ਪੈਂਡਿੰਗ ਬਿੱਲਾਂ ਨੂੰ ਮਨਜ਼ੂਰੀ ਦੇਣ ਦੀ ਮੰਗ
- ਹੁਣ ਤਾਂ ਸੈਸ਼ਨ ਵੀ ਕਾਨੂੰਨੀ ਹੋ ਚੁੱਕਿਆ ਹੈ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਹੈ। ਮਾਨ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਤਾਂ ਸੈਸ਼ਨ ਵੀ ਕਾਨੂੰਨੀ ਹੋ ਗਿਆ ਹੈ। ਉਨ੍ਹਾਂ ਰਾਜਪਾਲ ਪੁਰੋਹਿਤ ਤੋਂ ਬਕਾਇਆ ਬਿੱਲਾਂ ‘ਤੇ ਦਸਤਖਤ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਪੰਜ ਬਿੱਲਾਂ ਵਿੱਚੋਂ 4 ਬਿੱਲ 19-20 ਜੂਨ ਨੂੰ ਹੋਏ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਪਾਸ ਕੀਤੇ ਗਏ ਸਨ। ਮੁੱਖ ਮੰਤਰੀ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਪੰਜ ਪੈਂਡਿੰਗ ਬਿੱਲਾਂ ’ਤੇ ਦਸਤਖਤ ਕਰਕੇ ਮਨਜ਼ੂਰੀ ਦੇਣ ਦੀ ਮੰਗ ਕੀਤਾ। (Bhagwant Mann Letter)
ਇਹ ਹਨ ਪੰਜ ਬਿੱਲ
1. The Sikh Gurdwaras (Amendment) Bill, 2023
2. The Punjab Police (Amendment) Bill, 2023;
3. The Punjab Affiliated Colleges (Security of Service) (Amendment) Bill, 2023
4. The Punjab Universities Laws (Amendment) Bill, 2023; and
5. The Punjab State Vigilance Commission (Repeal) Bill, 2022.