ਨੌਜਵਾਨਾਂ ਦੇ ਸੁਪਨਿਆਂ ਦੀ ਧਰਤੀ ਕੈਨੇਡਾ

Canada

Canada

‘‘ਪਾਪਾ ਇਹ ਤੁਹਾਡਾ ਮਕਾਨ ਹੈ, ਤਹਾਨੂੰ ਜਿਵੇਂ ਠੀਕ ਲੱਗਦਾ ਤੁਸੀਂ ਇਸ ਵਿੱਚ ਕੋਈ ਤਬਦੀਲੀ ਕਰਨੀ ਤਾਂ ਕਰ ਲਵੋ। ਜਦੋਂ ਮੈਂ ਆਪਣਾ ਮਕਾਨ ਬਣਾਇਆ ਤਾਂ ਉਹ ਮੈਂ ਆਪਣੀ ਪਸੰਦ ਅੁਨਸਾਰ ਬਣਾ ਲਵਾਂਗਾ।’’ ਇਹ ਗੱਲ ਜਦੋਂ ਅਸੀਂ ਭਾਰਤੀ ਸੰਸਕਿ੍ਰਤੀ ਵਿੱਚ ਕਰਦੇ ਤਾਂ ਕਿੰਨਾ ਅਜੀਬ ਲੱਗਦਾ। ਪਰ ਕੈਨੇਡਾ, ਜੋ ਹੁਣ ਪੰਜਾਬੀਆਂ ਲਈ ਦੂਜਾ ਘਰ ਬਣ ਗਿਆ, ਉੱਥੋਂ ਦੇ ਨੌਜਵਾਨ ਆਪਣੇ ਮਾਪਿਆਂ ਨੂੰ ਇੰਝ ਹੀ ਕਹਿੰਦੇ ਹਨ। ਕੈਨੇਡਾ ਵਿੱਚ ਜਨਮ ਲੈਣ ਵਾਲੇ ਭਾਰਤੀ ਬੱਚਿਆਂ ’ਤੇ ਵੀ ਦਿਨੋ-ਦਿਨ ਇਹ ਪ੍ਰਭਾਵ ਪੈ ਰਿਹਾ ਹੈ।18 ਸਾਲ ਦੀ ਉਮਰ ਪੂਰੀ ਹੋਣ ’ਤੇ ਬੱਚੇ ਮਾਪਿਆਂ ਤੋਂ ਅਲੱਗ ਰਹਿਣ ਲੱਗ ਜਾਂਦੇ, ਆਪਣਾ ਕੰਮ ਕਰਦੇ, ਪੜ੍ਹਾਈ ਕਰਦੇ ਤੇ ਆਪਣਾ ਮਕਾਨ ਬਣਾਉਦੇ ਹਨ। ਇਹ ਗੱਲ ਦੇਖਣ-ਸੁਣਨ ਨੂੰ ਬੇਸ਼ੱਕ ਅਜੀਬ ਲੱਗਦੀ ਪਰ ਬੱਚਿਆਂ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਇਹ ਇੱਕ ਚੰਗੀ ਪਿਰਤ ਹੈ।

ਇਹ ਵੀ ਪੜ੍ਹੋ : ਲੱਖਾਂ ਰੁਪਏ ਗਬਨ ਦੇ ਦੋਸ਼ ’ਚ ਸਹਾਇਕ ਮੈਨੇਜਰ ਸਮੇਤ ਦੋ ਨਾਮਜ਼ਦ

ਜਿਸ ਤਰ੍ਹਾਂ ਕਿਹਾ ਜਾਂਦਾ ਕਿ ਕੈਨੇਡਾ ਵਿੱਚ ਬੱਚੇ ਮਾਪਿਆਂ ਨੂੰ ਨਹੀਂ ਪੁੱਛਦੇ ਜਾਂ ਸਤਿਕਾਰ ਨਹੀਂ ਕਰਦੇ ਇਹ ਵੀ ਪੂਰੀ ਤਰ੍ਹਾਂ ਠੀਕ ਨਹੀਂ। ਭਾਰਤ ਵਾਂਗ ਜਿਹੜੇ ਬੱਚਿਆਂ ਨੂੰ ਮਾਂ-ਬਾਪ ਚੰਗੇ ਸੰਸਕਾਰ ਦਿੰਦੇ ਹਨ ਉਹ ਮਾਪਿਆਂ ਕੋਲ ਆਉਦੇ ਵੀ ਰਹਿੰਦੇ ਤੇ ਖੁਸ਼ੀ-ਗਮੀ ’ਤੇ ਇਕੱਠੇ ਵੀ ਹੁੰਦੇ ਹਨ। ਮੈਨੂੰ ਪਿਛਲੇ ਦਿਨੀਂ ਬੱਚਿਆਂ ਕਾਰਨ ਦੂਜੀ ਵਾਰ ਕੈਨੇਡਾ ਜਾਣ ਦਾ ਮੌਕਾ ਮਿਲਿਆ। ਪਹਿਲੀ ਵਾਰ ਮੈਂ ਸਿਰਫ਼ 15-20 ਦਿਨਾਂ ਲਈ ਹੀ ਗਿਆ ਸੀ। ਪਰ ਇਸ ਵਾਰ ਮੇਰੀ ਯਾਤਰਾ 45 ਦਿਨਾਂ ਦੀ ਸੀ।

ਇਸੇ ਕਾਰਨ ਇਸ ਵਾਰ ਬਹੁਤ ਕੁਝ ਦੇਖਣ ਅਤੇ ਜਾਣਨ ਦਾ ਮੌਕਾ ਮਿਲਿਆ। ਦੋਨੋਂ ਬੇਟੇ ਸਿਮਰਨ (ਮੌਂਟਰੀਅਲ) ਅਤੇ ਹਰਮਨ (ਕਿੰਗਸਟਨ) ਦੋ ਵੱਖ-ਵੱਖ ਸ਼ਹਿਰਾਂ ਵਿੱਚ, ਰਿਸ਼ਤੇਦਾਰਾਂ ਦੀ ਗਿਣਤੀ ਵਿੱਚ ਵਾਧਾ ਤੇ ਬੇਟੀ (ਮੇਰੀ ਸਵਰਗਵਾਸੀ ਸਾਲੀ ਦੀ ਲੜਕੀ ਦੀਪੀ) ਦੀ ਮੈਰਿਜ ਉਹ ਵੀ ਇੱਕ ਅਲੱਗ ਸ਼ਹਿਰ ਇਸ ਕਾਰਨ ਸੁਭਾਵਿਕ ਸੀ ਕਿ ਅਲੱਗ-ਅਲੱਗ ਸਥਾਨ ਦੇਖਣ ਦਾ ਚੰਗਾ ਮੌਕਾ ਸੀ। (Canada)

ਇਹ ਵੀ ਪੜ੍ਹੋ : ਕੇਂਦਰ ਤੇ ਸੂਬਾ ਸਰਕਾਰ ਦਾ ਟਕਰਾਅ ਘਟੇ

ਅਸਲ ਵਿੱਚ ਸਾਡੇ ਜਾਣ ਦਾ ਸਭ ਤੋਂ ਮੁੱਖ ਕਾਰਨ ਵੀ ਦੀਪੀ ਦਾ ਵਿਆਹ ਹੀ ਸੀ। ਦੀਪੀ ਦੇ ਪਾਪਾ ਤੇ ਭਰਾ ਨੂੰ ਵੀਜਾ ਨਾ ਮਿਲਿਆ ਅਤੇ ਉਸ ਦੀ ਮੰਮੀ ਦੀਪੀ ਦੇ ਕੈਨੇਡਾ ਜਾਣ ਤੋਂ ਕੁਝ ਸਮੇਂ ਬਾਅਦ ਹੀ ਨਾਮੁਰਾਦ ਬਿਮਾਰੀ ਕਾਰਨ ਸਾਨੂੰ ਛੱਡ ਗਈ ਸੀ। ਇਸ ਲਈ ਉਸ ਦੇ ਮਾਂ-ਬਾਪ ਵਜੋਂ ਸਾਡਾ ਜਾਣਾ ਜਰੂਰੀ ਵੀ ਸੀ ਤੇ ਸਾਡਾ ਫਰਜ ਵੀ ਸੀ। ਬੱਚਿਆਂ ਦਾ ਆਪਣੇ-ਆਪਣੇ ਕੰਮਾਂ/ਨੌਕਰੀਆਂ ਵਿੱਚ ਸਥਾਪਿਤ ਹੋਣ ਕਰਕੇ ਬੇਫਿਕਰੀ ਨਾਲ ਘੁੰੰਮਣਾ ਵੀ ਇੱਕ ਕਾਰਨ ਸੀ।ਜਿਵੇਂ-ਜਿਵੇ ਮੈਂ ੳੱੁਥੋਂ ਦੀਆਂ ਇਤਿਹਾਸਕ ਅਤੇ ਸੁੰਦਰ ਥਾਵਾਂ ਦੇਖਦਾ ਰਿਹਾ ਉਵੇਂ-ਉਵੇਂ ਹੀ ਸਫਰਨਾਮੇ ਨੂੰ ਕਲਮਬੱਧ ਕਰਨ ਦਾ ਮਨ ਬਣਦਾ ਗਿਆ। (Canada)

ਯਾਤਰਾਵਾਂ ਨਾਲ ਜਿੱਥੇ ਵਿਅਕਤੀ ਦਾ ਮਨੋਰੰਜਨ ਹੁੰਦਾ, ਉੱਥੇ ਹੀ ਵਿਅਕਤੀ ਦੀ ਜਾਣਕਾਰੀ ਵਿੱਚ ਵੀ ਵਾਧਾ ਹੁੰਦਾ। ਇਸ ਜਾਣਕਾਰੀ ਵਿੱਚ ਇਤਿਹਾਸ ਦੀ ਜਾਣਕਾਰੀ, ਪਹਿਰਾਵੇ ਦੀ ਜਾਣਕਾਰੀ ਦੇ ਨਾਲ-ਨਾਲ ਉੱਥੋਂ ਦੇ ਲੋਕਾਂ ਦੀ ਭਾਸ਼ਾ, ਸੱਭਿਆਚਾਰ ਅਤੇ ਰਹਿਣ-ਸਹਿਣ ਅਤੇ ਖਾਣ-ਪੀਣ ਦੀ ਜਾਣਕਾਰੀ ਵੀ ਮਿਲਦੀ। ਦਿਨੋਂ-ਦਿਨ ਨੌਜਵਾਨਾਂ ਦਾ ਕੈਨੇਡਾ ਵੱਲ ਜਾਣਾ ਸਿਰਫ਼ ਰੁਜ਼ਗਾਰ ਹੀ ਨਹੀਂ ਇਸ ਦੇ ਹੋਰ ਵੀ ਬਹੁਤ ਕਾਰਨ ਹਨ। ਕੈਨੇਡਾ ਦੀ ਧਰਤੀ ’ਤੇ ਗਿਆ ਕੋਈ ਨੌਜਵਾਨ ਉੱਥੋਂ ਦੇ ਵਾਤਾਵਰਣ, ਰਹਿਣ-ਸਹਿਣ, ਕੰਮ-ਕਾਰ, ਟਰੈਫਿਕ ਦੇ ਨਿਯਮਾਂ, ਹਰ ਕੰਮ ਬਿਨਾ ਰਿਸ਼ਵਤ ਅਤੇ ਸਮਾਂ ਹੱਦ ਵਿੱਚ ਹੋਣ ਦੀਆਂ ਗੱਲਾਂ ਕਰਦਾ ਤਾਂ ਸੁਭਾਵਿਕ ਹੈ ਕਿ ਉਹ ਵਿਦੇਸ਼ ਨੂੰ ਭੱਜਦਾ। ਇਸ ਵਾਰ ਬਿਤਾਏ 45 ਦਿਨਾਂ ਵਿੱਚ ਮੈਂ ਮਹਿਸੂਸ ਕੀਤਾ ਕਿ ਪੰਜਾਬੀਆਂ ਨੇ ਇੱਥੇ ਆਪਣੀ ਵੱਖਰੀ ਪਛਾਣ ਬਣਾਈ ਹੈ। (Canada)

ਇਹ ਵੀ ਪੜ੍ਹੋ : ਗੈਂਗਸਟਰਾਂ ’ਤੇ ਪੁਲਿਸ ’ਚ ਮੁਕਾਬਲਾ, ਦੋ ਗੈਂਗਸਟਰਾਂ ਦੀ ਮੌਤ

ਕੈਨੇਡਾ ਵਰਗੇ ਦੇਸ਼, ਜਿੱਥੇ ਕਿਸੇ ਸਮੇਂ ਭਾਰਤੀਆਂ ਨਾਲ ਨਸਲੀ ਵਿਤਕਰਾ ਕੀਤਾ ਜਾਂਦਾ ਹੋਵੇ, ਉਸ ਦੇਸ਼ ਵਿੱਚ ਅੱਜ 16-17 ਮੈਂਬਰ ਪਾਰਲੀਮੈਂਟ ਹਾਊਸ ਆਫ ਕਾਮਨ ਵਿੱਚ ਚੁਣੇ ਜਾਂਦੇ ਹੋਣ। ਪੰਜਾਬੀ ਸਰਬਜੀਤ ਸਿੰਘ ਮਾਰਵਾਹ ਨਾ ਸਿਰਫ਼ ਸੈਨੇਟ ਦੇ ਮੈਂਬਰ ਹਨ ਸਗੋਂ ਕੈਨੇਡਾ ਦੇ ਸਭ ਤੋਂ ਵੱਡੇ ਬੈਂਕ, ਸਕੋਸ਼ੀਆਂ ਬੈਂਕ ਦੇ ਮੀਤ ਪ੍ਰਧਾਨ ਵੀ ਹਨ। ਰਾਜਨੀਤੀ ਤੋਂ ਇਲਾਵਾ ਖੇਤੀਬਾੜੀ, ਵਪਾਰ, ਨੌਕਰਸ਼ਾਹੀ ਅਤੇ ਫੌਜ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਯਾਨੀ ਕਿ ਹਰ ਖੇਤਰ ਵਿੱਚ ਭਾਰਤੀਆਂ ਖਾਸਕਰ ਪੰਜਾਬੀਆਂ ਨੇ ਆਪਣੀ ਹੋਂਦ ਦਾ ਮੁਜਾਹਰਾ ਕੀਤਾ ਹੈ। ਹੁਸ਼ਿਆਰਪੁਰ ਜਿਲ੍ਹੇ ਵਿੱਚ ਮਾਹਿਲਪੁਰ ਕਸਬੇ ਦੇ ਰਹਿਣ ਵਾਲੇ ਸਰਦਾਰ ਬੁੱਕਣ ਸਿੰਘ ਨੇ ਤਾਂ ਪਹਿਲੇ ਵਿਸ਼ਵ ਯੁੱਧ ਸਮੇਂ 1919 ਵਿੱਚ ਕੈਨੇਡਾ ਫੌਜ ਵੱਲੋਂ ਫਰਾਂਸ ਖਿਲਾਫ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। (Canada)

ਉਸ ਦੇਸ਼ ਵਿੱਚ ਅੱਜ 16-17 ਮੈਂਬਰ ਪਾਰਲੀਮੈਂਟ ਹਾਊਸ ਆਫ ਕਾਮਨ ਵਿੱਚ ਚੁਣੇ ਜਾਂਦੇ ਹੋਣ

ਇਹ ਪੰਜਾਬੀਆਂ ਦੀ ਜਝਾਰੂ ਪ੍ਰਵਿਰਤੀ ਹੀ ਸੀ ਕਿ ਬੇਸ਼ੱਕ ਨਸਲੀ ਭੇਦਭਾਵ ਕੀਤਾ ਜਾ ਰਿਹਾ ਹੋਵੇ ਫੇਰ ਵੀ ਜਿਸ ਮਿੱਟੀ ’ਤੇ ਰਹਿ ਰਹੇ ਹਨ ਉਸ ਦੀ ਰੱਖਿਆ ਲਈ ਆਪਣੀ ਜਾਨ ਦੇ ਦੇਣੀ। ਸਾਡੇ ਨੌਜਵਾਨਾਂ ਦਾ ਵਿਦੇਸ਼ ਵਿੱਚ ਜਾਣਾ ਕਿਹਾ ਜਾਂਦਾ ਕਿ ਚਿੰਤਾ ਦਾ ਵਿਸ਼ਾ ਹੈ ਪਰ ਕੀ ਸਰਕਾਰਾਂ ਸਾਡੇ ਨੌਜਵਾਨਾਂ ਬਾਰੇ ਕਿੰਨਾ ਕੁ ਸੋਚਦੀਆਂ? ਇਸ ਬਾਰੇ ਅਸੀਂ ਭਲੀਭਾਂਤ ਜਾਣਦੇ ਹਾਂ। ਅਸੀਂ ਦੇਖ ਸਕਦੇ ਹਾਂ ਕਿ ਇੱਕ ਨੌਜਵਾਨ 10 ਸਾਲ ਵਿੱਚ ਜੇਕਰ ਨੌਕਰੀ ਪ੍ਰਾਪਤ ਕਰ ਵੀ ਲੈਂਦਾ ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਉਹ ਆਪਣੀ ਪੂਰੀ ਇਮਾਨਦਾਰੀ ਨਾਲ ਆਪਣਾ ਮਕਾਨ ਬਣਾ ਲਵੇਗਾ, ਕੀ ਆਪਣੀ ਗੱਡੀ ਜਾਂ ਹੋਰ ਘਰੇਲੂ ਸਹੂਲਤਾਂ ਮਿਲ ਸਕਦੀਆਂ? ਪਰ ਮੈਂ ਦੇਖਿਆ ਕਿ ਕੈਨੇਡਾ ਜਾਂ ਕੋਈ ਹੋਰ ਦੇਸ਼ ਵੀ ਹੋਵੇ ਉੱਥੇ 8-9 ਸਾਲ ਵਿੱਚ ਹੀ ਇਹ ਸਾਰੀਆਂ ਸਹੂਲਤਾਂ ਪੂਰੀ ਇਮਾਨਦਾਰੀ ਨਾਲ ਕੰਮ ਕਰਕੇ ਹਾਸਲ ਕਰ ਲੈਂਦਾ। (Canada)

ਇਸ ਬਾਰੇ ਦੇਖਣ ਲਈ ਮੈਨੂੰ ਕਿਸੇ ਸਰਵੇ ਦੀ ਲੋੜ ਨਹੀਂ। ਅੱਜ ਮੇਰੇ ਬੇਟੇ ਨੂੰ ਕੈਨੇਡਾ ਗਏ ਨੂੰ 8 ਸਾਲ ਦਾ ਸਮਾਂ ਹੋਇਐ ਤੇ ਉਹ ਜਿੰਦਗੀ ਦੀ ਹਰ ਸਹੂਲਤ ਦਾ ਅਨੰਦ ਮਾਣ ਰਿਹਾ ਜਿਹੜੀ ਕਿ ਇੱਕ ਆਮ ਵਿਅਕਤੀ ਨੂੰ ਜਰੂਰਤ ਹੁੰਦੀ। ਇਸੇ ਤਰ੍ਹਾਂ ਦੂਜੇ ਬੇਟੇ ਨੂੰ ਅਜੇ ਦੋ ਸਾਲ ਦਾ ਸਮਾਂ ਹੋਇਆ ਉਹ ਵੀ। ਇਹੀ ਨਹੀਂ ਉਸ ਨਾਲ ਗਏ ਕੋਈ ਉਹਨਾਂ ਦੇ ਹੀ 20 ਦੇ ਕਰੀਬ ਦੋਸਤ ਬਿਲਕੁਲ ਬਹੁਤ ਵਧੀਆ ਜ਼ਿੰਦਗੀ ਦਾ ਲੁਤਫ ਲੈ ਰਹੇ ਹਨ। ਮੈਂ ਕੋਈ ਨੌਜਵਾਨਾਂ ਨੂੰ ਉਤਸ਼ਾਹਿਤ ਨਹੀਂ ਕਰ ਰਿਹਾ ਪਰ ਜੋ ਅਸਲੀਅਤ ਹੈ ਅਤੇ ਜੋ ਲੋਕ ਅੱਜ ਕਹਿ ਰਹੇ ਹਨ ਕਿ ਉੱਥੇ ਨੌਜਵਾਨ ਭੁੱਖੇ ਮਰ ਰਹੇ ਹਨ। ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਇੱਕ ਵਾਰ ਨਵੀਂ ਥਾਂ ’ਤੇ ਜਾ ਕੇ ਸੰਘਰਸ਼ ਤਾਂ ਕਰਨਾ ਪੈਂਦੈ। (Canada)

ਹੁਣ ਜੇ ਆਪਾਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਬੀਏ ਕਰਨ ਤੋਂ ਅੱਠ ਸਾਲ ਬਾਅਦ ਇੱਕ ਵਿਅਕਤੀ ਕਿੰਨਾ ਕੁ ਆਪਣੇ-ਆਪ ਨੂੰ ਸਥਾਪਿਤ ਕਰ ਸਕਦਾ, ਇਸ ਅਸੀਂ ਦੇਖ ਹੀ ਰਹੇ ਹਾਂ। ਇੱਕ ਵਿਅਕਤੀ, ਜੋ ਇਮਾਨਦਾਰੀ ਨਾਲ ਕੰਮ ਕਰਦਾ ਤਾਂ ਰਿਟਾਇਰਮੈਂਟ ਤੱਕ ਜਾ ਕੇ ਮਸਾਂ ਮਕਾਨ ਬਣਾਉਦਾ ਹੈ। ਪਰ ਕੈਨੇਡਾ ਵਿੱਚ ਜੋ ਵਿਅਕਤੀ ਸਖ਼ਤ ਮਿਹਨਤ ਕਰਦਾ ਤਾਂ ਉਸ ਨੂੰ ਨਿਰਾਸ਼ ਨਹੀਂ ਹੋਣਾ ਪੈਂਦਾ ਉਸ ਦਾ ਫਲ ਉਸ ਨੂੰ ਜ਼ਰੂਰ ਮਿਲਦਾ। ਇੱਕ ਹੋਰ ਗੱਲ ਜੋ ਮੈਂ ਸਾਂਝੀ ਕਰਨੀ ਚਾਹੁੰਦਾ ਉਹ ਇਹ ਕਿ ਇੱਥੇ ਘਰ ਵਿੱਚ ਹਰ ਕੰਮ ਤਹਾਨੂੰ ਆਪ ਕਰਨਾ ਪੈਂਦਾ। ਤੁਸੀਂ ਕਿੰਨੀ ਵੀ ਕਮਾਈ ਕਰਦੇ ਹੋ ਘਰੇ ਕੱਪੜੇ ਧੋਣ। (Canada)

ਭਾਂਡੇ ਮਾਂਜਣ ਅਤੇ ਬੱਚੇ ਨੂੰ ਸਾਂਭਣ ਲਈ ਕਿਸੇ ਨੂੰ ਰੱਖ ਨਹੀਂ ਸਕਦੇ ਜਾਂ ਇਹ ਕਹਿ ਲਵੋ ਕਿ ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਇਹ ਕਿ ਇੱਥੇ ਹਰ ਕੰਮ ਤਹਾਨੁੰ ਆਪ ਕਰਨਾ ਪੈਂਦਾ ਬੇਸ਼ੱਕ ਤੁਸੀਂ ਕਿੰਨੀ ਵੀ ਕਮਾਈ ਕਰਦੇ ਹੋ ਤੁਸੀਂ ਘਰੇ ਕੱਪੜੇ, ਭਾਂਡੇ ਮਾਂਜਣ ਜਾਂ ਬੱਚੇ ਨੂੰ ਸਾਭਣ ਲਈ ਕਿਸੇ ਨੂੰ ਨਹੀਂ ਰੱਖ ਸਕਦੇ। ਸਾਡੇ ਮੁਲਕ ਵਾਂਗ ਕੈਨੇਡਾ ਵੀ ਬਿ੍ਰਟਿਸ਼ ਸਰਕਾਰ ਦੇ ਅਧੀਨ ਰਿਹਾ ਸਗੋਂ ਕੈਨੇਡਾ ਵਿਚ ਅਜੇ ਵੀ ਇੰਗਲੈਂਡ ਦੀ ਰਾਣੀ (ਹੁਣ ਰਾਜਾ) ਦਾ ਨੁਮਾਇੰਦਾ (ਗਵਰਨਰ ਜਨਰਲ) ਦੇ ਨਾਂਅ ’ਤੇ ਚੱਲਦਾ ਹੈ। ਕੈਨੇਡਾ ਵਿੱਚ ਅਜੇ ਵੀ, ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਰਾਸ਼ਟਰਪਤੀ ਜਾਂ ਸੰਵਿਧਾਨ ਦੇ ਨਾਂਅ ’ਤੇ ਸਹੁੰ ਚੁਕਾਈ ਜਾਂਦੀ ਪਰ ਇੱਥੇ ਅਜੇ ਵੀ ਰਾਣੀ ਦੇ ਨਾਂਅ ’ਤੇ ਹੀ ਸਹੁੰ ਚੁੱਕੀ ਜਾਂਦੀ।