ਜਲੰਧਰ। ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ (Gippy Garewal) ਦੇ ਘਰ ’ਤੇ ਕੈਨੇਡਾ ਵਿਖੇ ਹੋਏ ਹਮਲੇ ਦੀ ਗੁਰਸਿਮਰਨ ਮੰਡ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਲਈ ਗਈ ਹੈ। ਹਮਲੇ ਦੀ ਨਿੰਦਿਆ ਕਰਦਿਆਂ ਕਾਂਗਰਸੀ ਆਗੂ ਗੁਰਸਿਮਰਨ ਮੰਡ ਨੇ ਕਿਹਾ ਕਿ ਇਹ ਜਿਹੜਾ ਚਾਰ ਫੁੱਟ ਟਿੱਡਾ ਜਿਹਾ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ, ਉਹ ਬਿਸ਼ਨੋਈ ਖਾਨਦਾਨ ਨੂੰ ਬਦਨਾਮ ਕਰ ਰਿਹਾ ਹੈ।
ਭੜਕੇ ਮੰਡ ਨੇ ਕਿਹਾ ਕਿ ਪਹਿਲਾਂ ਸਾਡਾ ਛੋਟਾ ਭਰਾ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ। ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਫਿਲਮ ਇੰਡਸਟਰੀ ਚਲਾ ਰਿਹਾ ਹੈ। ਮੁੰਬਈ ਵਿੱਚ ਸਲਮਾਨ ਖਾਨ ਵੀ ਮੇਰਾ ਭਰਾ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਕੰਨ ਖੋਲ੍ਹ ਕੇ ਇਹ ਗੱਲ ਸੁਣ ਸਵੇ ਅਸੀਂ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦੇ। ਜਿਹੜਾ ਦੇਸ਼ ਨੂੰ ਪਿਆਰ ਕਰਦਾ ਹੈ ਅਸੀਂ ਉਸ ਦੇ ਨਾਲ ਹਾਂ, ਭਾਵੇਂ ਉਹ ਹਿੰਦੂ, ਮੁਸਲਿਮ, ਸਿੱਖ, ਇਸਾਈ ਕਿਉਂ ਨਾ ਹੋਵੇ, ਅਸੀਂ ਸਾਰੇ ਭਰਾ ਹਾਂ। ਜਿਹੜਾ ਸਮਾਜ ਨੂੰ ਤੋੜਨ ਦੀ ਗੱਲ ਕਰਦਾ ਹੈ ਉਸ ਦੀ ਅਸੀਂ ਨਾਨੀ ਯਾਦ ਕਰਵਾ ਦੇਵਾਂਗੇ। (Gippy Garewal)
ਆਮ ਆਦਮੀ ਪਾਰਟੀ ਹੋਈ 11 ਸਾਲਾਂ ਦੀ, ਕੇਜਰੀਵਾਲ ਤੇ ਮਾਨ ਨੇ ਟਵੀਟ ਕਰਕੇ ਆਖੀ ਇਹ ਗੱਲ
ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਰਹਿ ਕੇ ਉਸ ਦਾ ਗਰੁੱਪ ਹਮਲੇ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਐਨੀ ਆਕੜ ਚੰਗੀ ਨਹੀਂ ਹੁੰਦੀ। ਪਰਮਾਤਮਾ ਬਹੁਤ ਮਿਹਰਬਾਨ ਹੈ ਅਤੇ ਤੈਨੂੰ ਨਰਕਾਂ ਦੀ ਟਿਕਟ ਜ਼ਰੂਰ ਮਿਲੇਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੈ ਕੇ ਸ਼ਬਦੀ ਹਮਲਾ ਕਰਦੇ ਹੋਏ ਮੰਡ ਨੇ ਕਿਹਾ ਕਿ ਮੈਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਕੈਨੇਡਾ ਸ਼ਬਦ ਹਟਾ ਕੇ ਅੱਤਵਾਦੀ ਗੈਂਗਸਟਰ ਖਾਲਿਸਤਾਨੀ ਆਪਣੇ ਨਾਲ ਲਿਖ ਲੈਣ ਕਿਉਂਕਿ ਉਹ ਸਾਡੇ ਭਾਰਤ ਨੂੰ ਬਦਨਾਮ ਕਰ ਰਹੇ ਹਨ। ਉਲ੍ਹਾਂ ਕਿਹਾ ਕਿ ਕੈਨੇਡਾ ਵਿੱਚ ਸ਼ਰ੍ਹੇਆਮ ਗੋਲੀਆਂ ਚੱਲਦੀਆਂ ਹਨ, ਜਿਸ ਦੇ ਜ਼ਿੰਮੇਵਾਰ ਜਸਟਿਨ ਟਰੂਡੋ ਹਨ। ਸਾਡਾ ਭਾਰਤ ਸੋਨੇ ਦੀ ਚਿੜੀ ਹੈ ਅਤੇ ਸਾਡਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਬੱਬਰ ਸ਼ੇਰ ਹਨ, ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਹ ਬਹੁਤ ਹੀ ਵਧੀਆ ਸ਼ਾਸਨ ਚਲਾ ਰਹੇ ਹਨ। ਇਹ ਸਾਰੇ ਸ਼ਬਦ ਗੁਰਸਿਮਰਨ ਸਿੰਘ ਮੰਡ ਨੇ ਕਹੇ ਹਨ।