਾਂ ਨੂੰ ਛਿੱਕੇ ‘ਤੇ ਟੰਗਦਿਆਂ ਇੱਕ ਕਨਵੀਨਰ ਲਾਏ ਗਏ ਆਗੂ ਤੋਂ ਪਾਰਟੀ ਨੂੰ ਵਾਅਦਾ ਲੈਣਾ ਪਿਆ ਹੈ ਕਿ ਉਹ ਸ਼ਰਾਬ ਨਹੀਂ ਪੀਵੇਗਾ।

ਪਾਰਟੀ ਨੂੰ ਅਜੇ ਵੀ ਡਰ ਹੈ ਕਿ ਕਿਤੇ ਨਵਾਂ ਕਨਵੀਨਰ ਸ਼ਰਾਬ ਨਾ ਪੀ ਲਵੇ ਕੀ 22 ਵਿਧਾਇਕਾਂ ਵਾਲੀ ਪਾਰਟੀ ਕੋਲ ਅਜਿਹਾ ਇੱਕ ਵੀ ਹੋਰ ਆਗੂ ਮੌਜ਼ੂਦ ਨਹੀਂ ਸੀ ਜਿਸ ਨੇ ਕਦੇ ਸ਼ਰਾਬ ਪੀਤੀ ਹੀ ਨਾ ਹੋਵੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਆਪਣੇ ਤੌਰ ‘ਤੇ ਮੁਹਿੰਮ ਚਲਾ ਰਹੀ ਪਾਰਟੀ ਦੀਆਂ ਸਿਧਾਂਤਹੀਣ ਸਰਗਰਮੀਆਂ ਹਾਸੋਹੀਣੀਆਂ ਹਨ ਇਸ ਮਾਹੌਲ ‘ਚ ਇਹ ਵਿਚਾਰ ਪਰਿਪੱਕ ਹੁੰਦਾ ਹੈ ਕਿ ਸਿਆਸਤ ਕੁਝ ਆਗੂਆਂ ਦੇ ਇਕੱਠ ਦਾ ਨਾਂਅ ਨਹੀਂ ਸਗੋਂ ਇੱਕ ਵਿਚਾਰਧਾਰਾ, ਦੇਸ਼ ਦੀ ਸੰਸਕ੍ਰਿਤੀ, ਪਰੰਪਰਾਵਾਂ ਤੇ ਲੋਕ ਮੁੱÎਦਿਆਂ ਪ੍ਰਤੀ ਵਚਨਬੱਧਤਾ ਦਾ ਨਾਂਅ ਹੈ ਆਮ ਆਦਮੀ ਪਾਰਟੀ ਭਾਰਤੀ ਸਿਆਸਤ ਦੀ ਪ੍ਰਣਾਲੀ, ਸਿਆਸੀ ਇਤਿਹਾਸ ਤੇ ਲੀਡਰਸ਼ਿਪ ਦੀ ਅਹਿਮੀਅਤ ਤੋਂ ਅਣਜਾਣ ਰਹਿ ਕੇ ਸਰਕਾਰ ਦੀ ਮਸ਼ੀਨਰੀ ਨੂੰ ਹੀ ਹਾਸਲ ਕਰਨਾ ਤਾਂ ਜਾਣ ਗਈ ਪਰ ਇਸ ਨੂੰ ਚਲਾਉਣ ਦੀ ਯੋਗਤਾ ਤੋਂ ਕੋਰੀ ਰਹਿ ਗਈ ।