ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਰਦੀ ਦਾ ਮੌਸਮ ਦੇ ਮੱਦੇਨਜ਼ਰ ਧੁੰਦ ਪੈਣੀ ਵੀ ਸ਼ੁਰੂ ਹੋ ਗਈ। ਜਿਸ ਕਾਰਨ ਅੱਜ ਤੜਕਸਾਰ ਖੰਨਾ-ਲੁਧਿਆਣਾ ਹਾਈਵੇ ’ਤੇ ਪਿੰਡ ਦਹੇੜੂ ਲਾਗੇ ਇੱਕ ਹਾਦਸਾ (Accident) ਵਾਪਰ ਗਿਆ। ਜਿਸ ਕਾਰਨ ਦੋ ਦਰਜ਼ਨ ਤੋਂ ਵੱਧ ਵਾਹਨ ਆਪਣੇ ਅੱਗੇ ਜਾਂਦੇ ਵਾਹਨਾਂ ਨਾਲ ਟਕਰਾਕੇ ਬੁਰੀ ਤਰਾਂ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਪ੍ਰਤੱਖਦਰਸ਼ੀਆਂ ਮੁਤਾਬਕ ਸ਼ਨੀਵਾਰ ਸਵੇਰੇ ਹੀ ਅਚਾਨਕ ਹੀ ਇੱਕ ਵਾਹਨ ਅੱਗੇ ਜਾ ਰਹੀ ਗੱਡੀ ਦੇ ਹੋਲੀ ਹੋਣ ਨਾਲ ਹਾਦਸਾਗ੍ਰਸਤ ਹੋ ਗਿਆ। ਜਿਸ ਤੋਂ ਬਾਅਦ ਇੱਕ ਇੱਕ ਕਰਕੇ ਕੁੱਲ 30 ਦੇ ਕਰੀਬ ਵਾਹਨ ਹਾਦਸਾਗ੍ਰਸ਼ਤ ਹੋ ਕੇ ਬੁਰੀ ਤਰਾਂ ਨਾਲ ਨੁਕਸਾਨੇ ਗਏ। ਜਿੰਨਾਂ ’ਚ ਸਵਾਰ ਵਿਅਕਤੀਆਂ ਨੇ ਆਪਣੇ ਵਾਹਨਾਂ ’ਚੋਂ ਉੱਤਰ ਕੇ ਚੌਕਸੀ ਵਰਤਦਿਆਂ ਇਸਾਰੇ ਨਾਲ ਪਿੱਛੇ ਆ ਰਹੇ ਹੋਰ ਵਾਹਨਾਂ ਨੂੰ ਰੁਕਣ ਦਾ ਇਸਾਰਾ ਕਰਕੇ ਹਾਦਸਾਗ੍ਰਸ਼ਤ ਹੋਣ ਤੋਂ ਬਚਾਇਆ ਪਰ ਪਹਿਲਾਂ ਹੀ ਹਾਦਸਾਗ੍ਰਸ਼ਤ ਹੋਏ ਵਾਹਨਾਂ ਨਾਲ ਇੱਕ ਵਾਰ ਹਾਈਵੇ ’ਤੇ ਲੰਮਾ ਜਾਮ ਲੱਗ ਗਿਆ। ਉਕਤ ਹਾਦਸੇ ’ਚ ਇੱਕ ਬੱਸ ਵੀ ਸਾਮਲ ਹੈ ਜੋ ਸਕੂਲੀ ਬੱਚਿਆਂ ਨੂੰ ਟੂਰ ’ਤੇ ਲੈ ਕੇ ਜਾ ਰਹੀ ਸੀ। (Accident)
ਇਹ ਹਾਦਸਾ ਸਕੂਲ ਬੱਸ ਦੇ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਜਿਸ ਨੇ ਆਪਣੇ ਅੱਗੇ ਜਾ ਰਹੀ ਗੱਡੀ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਪਿੱਛੇ ਦੀ ਪਿੱਛੇ ਗੱਡੀਆਂ ਆਪਸ ’ਚ ਟਕਰਾਕੇ ਹਾਦਸਾਗ੍ਰਸ਼ਤ ਹੁੰਦੀਆਂ ਗਈਆਂ। ਇਸ ਹਾਦਸੇ ਵਿੱਚ ਇੱਕ ਟੈਂਪੂ ’ਚ ਲੈ ਕੇ ਜਾਇਆ ਜਾ ਰਿਹਾ ਸੀਸਾ ਵੀ ਚਕਨਾਚੂਰ ਹੋ ਗਿਆ। ਜਿਸ ਦੀ ਕੀਮਤ ਮਾਲਕ ਦੁਆਰਾ 3 ਤੋਂ 4 ਲੱਖ ਰੁਪਏ ਦੱਸੀ ਜਾ ਰਹੀ ਹੈ। ਘਟਨਾਂ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪਹੰੁਚੀ ਟੈ੍ਰਫਿਕ ਪੁਲਿਸ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਤੇ ਜਗਤਾਰ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਵੱਲੋਂ ਨੁਕਸਾਨੇ ਗਏ ਵਾਹਨਾਂ ਨੂੰ ਇੱਕ ਪਾਸੇ ਕਰਵਾਕੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ। ਉਕਤ ਹਾਦਸੇ ਵਿੱਚ ਫ਼ਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ()