(ਸਤਪਾਲ ਥਿੰਦ) ਫ਼ਿਰੋਜ਼ਪੁਰ। ਹਿੰਦ-ਪਾਕਿ ਬਾਰਡਰ ਰਾਹੀਂ ਪਾਕਿਸਤਾਨ-ਭਾਰਤ ਦੇ ਤਸਕਰਾਂ ਵੱਲੋ ਲਗਾਤਰ ਸਮੱਗਲਿੰਗ ਕਰਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹੈਰੋਇਨ ਦੀ ਸਪਲਾਈ ਡਰੋਨ ਜਰੀਏ ਕੀਤੀ ਜਾ ਰਹੀ ਹੈ, ਪਰ ਇਹਨਾਂ ਕੋਸ਼ਿਸਾਂ ਨੂੰ ਲਗਾਤਾਰ ਨਾਕਾਮ ਵੀ ਕੀਤਾ ਜਾ ਰਿਹਾ ਹੈ। (Drone)
ਇਹ ਵੀ ਪੜ੍ਹੋ : ਵਿਸ਼ਵ ਕੱਪ ‘ਚ ਭਾਰਤ ਦੀ ਹਾਰ ‘ਤੇ ਕਸ਼ਮੀਰੀ ਵਿਦਿਆਰਥੀਆਂ ਨੇ ਮਨਾਇਆ ਜਸ਼ਨ, ਗ੍ਰਿਫਤਾਰੀ, ਭਡ਼ਕੀ ਮਹਿਬੂਬਾ
ਬੀਤੀ ਰਾਤ ਸਰਹੱਦੀ ਇਲਾਕੇ ਵਿੱਚ ਸ਼ਿੰਗਰਾ ਸਿੰਘ ਪੁੱਤਰ ਜੱਗਾ ਪਿੰਡ ਰਾਣਾ ਪੰਜ ਗਰਾਈਂ ਦੇ ਖੇਤ ਵਿੱਚ ਇੱਕ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ ਨੂੰ ਬੀ ਐੱਸ ਐੱਫ ਦੇ ਜਵਾਨਾਂ ਨੇ ਡਰੋਨ ਸਮੇਤ ਬਰਾਮਦ ਕਰ ਲਿਆ ਹੈ, ਜਿਸ ਸਬੰਧੀ ਪਿੰਡ ਵਾਸੀਆਂ ਨੇ ਬੀਤੀ ਰਾਤ ਜਦੋ ਇਹ ਖੇਪ ਆਈ ਤਾਂ ਇਸ ਦੀ ਜਾਣਕਾਰੀ ਬੀ ਐੱਸ ਐਫ ਦੀ 160 ਬਟਾਲੀਅਨ ਨੂੰ ਦਿੱਤੀ ਤੇ ਹੈਰੋਇਨ ਬਰਾਮਦ ਕਰ ਕੇ ਅਧਿਕਾਰੀ ਸਰਚ ਆਪ੍ਰੇਸ਼ਨ ਚਲਾਇਆ ਗਿਆ। (Drone)