ਨਿਊਜੀਲੈਂਡ ਪਹਿਲੀ ਪਾਰੀ ’ਚ 317 ਦੌੜਾਂ ’ਤੇ ਆਲਆਊਟ | NZ Vs BAN
- ਦੂਜੀ ਪਾਰੀ ‘ਚ ਬੰਗਲਾਦੇਸ਼ 338 ਦੌੜਾ ‘ਤੇ ਹੋਇਆ ਆਲਆਊਟ
- ਕਪਤਾਨ ਸ਼ਾਂਤੋ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਰਹੀਮ ਨੇ ਵੀ ਖੇਡੀ ਅਰਧਸੈਂਕੜੇ ਵਾਲੀ ਪਾਰੀ
- ਦੂਜੇ ਦਿਨ ਨਿਊਜੀਲੈਂਡ ਦੇ ਕੇਨ ਵਿਲੀਅਮਸਨ ਨੇ ਜੜਿਆ ਸੀ ਸੈਂਕੜਾ
ਸਿਲਹਟ (ਏਜੰਸੀ)। ਬੰਗਲਾਦੇਸ਼ ਅਤੇ ਨਿਊਜੀਲੈਂਡ ਵਿਚਕਾਰ ਪਹਿਲਾ ਟੈਸਟ ਮੈਚ ਸਿਲਹਟ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਬੰਗਲਾਦੇਸ਼ ਜਿੱਤ ਤੋਂ ਸਿਰਫ 3 ਵਿਕਟਾਂ ਦੂਰ ਹੈ। ਉਸ ਨੂੰ ਜਿੱਤ ਲਈ 3 ਵਿਕਟਾਂ ਚਾਹੀਦਿਆਂ ਹਨ। ਚੌਥੇ ਦਿਨ ਬੰਗਲਾਦੇਸ਼ ਦੀ ਦੂਜੀ ਪਾਰੀ 338 ਦੌੜਾਂ ’ਤੇ ਆਲਆਊਟ ਹੋ ਗਈ ਸੀ। ਨਿਉਜੀਲੈਂਡ ਵੱਲੋਂ ਅਜੇਜ ਪਟੇਲ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਇਸ਼ ਸੋਢੀ ਨੇ ਦੋ ਜਦਕਿ ਗਲੇਨ ਫਿਲਿਪਸ ਅਤੇ ਕਪਤਾਨ ਸਾਊਦੀ ਨੂੰ 1-1 ਵਿਕਟ ਮਿਲੀ। ਬੰਗਲਾਦੇਸ਼ ਵੱਲੋਂ ਕਪਤਾਨ ਨਜ਼ਮੁਲ ਸ਼ਾਂਤੋ ਨੇ 105 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਵਿਕਟਕੀਪਰ ਬੱਲੇਬਾਜ਼ ਰਹੀਮ ਨੇ 67 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ।
ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਨਿਊਜੀਲੈਂਡ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ । ਨਿਊਜੀਲੈਂਡ ਦੇ ਓਪਨਰ ਬੱਲੇਬਾਜ਼ ਟਾਮ ਲੈਥਮ ਬਿਨ੍ਹਾਂ ਕੋਈ ਦੌੜ ਬਣਾਏ ਆਉਟ ਹੋ ਗਏ। ਇਸ ਸਮੇਂ ਨਿਊਜੀਲੈਂਡ ਨੇ 331 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 7 ਵਿਕਟਾਂ ਗੁਆ ਕੇ 111 ਦੌੜਾਂ ਬਣਾ ਲਈਆਂ ਹਨ, ਅਤੇ ਉਸ ਨੂੰ ਹੁਣ ਜਿੱਤ ਲਈ 221 ਦੌੜਾਂ ਦੀ ਜ਼ਰੂਰਤ ਹੈ ਅਤੇ ਉਸ ਦੀਆਂ ਸਿਰਫ 3 ਵਿਕਟਾਂ ਬਾਕੀ ਹਨ। ਇਸ ਸਮੇਂ ਨਿਊਜੀਲੈਂਡ ਦੇ ਡੈਰਿਲ ਮਿਚੇਲ 43 ਅਤੇ ਇਸ਼ ਸੋਢੀ 6 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਬੰਗਲਾਦੇਸ਼ ਵੱਲੋਂ ਤਾਇਜੁਲ ਇਸਲਾਮ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਲ ਕੀਤੀਆਂ ਹਨ। (NZ Vs BAN)
ਤੀਜੇ ਦਿਨ ਨਿਊਜੀਲੈਂਡ ਨੇ 51 ਦੌੜਾਂ ਜੋੜੀਆਂ | NZ Vs BAN
ਤੀਜੇ ਦਿਨ ਨਿਊਜੀਲੈਂਡ ਦੀ ਟੀਮ ਨੇ 51 ਦੌੜਾਂ ਜੋੜੀਆਂ ਅਤੇ ਕੁੱਲ 317 ਦੌੜਾਂ ਬਣਾਈਆਂ। ਟਿਮ ਸਾਊਥੀ ਅਤੇ ਕਾਇਲ ਜੇਮਸਨ ਵਿਚਕਾਰ ਨੌਵੇਂ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ। ਦੋਵਾਂ ਨੇ ਕੁੱਲ 52 ਦੌੜਾਂ ਜੋੜੀਆਂ। ਕਪਤਾਨ ਸਾਊਥੀ 35 ਦੌੜਾਂ ਬਣਾ ਅਤੇ ਜੇਮਸਨ 23 ਦੌੜਾਂ ਬਣਾ ਕੇ ਆਊਟ ਹੋਏ। ਏਜਾਜ ਪਟੇਲ 1 ਰਨ ਬਣਾ ਕੇ ਨਾਬਾਦ ਰਹੇ। ਬੰਗਲਾਦੇਸ਼ ਲਈ ਤਾਇਜੁਲ ਇਸਲਾਮ ਨੇ 4 ਵਿਕਟਾਂ ਲਈਆਂ। ਉਥੇ ਹੀ ਮੋਮਿਨੁਲ ਹੱਕ ਨੂੰ ਤਿੰਨ ਵਿਕਟਾਂ ਮਿਲਿਆਂ। ਸਰੀਫੁਲ ਇਸਲਾਮ, ਮੇਹਦੀ ਹਸਨ ਮਿਰਾਜ ਅਤੇ ਨਈਮ ਹਸਨ ਨੂੰ 1-1 ਵਿਕਟ ਮਿਲੀ। (NZ Vs BAN)
ਬੰਗਲਾਦੇਸ਼ ਦੇ ਓਪਨਰ ਬੱਲੇਬਾਜ਼ ਫੇਲ, ਕਪਤਾਨ ਸ਼ਾਂਤੋ ਨੇ ਸੰਭਾਲੀ ਪਾਰੀ
ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ ਦੂਜੀ ਪਾਰੀ ’ਚ ਅਸਫਲ ਰਹੇ। ਪਹਿਲੀ ਪਾਰੀ ’ਚ ਸੈਂਕੜਾ ਜੜਨ ਵਾਲੇ ਮਹਿਮਦੁਲ ਹਸਨ 8 ਦੌੜਾਂ ਬਣਾ ਰਨ ਆਊਟ ਹੋ ਗਏ। ਉਥੇ ਹੀ ਜਾਕਿਰ ਹਸਨ 17 ਦੌੜਾਂ ਬਣਾ ਵਾਪਸ ਪੈਵੇਲੀਅਨ ਪਰਤ ਗਏ। ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੇ ਪਾਰੀ ਨੂੰ ਸੰਭਾਲਿਆ ਅਤੇ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਹੱਕ 40 ਦੌੜਾਂ ਬਣਾ ਰਨ ਆਊਟ ਹੋ ਗਏ। ਇੱਥੋਂ ਸ਼ਾਂਤੋ ਨੇ ਨਾ ਸਿਰਫ ਸੈਂਕੜਾ ਜੜਿਆ ਸਗੋਂ ਰਹੀਮ ਨਾਲ 96 ਦੌੜਾਂ ਦੀ ਅਜੇਤੂ ਸਾਂਝੇਦਾਰੀ ਵੀ ਕੀਤੀ। ਸ਼ਾਂਤੋ ਦਾ ਇਹ ਆਪਣੇ ਟੈਸਟ ਕਰੀਅਰ ਦਾ 5ਵਾਂ ਸੈਂਕੜਾ ਹੈ। ਨਿਊਜੀਲੈਂਡ ਵੱਲੋਂ ਏਜਾਜ ਪਟੇਲ ਨੂੰ ਇਕਲੌਤੀ ਵਿਕਟ ਮਿਲੀ। (NZ Vs BAN)