ਸਫ਼ਾਈ ਮਹਾਂ ਅਭਿਆਨ ‘ਚ ਆਏ ਹੋਏ ਸੇਵਾਦਾਰਾਂ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਧਰਮਾਂ ‘ਚ ਸਫ਼ਾਈ ਦੇ ਮਹੱਤਵ ਨੂੰ ਦੱਸਿਆ ਗਿਆ ਹੈ ਤੇ ਧਰਮਾਂ ‘ਚ ਲਿਖਿਆ ਹੈ ਕਿ ਜੇਕਰ ਵਾਤਾਵਰਨ ਸਾਫ਼ ਹੋਵੇਗਾ ਤਾਂ ਸਾਡੇ ਦਿਲੋ-ਦਿਮਾਗ ਤੰਦਰੁਸਤ ਹੋਣਗੇ ਚੰਗੇ ਕਰਮ ਕਰੋਗੇ ਤਾਂ ਪਰਮਾਤਮਾ ਖੁਸ਼ੀਆਂ ਦੇਵੇਗਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਸ ਸਫ਼ਾਈ ਮਹਾਂ ਅਭਿਆਨ ‘ਚ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਸਾਥ ਦੇ ਰਿਹਾ ਹੈ ਤੇ ਸਫ਼ਾਈ ਮਹਾਂ ਅਭਿਆਨ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ ਪੂਜਨੀਕ ਗੁਰੂ ਜੀ ਨੇ ਕਰਨਾਲ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ਼ ਰੱਖਣ ਆਪ ਜੀ ਨੇ ਫ਼ਰਮਾਇਆ ਕਿ ਕਰਨਾਲ ਨੂੰ ਸਫ਼ਾਈ ਲਈ ਮੈਡਲ ਮਿਲਿਆ ਹੈ, ਬਹੁਤ ਵੱਡੀ ਗੱਲ ਹੈ ਇਹ ਅਭਿਆਨ ਸੋਨੇ ‘ਤੇ ਸੁਹਾਗਾ ਸਾਬਤ ਹੋਵੇਗਾ ਤੇ ਕਰਨਾਲ ‘ਚ ਜੋ ਥੋੜ੍ਹੀ ਬਹੁਤ ਗੰਦਗੀ ਰਹਿ ਗਈ ਹੈ ਉਹ ਵੀ ਦੂਰ ਹੋ ਜਾਵੇਗੀ।
ਫਿਲਮ ‘ਚ ਸਫ਼ਾਈ ਦਾ ਸੰਦੇਸ਼ : ਪੂਜਨੀਕ ਗੁਰੂ ਜੀ
ਕਰਨਾਲ ਸਫ਼ਾਈ ਮਹਾਂ ਅਭਿਆਨ ਦੇ ਮੌਕੇ ਮੁੱਖ ਮੰਤਰੀ ਹਰਿਆਣਾ ਨੇ ਪਿੰਡ ਵਾਸੀਆਂ ਨੂੰ ਸਫ਼ਾਈ ਲਈ ਪ੍ਰੇਰਿਤ ਕਰਨ ਵਾਲੀ ਪੂਜਨੀਕ ਗੁਰੂ ਜੀ ਦੀ ਆਉਣ ਵਾਲੀ ਨਵੀਂ ਫਿਲਮ ‘ਜੱਟੂ ਇੰਜੀਨੀਅਰ’ ਨੂੰ ਹਰਿਆਣਾ ‘ਚ ਛੇ ਮਹੀਨਿਆਂ ਲਈ ਟੈਕਸ ਫ੍ਰੀ ਕਰਨ ਦਾ ਐਲਾਨ ਕੀਤਾ ਇਸ ‘ਤੇ ਪੂਜਨੀਕ ਗੁਰੂ ਜੀ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀ ਸਾਫ਼-ਸੁਥਰੀ ਫਿਲਮ ਮਨੋਰੰਜਨ ਭਰਪੂਰ ਹੈ ਪ੍ਰੈੱਸ ਕਾਨਫਰੰਸ ਦੌਰਾਨ ਪੂਜਨੀਕ ਗੁਰੂ ਜੀ ਨੇ 19 ਮਈ ਨੂੰ ਰਿਲੀਜ਼ ਹੋਣ ਵਾਲੀ ਆਪਣੀ ਪੰਜਵੀਂ ਫਿਲਮ ‘ਜੱਟੂ ਇੰਜੀਨੀਅਰ’ ਸਬੰਧੀ ਦੱਸਿਆ ਕਿ ਸਵੱਛ ਭਾਰਤ ਥੀਮ ‘ਤੇ ਆਧਾਰਿਤ ਇਹ ਫਿਲਮ ਪੂਰੀ ਤਰ੍ਹਾਂ ਕਾਮੇਡੀ ਫਿਲਮ ਹੈ ਫਿਲਮ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਬਹੁਤ ਗੰਦਾ ਪਿੰਡ ਆਤਮ ਨਿਰਭਰ ਬਣ ਜਾਂਦਾ ਹੈ।
ਫਿਲਮ ਨੂੰ ਸੈਂਸਰ ਬੋਰਡ ਨੇ ‘ਯੂ’ ਸਰਟੀਫਿਕੇਟ ਦਿੱਤਾ ਹੈ ਤੇ ਇਸ ਫਿਲਮ ‘ਚ ਭੱਦਾ ਮਜ਼ਾਕ ਨਹੀਂ ਹੈ ਇਸ ਫਿਲਮ ਨੂੰ ਬਾਪ-ਬੇਟੀ ਵੀ ਇਕੱਠੇ ਬੈਠ ਕੇ ਦੇਖ ਸਕਦੇ ਹਨ ਫਿਲਮ ‘ਚ ਉਨ੍ਹਾਂ ਦਾ ਡਬਲ ਰੋਲ ਹੈ ਫਿਲਮ ‘ਚ ਹਰਿਆਣਾਵੀ, ਹਿੰਦੀ, ਪੰਜਾਬੀ, ਬਿਹਾਰੀ ਆਦਿ ਭਾਸ਼ਾਵਾਂ ਬੋਲਣ ਵਾਲੇ ਲੋਕ ਹਨ, ਜੋ ਇਸ ਪਿੰਡ ‘ਚ ਰਹਿੰਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੀ ਕੋਸ਼ਿਸ਼ ਹੈ ਕਿ ਫਿਲਮਾਂ ਰਾਹੀਂ ਸਮਾਜ ਵੀ ਸੁਧਰੇ ਤੇ ਸਵਸਥ ਮਨੋਰੰਜਨ ਵੀ ਹੋਵੇ ਸਫ਼ਾਈ ਮਹਾਂ ਅਭਿਆਨ ‘ਚ ਹਿੱਸਾ ਲੈਣ ਆਏ ਲੋਕਾਂ ਨੇ ਫਿਲਮ ‘ਜੱਟੂ ਇੰਜੀਨੀਅਰ’ ਦੇ ਪੋਸਟਰਾਂ ਵਾਲੀਆਂ ਡਰੈਸਾਂ ਪਹਿਨੀਆਂ ਹੋਈਆਂ ਸਨ, ਜੋ ਕਿ ਲੋਕਾਂ ਦੇ ਖਿੱਚ ਦਾ ਕੇਂਦਰ ਸਨ ਸ਼ਹਿਰ ‘ਚ ਥਾਂ-ਥਾਂ ਲਾਏ ਗਏ ਸਫ਼ਾਈ ਮਹਾਂ ਅਭਿਆਨ ਦੇ ਹੋਰਡਿੰਗ ‘ਚ ਪੂਜਨੀਕ ਗੁਰੂ ਜੀ ਜੱਟੂ ਇੰਜੀਨੀਅਰ ਦੇ ਗੇਟਅੱਪ ‘ਚ ਨਜ਼ਰ ਆ ਰਹੇ ਸਨ, ਜੋ ਲੋਕਾਂ ‘ਚ ਚਰਚਾ ਦਾ ਵਿਸ਼ਾ ਸੀ।