(ਸਤਪਾਲ ਥਿੰਦ) ਫਿਰੋਜਪੁਰ । ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਐੱਨਡੀਪੀਐੱਸ ਐਕਟ 1985 ਤਹਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਥਿਤ ਕਾਰੋਬਾਰ ਕਰਕੇ ਬਲਵਿੰਦਰ ਸਿੰਘ ਉਰਫ ਗੋਲਾ ਪੁੱਤਰ ਦਰਸਨ ਸਿੰਘ ਵਾਸੀ ਸਾਹ ਅੱਬੂ ਬੁੱਕਰ ਥਾਣਾ ਸਦਰ ਜੀਰਾ, ਜਿਲ੍ਹਾ ਫਿਰੋਜ਼ਪੁਰ ਦੀ 1,22,06,000 ਰੁਪਏ ਦੀ ਬਣਾਈ ਗਈ ਜਾਇਦਾਦ ਫਰੀਜ ਕਰਵਾਈ ਗਈ ਹੈ। (Drug Trafficker)
ਇਹ ਵੀ ਪੜ੍ਹੋ : ਆਈਐੱਸਆਈ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਤਿੰਨ ਮੈਂਬਰ ਹਥਿਆਰਾਂ ਸਮੇਤ ਕਾਬੂ
ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਣਯੋਗ ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਨ.ਡੀ.ਪੀ.ਐਸ ਐਕਟ 1985 ਤਹਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ’ਤੇ ਪੂਰੀ ਤਰ੍ਹਾਂ ਠੱਲ੍ਹ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਰਣਧੀਰ ਕੁਮਾਰ, ਆਈ.ਪੀ.ਐਸ. ਕਪਤਾਨ ਪੁਲਿਸ (ਇੰਨ:) ਫਿਰੋਜ਼ਪੁਰ, ਦੀ ਨਿਗਰਾਨੀ ਹੇਠ ਕੰਮ ਕਰ ਰਹੀਆਂ ਪੁਲਿਸ ਟੀਮਾਂ ਵੱਲੋਂ ਬਲਵਿੰਦਰ ਸਿੰਘ, ਜਿਸ ਤੋਂ 260 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਉਸ ਖਿਲਾਫ ਮੁਕੱਦਮਾ ਫਿਰੋਜ਼ਪੁਰ ਕੈਂਟ ਵਿੱਚ ਦਰਜ ਰਜਿਸਟਰ ਹੋਇਆ ਸੀ।
ਬਲਵਿੰਦਰ ਸਿੰਘ ਉਰਫ ਗੋਲਾ ਨੂੰ 10 ਸਾਲ ਦੀ ਸਜ਼ਾ (Drug Trafficker)
ਮਾਣਯੋਗ ਅਦਾਲਤ ਵੱਲੋਂ ਬਲਵਿੰਦਰ ਸਿੰਘ ਉਰਫ ਗੋਲਾ ਨੂੰ 10 ਸਾਲ ਦੀ ਸਜ਼ਾ ਤੇ 01 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ। ਪੁਲਿਸ ਟੀਮ ਵੱਲੋਂ ਬਲਵਿੰਦਰ ਸਿੰਘ ਉਰਫ ਗੋਲਾ ਉਕਤ ਦਾ ਰਿਹਾਇਸ਼ੀ ਮਕਾਨ 64 ਮਰਲੇ ਪਿੰਡ ਸ਼ਾਹ ਅੱਬੂ ਬੁੱਕਰ ਜਿਸ ਦੀ ਕੀਮਤ 71,70,000/- ਰੁਪਏ, ਰਿਹਾਇਸ਼ੀ ਕੋਠੀ 26 ਮਰਲੇ ਪਿੰਡ ਸ਼ਾਹ ਅੱਬੂ ਬੁੱਕਰ ਦੀ ਕੀਮਤ 41,94,000/-ਰੁਪਏ, ਸੁੱਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ( ਭਰਾ ਬਲਵਿੰਦਰ ਸਿੰਘ ਉਰਫ ਗੋਲਾ) ਦਾ ਪ੍ਰੀਤ 6049 ਟਰੈਕਟਰ ਜਿਸ ਦੀ ਕੀਮਤ 08,42,000/-ਰੁਪਏ ਸੀ, ਕੁੱਲ ਜਾਇਦਾਦ 01,22,06,000/- ਰੁਪਏ ਫਰੀਜ ਕਰਨ ਦੇ ਹੁਕਮਾਂ ਤਹਿਤ ਅੱਜ ਹਲਕਾ ਡੀ.ਐੱਸ.ਪੀ ਸ਼ਹਿਰੀ ਫਿਰੋਜ਼ਪੁਰ ਅਤੇ ਮੁੱਖ ਅਫਸਰ ਥਾਣਾ ਕੈਂਟ ਫਿਰੋਜ਼ਪੁਰ ਵੱਲੋਂ ਫਰੀਜਿੰਗ ਦੇ ਆਰਡਰਾਂ ਨੂੰ ਬਲਵਿੰਦਰ ਸਿੰਘ ਉਰਫ ਗੋਲਾ ਉਕਤ ਦੇ ਘਰ ਦੇ ਬਾਹਰ ਚਿਪਕਾਇਆ ਗਿਆ ਹੈ।
ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਾਲ 2023 ਦੌਰਾਨ ਨਸਾ ਤਸਕਰਾ ਵੱਲੋਂ ਐਨ.ਡੀ.ਪੀ.ਐਸ ਐਕਟ 1985 ਤਹਿਤ ਪਾਬੰਦੀਸੁਦਾ ਨਸੀਲੇ ਪਦਾਰਥਾਂ ਦਾ ਕਾਰੋਬਾਰ ਕਰਕੇ ਨਜਾਇਜ ਸਾਧਨਾਂ ਰਾਹੀ ਬਣਾਈ ਗਈ 28 ਕੇਸਾਂ ਦੀ ਕੁੱਲ 13,78,64,902/- ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਨੂੰ ਫਰੀਜ ਕਰਵਾਈ ਜਾ ਚੁੱਕੀ ਹੈ। 3 ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦ ਦੇ ਫਰੀਜਿੰਗ ਆਰਡਰ ਤਿਆਰ ਕਰਕੇ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਪਾਸ ਭੇਜੇ ਜਾ ਚੁੱਕੇ ਹਨ। (Drug Trafficker)