ਆਪ ਜੀ ਦਾ ਆਪਣੇ ਪੂਰਨ ਮੁਰਸ਼ਿਦ ’ਤੇ ਦ੍ਰਿੜ ਵਿਸ਼ਵਾਸ਼ ਬਣ ਗਿਆ। ਆਪ ਜੀ ਆਪਣੇ ਮੁਰਸ਼ਿਦ ਖੁਦ-ਖੁਦਾ ਸਤਿਗੁਰੂ ਦੇ ਨੂਰ-ਜਲਾਲ ਨੂੰ ਕਣ-ਕਣ ’ਚ ਪ੍ਰਤੱਖ ਰੂਪ ’ਚ ਵੇਖਦੇ। ਆਪਣੇ ਪਿਆਰੇ ਪ੍ਰੀਤਮ ਮੁਰਸ਼ਿਦ ਦੇ ਨੂਰੀ ਜਲਾਲ ਨਾਲ ਮਿਲ ਕੇ ਆਪ ਜੀ ਖੁਦ ਵੀ ਨੂਰੇ-ਜਲਾਲ ਬਣ ਗਏ। ਆਪ ਜੀ ਹਰ ਸਮੇਂ ਆਪਣੇ ਸਤਿਗੁਰੂ ਜੀ ਨੂੰ ਧੰਨ-ਧੰਨ ਕਹਿੰਦੇ ਰਹਿੰਦੇ ਅਤੇ ਮਸਤੀ ’ਚ ਘੁੰਗਰੂ ਬੰਨ੍ਹ ਕੇ ਨੱਚਦੇ ਰਹਿੰਦੇ।
ਪੂਜਨੀਕ ਸਾਵਣ ਸ਼ਾਹ ਜੀ ਮਹਾਰਾਜ਼ ਨੇ ਆਪ ਜੀ ਦਾ ਨਾਂਅ ਖੇਮਾਮੱਲ ਤੋਂ ਬਦਲ ਕੇ ਸ਼ਾਹ ਮਸਤਾਨਾ ਰੱਖ ਦਿੱਤਾ, ਪੂਜਨੀਕ ਸਾਵਣ ਸ਼ਾਹ ਜੀ ਮਹਾਰਾਜ਼ ਆਪ ਜੀ ਨੂੰ ਵੇਖ ਕੇ ਮੁਸਕੁਰਾਉਂਦੇ ਰਹਿੰਦੇ। ਆਪ ਜੀ ਹਰ ਸਮੇਂ ਸਤਿਗੁਰੂ ਦਾ ਸ਼ੁਕਰਾਨਾ ਕਰਦੇ। ‘ਹੇ! ਮੇਰੇ ਸੋਹਣੇ ਮੱਖਣ ਮਲਾਈ ਪੀਰ ਦਾਤਾ ਸਾਵਨ ਸ਼ਾਹ, ਤੂੰ ਹੀ ਮੇਰਾ ਪੀਰ, ਤੂੰ ਹੀ ਮੇਰਾ ਬਾਪ, ਤੂੰ ਹੀ ਮਾਂ, ਤੂੰ ਹੀ ਮੇਰਾ ਯਾਰ, ਤੂੰ ਹੀ ਮੇਰਾ ਖੁਦਾ, ਤੂੰ ਹੀ ਮੇਰੀ ਦੌਲਤ, ਤੂੰ ਹੀ ਮੇਰਾ ਨਿਰੰਕਾਰ, ਤੂੰ ਹੀ ਮੇਰਾ ਸਭ ਕੁਝ। ਧੰਨ-ਧੰਨ ਸਾਵਣ ਸ਼ਾਹ ਸਾਈਂ ਤੇਰਾ ਹੀ ਆਸਰਾ’ ਇਸ ਲਈ ਉੱਥੇ ਪ੍ਰਸਿੱਧ ਨਾਅਰਾ ਕੁਝ ਹੋਰ ਸੀ।
ਇਹ ਵੀ ਪੜ੍ਹੋ : ਸੌਖੇ ਸ਼ਬਦਾਂ ’ਚ ਸਮਝਾਈ ਗੂੜ੍ਹ ਰੂਹਾਨੀਅਤ
ਉਸ ਸਮੇਂ ਪ੍ਰਬੰਧਕਾਂ ਨੇ ਆਪ ਜੀ ਦੀ ਸ਼ਿਕਾਇਤ ਕੀਤੀ ਕਿ ਮਸਤਾਨਾ ਸ਼ਾਹ ਤਾਂ ਰਵਾਇਤੀ ਨਾਅਰਾ ਨਹੀਂ ਬੋਲਦੇ। ਆਪਣੇ ਬਣਾਏ ਨਾਅਰੇ ਹੀ ਬੋਲਦੇ ਹਨ। ਜਦੋਂ ਪੂਜਨੀਕ ਮਸਤਾਨਾ ਜੀ ਮਹਾਰਾਜ਼ ਤੋਂ ਪੂਜਨੀਕ ਸਾਵਣ ਸ਼ਾਹ ਜੀ ਮਹਾਰਾਜ਼ ਨੇ ਇਸ ਬਾਰੇ ਪੁੱਛਿਆ ਕਿ ਆਪ ਜੀ ਇਸ ਤਰ੍ਹਾਂ ਸਾਡੀ ਮਹਿਮਾਂ ਕਿਊਂ ਕਰਦੇ ਹੋਂ ਤਾਂ ਆਪ ਜੀ ਨੇ ਫਰਮਾਇਆ, ‘ਹੇ ਮੇਰੇ ਸਾਈਂ ਅਸੀਂ ਤਾਂ ਸਿਰਫ ਆਪ ਜੀ ਨੂੰ ਵੇਖਿਆ ਹੈ ਅਤੇ ਕਿਸੇ ਵਾਰੇ ਜਾਣਦੇ ਹੀ ਨਹੀਂ, ਜੋ ਵੇਖਿਆ ਹੈ ਉਹ ਹੀ ਬੋਲਦੇ ਹਾਂ। ਜੇਕਰ ਕੋਈ ਮਨੁੱਖ ਕਿਸੇ ਦਾ ਦੱਬਿਆ ਖਜ਼ਾਨਾ ਕੱਢ ਦੇਵੇ ਤਾਂ ਉਹ ਕਿਹਦਾ ਧੰਨ-ਧੰਨ ਕਰੇਗਾ, ਖਜ਼ਾਨਾ ਕੱਢਵਾਉਣ ਵਾਲੇ ਦਾ ਜਾਂ ਕਿਸੇ ਹੋਰ ਦਾ। ਫਿਰ ਪੂਜਨੀਕ ਬਾਬਾ ਜੀ ਦੀ ਹਜ਼ੂਰੀ ’ਚ ਧੰਨ-ਧੰਨ ਦਾਤਾ ਸਾਵਣ ਸ਼ਾਹ ਨਿਰੰਕਾਰ ਤੇਰਾ ਹੀ ਆਸਰਾ ਦਾ ਨਾਅਰਾ ਲਾਇਆ। (MSG Incarnation Day)
ਇਹ ਵੀ ਪੜ੍ਹੋ : ਨੂਰੇ-ਜਲਾਲ ਹੈ ਛਾ ਗਿਆ ਸਤਿਗੁਰੂ ਪਿਆਰਾ ਆ ਗਿਆ
ਇਸ ’ਤੇ ਹਜ਼ੂਰ ਸੱਚੇ ਪਾਤਸ਼ਾਹ ਬਾਬਾ ਸਾਵਣ ਸ਼ਾਹ ਜੀ ਨੇ ਬਚਨ ਫਰਮਾਇਆ ਕਿ ਇਸ ਨਾਲ ਤਾਂ ਕਾਲ ਹੋਰ ਚਿੜੇਗਾ, ਪਰ ਹੋਂ ਤੁਸੀਂ ਸੱਚੇ, ਅੱਜ ਤੋਂ ਬਾਅਦ ਤੁਸੀਂ ਸਾਂਝਾ ਸ਼ਬਦ ਸਤਿਗੁਰੂ ਬੋਲਣਾ ਹੈ, ਭਾਵ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’। ਆਪ ਜੀ ਨੇ ਆਪਣੇ ਸਤਿਗੁਰੂ ਦਾ ਕੋਟੀ-ਕੋਟੀ ਧੰਨਵਾਦ ਕੀਤਾ। ਪੂਜਨੀਕ ਬਾਬਾ ਸਾਵਣ ਸ਼ਾਹ ਜੀ ਨੇ ਆਪ ਜੀ ’ਤੇ ਨੂਰਾਨੀ ਦ੍ਰਿਸ਼ਟੀ ਪਾਉਂਦੇ ਹੋਏ ਬਚਨ ਫਰਮਾਇਆ, ਮਸਤਾਨਾ ਸ਼ਾਹ, ਬਹੁਤ ਉੱਚਾ ਕਲਾਮ ਹੈ ਤੇਰਾ। ਕੋਈ ਨਾਂਅ ਪਿੱਛੇ, ਕੋਈ ਭਜਨ ਪਿੱਛੇ, ਕੋਈ ਰੋਸ਼ਨੀ ਪਿੱਛੇ ਪੈ ਗਿਆ ਪਰ ਅਸੀਂ ਕਿਸੇ ਨੂੰ ਨਹੀਂ ਫੜਿਆ, ਕੋਈ ਨਸੀਬਾਂ ਵਾਲਾ ਹੋ, ਤਾਂ ਪਵੇ, ਮਸਤਾਨਾ ਸ਼ਾਹ ਤੁਸੀਂ ਨਸੀਬਾਂ ਵਾਲੇ ਹੋਂ, ਜਿਸ ਨੇ ਸਤਿਗੁਰੂ ਦੀ ਮਹਿਮਾ ਜਾਣੀ ਹੈ। (MSG Incarnation Day)