ਮੌਜੂਦਾ ਇੱਕ ਮੁਲਾਜ਼ਮ ਦੀ ਸਹਾਇਤਾ ਨਾਲ ਵਾਰਦਾਤ ਨੂੰ ਦਿੱਤਾ ਅੰਜ਼ਾਮ (Robbery)
- ਪੁਲਿਸ ਨੇ 8 ਘੰਟਿਆਂ ’ਚ ਤਿੰਨ ਜਣਿਆਂ ਨੂੰ ਕੀਤਾ ਕਾਬੂ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ’ਚ ਹੋਈ 25 ਲੱਖ ਰੁਪਏ ਦੀ ਲੁੱਟ ਦੀ ਯੋਜਨਾ ਕਿਸੇ ਹੋਰ ਵੱਲੋਂ ਨਹੀਂ ਸਗੋਂ ਪੈਟਰੋਲ ਪੰਪ ਦੇ ਹੀ ਪੁਰਾਣੇ ਮੁਲਾਜ਼ਮ ਵੱਲੋਂ ਰਚੀ ਗਈ ਸੀ। ਜਿਸ ਨੇ ਮੌਜੂਦਾ ਇੱਕ ਮੁਲਾਜ਼ਮ ਦੀ ਸਹਾਇਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਵਾਰਦਾਤ ਤੋਂ ਬਾਅਦ 8 ਘੰਟਿਆਂ ਦੇ ਵਿੱਚ ਸਹਾਇਤਾ ਕਰਨ ਵਾਲੇ ਮੁਲਾਜ਼ਮ ਸਮੇਤ 3 ਜਣਿਆਂ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਕੋਲੋਂ 23.41 ਲੱਖ ਦੀ ਨਕਦੀ ਬਰਾਮਦ ਕਰ ਲਈ। (Robbery)
ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੰਗਲਵਾਰ ਨੂੰ ਦੁਪਹਿਰ ਬਾਅਦ ਸਵਾ 3 ਵਜੇ ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਨੂੰ ਪ੍ਰਦੀਪ ਕੁਮਾਰ ਵੱਲੋਂ ਇਤਲਾਹ ਮਿਲੀ ਸੀ ਕਿ ਉਨਾਂ ਪਾਸੋਂ ਐੱਸਬੀਆਈ ਬੈਂਕ ਦੀ ਢੋਲੇਵਾਲ ਵਿਖੇ ਸਥਿੱਤ ਬ੍ਰਾਂਚ ਅੱਗੇ ਦੋ ਮੋਟਰਸਾਇਕਲ ਸਵਾਰਾਂ ਵੱਲੋਂ 25 ਲੱਖ ਰੁਪਏ ਲੁੱਟ ਲਏ ਗਏ ਹਨ। ਸੂਚਨਾ ਮਿਲਦਿਆਂ ਹੀ ਫੌਰੀ ਤੌਰ ’ਤੇ ਪਹੁੰਚਦਿਆਂ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਸੀ।
ਉਨਾਂ ਦੱਸਿਆ ਕਿ ਪ੍ਰਦੀਪ ਕੁਮਾਰ ਮੁਤਾਬਕ ਉਹ ਚੰਡੀਗੜ ਰੋਡ ’ਤੇ ਸਥਿੱਤ ਊਰਜਾ ਸੈਂਟਰ ਪੈਟਰੋਲ ਪੰਪ ਜਮਾਲਪੁਰ ਵਿਖੇ ਬਤੌਰ ਮੈਨੇਜਰ ਕੰਮ ਕਰਦਾ ਹੈ। ਜਿੱਥੇ ਉਹ ਕੈਸ਼ੀਅਰ ਤੋਂ ਸੇਲ ਦੀ ਰਕਮ ਨੂੰ ਪੰਪ ’ਤੇ ਡਲਿਵਰੀ ਮੈਨ ਵਜੋ ਕੰਮ ਕਰਦੇ ਮਲਕੀਤ ਸਿੰਘ ਉਰਫ਼ ਸੋਨੂੰ ਨੂੰ ਨਾਲ ਲੈ ਕੇ ਬੈਂਕ ’ਚ ਜਮਾਂ ਕਰਵਾਉਣ ਲਈ ਆਇਆ ਸੀ ਪਰ ਜਿਉਂ ਹੀ ਬੈਂਕ ਅੱਗੇ ਮਲਕੀਤ ਸਿੰਘ ਉਰਫ਼ ਸੋਨੂੰ ਬੈਗ ਲੈ ਕੇ ਕਾਰ ’ਚੋਂ ਉਤਰਨ ਲੱਗਾ ਤਾਂ ਪਹਿਲਾਂ ਤੋਂ ਹੀ ਤਾਕ ’ਚ ਖੜੇ ਦੋ ਮੋਟਰਸਾਇਕਲ ਸਵਾਰ ਵਿਅਕਤੀ ਬੈਗ ਖੋਹ ਕੇ ਰਫ਼ੂ ਚੱਕਰ ਹੋ ਗਏ ਤਾਂ ਉਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਿਸ ਦੇ ਸਬੰਧ ’ਚ ਪੁਲਿਸ ਵੱਲੋਂ ਥਾਣਾ ਡਵੀਜਨ ਨੰਬਰ 6 ’ਚ ਮਾਮਲਾ ਦਰਜ਼ ਕੀਤਾ ਕਰਦਿਆਂ ਤਫ਼ਤੀਸ ਆਰੰਭ ਦਿੱਤੀ ਗਈ ਸੀ।
ਇਹ ਵੀ ਪੜ੍ਹੋ : Rojgar Mela : 51 ਹਜ਼ਾਰ ਬੇਰੁਜ਼ਗਾਰਾਂ ਨੂੰ ਪੀਐਮ ਮੋਦੀ ਦੇਣਗੇ ਇਸ ਦਿਨ ਨਿਯੁਕਤੀ ਪੱਤਰ
ਉਨਾਂ ਦੱਸਿਆ ਕਿ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ 8 ਘੰਟਿਆਂ ’ਚ ਹੱਲ ਕਰਦਿਆਂ ਮਲਕੀਤ ਸਿੰਘ ਉਰਫ਼ ਸੋਨੂੰ ਸਣੇ 3 ਜਣਿਆਂ ਨੂੰ ਗਿ੍ਰਫਤਾਰ ਕਰਦਿਆਂ ਲੁੱਟ ਦੀ ਕੁੱਲ ਰਕਮ 25 ਲੱਖ 19 ਹਜ਼ਾਰ 9 ਸੌ ਰੁਪਇਆਂ ਵਿੱਚੋਂ 23 ਲੱਖ 41 ਹਜ਼ਾਰ 150 ਰੁਪਏ ਅਤੇ ਵਾਰਦਾਤ ਲਈ ਵਰਤਿਆ ਗਿਆ ਸਪਲੈਂਡਰ ਮੋਟਰਸਾਕਿਲ ਬਰਾਮਦ ਕਰ ਲਿਆ ਹੈ। ਜਦੋਂਕਿ ਬਾਕੀ ਰਕਮ ਦੀ ਬਰਾਮਦਗੀ ਲਈ ਜਾਂਚ ਜਾਰੀ ਹੈ। ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਜਤਿੰਦਰ ਸਿੰਘ ਤੇ ਉਸਦੇ ਸਾਥੀ ਨੂੰ ਉਕਤ ਸੋਨੂੰ ਵੱਲੋਂ ਪਹਿਲਾਂ ਹੀ ਕੈਸ ਜਮਾਂ ਕਰਵਾਉਣ ਦਾ ਸਮਾਂ ਤੇ ਸਥਾਨ ਦੱਸ ਦਿੱਤਾ ਸੀ। ਜਿੰਨਾਂ ਕਾਰ ਦਾ ਪਿੱਛਾ ਕੀਤਾ ਅਤੇ ਮੌਕਾ ਮਿਲਦਿਆਂ ਹੀ ਵਾਰਦਾਤ ਕਰਕੇ ਫਰਾਰ ਹੋ ਗਏ। (Robbery)
ਉਨਾਂ ਦੱਸਿਆ ਕਿ ਮਲਕੀਤ ਸਿੰਘ ਉਰਫ਼ ਸੋਨੂੰ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਉਨਾਂ ਨੂੰ ਸ਼ੱਕ ਹੋਇਆ। ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਸਾਰਾ ਮਾਮਲਾ ਸਾਫ਼ ਹੋ ਗਿਆ। ਉਨਾਂ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਮਲਕੀਤ ਸਿੰਘ ਉਰਫ਼ ਸੋਨੂੰੂ ਵਾਸੀ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣਾ, ਜਤਿੰਦਰ ਸਿੰਘ ਉਰਫ਼ ਜਤਿਨ ਵਾਸੀ ਪਿੰਡ ਜੋਸ਼ ਮੁਹਾਰ (ਅੰਮਿ੍ਰਤਸਰ) ਹਾਲ ਅਬਾਦ ਪਿੰਡ ਰਾਮਗੜ (ਲੁਧਿਆਣਾ) ਤੇ ਸਾਗਰ ਵਿੱਚ ਵਾਸੀ ਮੁੰਡੀਆਂ ਖੁਰਦ (ਲੁਧਿਆਣਾ) ਸ਼ਾਮਲ ਹਨ।
ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮਲਕੀਤ ਸਿੰਘ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਵਿੱਚ ਲੁਟੇਰਿਆਂ ਦੀ ਮੱਦਦ ਕੀਤੀ ਸੀ। ਉਨਾਂ ਦੱਸਿਆ ਕਿ ਲੁੱਟ ਦੀ ਉਕਤ ਘਟਨਾ ਦਾ ਸਾਜਿਸ਼ਘਾੜਾ ਜਤਿੰਦਰ ਸਿੰਘ ਉਰਫ਼ ਜਤਿਨ ਹੈ ਜੋ ਤਕਰੀਬਨ 8 ਕੁ ਮਹੀਨੇ ਪਹਿਲਾਂ ਇਸੇ ਪੰਪ ’ਤੇ ਡਲਿਵਰੀ ਮੈਨ, ਸਵਿਫਟ ਸਕਿਊਰਟੀ ’ਤੇ ਕੰਮ ਕਰਦਾ ਸੀ।