ਭਾਰਤੀ ਟੀਮ ਬੇਸ਼ੱਕ ਫਾਈਨਲ ਹਾਰੀ ਪਰ ਭਾਰਤੀਆਂ ਨੇ ਤੋੜ ਦਿੱਤੇ ਵੱਡੇ ਰਿਕਾਰਡ | ICC World Cup 2023
ਨਵੀਂ ਦਿੱਲੀ (ਏਜੰਸੀ)। ਬੇਸ਼ੱਕ ਭਾਰਤੀ ਟੀਮ ਐਤਵਾਰ ਨੂੰ ਹੋਏ ਵਿਸ਼ਵ ਕੱਪ 2023 ਦੇ ਫਾਈਨਲ ਮੁਕਾਬਲੇ ’ਚ ਅਸਟਰੇਲੀਆ ਤੋਂ ਹਾਰ ਗਈ ਪਰ ਪੂਰੇ ਟੂਰਨਾਮੈਂਟ ’ਚ ਭਾਰਤੀ ਟੀਮ ਚੈਂਪੀਅਨ ਵਾਂਗ ਖੇਡੀ ਤੇ ਭਾਰਤੀ ਖਿਡਾਰੀਆਂ ਨੇ ਤਮਾਮ ਵੱਡੇ-ਵੱਡੇ ਰਿਕਾਰਡ ਤੋੜ ਦਿੱਤੇ ਦੂਜੇ ਪਾਸੇ ਇਹ ਵਿਸ਼ਵ ਕੱਪ ਜੇਕਰ ਰਿਕਾਰਡ ਦਾ ਵਿਸ਼ਵ ਕੱਪ ਕਿਹਾ ਜਾਵੇ ਤਾਂ ਕੋਈ ਸ਼ੱਕ ਨਹੀਂ ਹੋਵੇਗਾ ਆਓ ਜਾਣਦੇ ਹਾਂ ਵਿਸ਼ਵ ਕੱਪ ਦੀਆਂ ਖਾਸ ਗੱਲਾਂ ਤੇ ਕਾਇਮ ਹੋਏ ਨਵੇਂ ਰਿਕਾਰਡ (ICC World Cup 2023)
ਵਿਸ਼ਵ ਕੱਪ ’ਚ ਬਣੇ ਰਿਕਾਰਡਾਂ ’ਤੇ ਇੱਕ ਨਜ਼ਰ | ICC World Cup 2023
- ਭਾਰਤ ’ਚ 46 ਦਿਨਾਂ ਤੱਕ ਚੱਲੇ ਇੱਕ ਰੋਜ਼ਾ ਵਿਸ਼ਵ ਕੱਪ ’ਚ ਕਈ ਨਵੇਂ ਰਿਕਾਰਡ ਬਣੇ ਤਾਂ ਕਈ ਟੁੱਟੇ ਦੁਨੀਆ ’ਚ ਕਈ ਧੁਰੰਧਰਾਂ ਨੇ ਇਸ ਕ੍ਰਿਕਟ ਵਿਸ਼ਵ ਕੱਪ ’ਚ ਆਪਣਾ ਦਮ ਦਿਖਾਇਆ।
- 700 ਦੌੜਾਂ ਦਾ ਅੰਕੜਾ ਇੱਕ ਸੈਸ਼ਨ ’ਚ ਛੂਹਣ ਵਾਲੇ ਪਹਿਲੇ ਬੱਲੇਬਾਜ਼ ਕੋਹਲੀ ਪਲੇਅਰ ਆਫ਼ ਦ ਟੂਰਨਾਮੈਂਟ ਬਣੇ ਸਚਿਨ ਤੇਂਦੁਲਕਰ ਨੇ 2003 ਦੱਖਣੀ ਅਫ਼ਰੀਕਾ ’ਚ ਹੋਏ ਵਿਸ਼ਵ ਕੱਪ ’ਚ 673 ਦੌੜਾਂ ਬਣਾਈਆਂ ਸਨ ਤੇ ਪਲੇਅਰ ਆਫ਼ ਦ ਟੂਰਨਾਮੈਂਟ ਬਣੇ ਸਨ।
- 9 ਵਾਰ ਵਿਸ਼ਵ ਕੱਪ ’ਚ 50+ ਦਾ ਸਕੋਰ ਕਰਨ ਵਾਲੇ ਵਿਰਾਟ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ।
- 50 ਸੈਂਕੜੇ ਇੱਕ ਰੋਜ਼ਾ ’ਚ ਜੜਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ ਉਨ੍ਹਾਂ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ।
- ਮੁਹੰਮਦ ਸ਼ਮੀ 4 ਵਾਰ ਵਿਸ਼ਵ ਕੱਪ ’ਚ ਪੰਜ ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ।
- ਭਾਰਤ ਨੇ ਦੱਖਣੀ ਅਫਰੀਕਾ ਨੂੰ 243 ਦੌੜਾ ਨਾਲ ਹਰਾਇਆ ਜੋ ਉਨ੍ਹਾਂ ਦੀ ਇੱਕ ਰੋਜ਼ਾ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਹੈ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਕਦੇ 200 ਦੇ ਫਰਕ ਨਾਲ ਨਹੀਂ ਹਾਰੀ ਸੀ।
- ਅੱਈਅਰ ਨੇ ਨਿਊਜ਼ੀਲੈਂਡ ਖਿਲਾਫ਼ ਸੈਮੀਫਾਈਨਲ ’ਚ 8 ਛੱਕੇ ਲਾਏ ਇਹ ਵਿਸ਼ਵ ਕੱਪ ਇਤਿਹਾਸ ’ਚ ਕਿਸੇ ਭਾਰਤੀ ਦਾ ਇੱਕ ਪਾਰੀ ’ਚ ਰਿਕਾਰਡ ਹੈ।
- 31 ਛੱਕੇ ਕਪਤਾਨ ਰੋਹਿਤ ਸ਼ਰਮਾ ਨੇ ਲਾਹੇ ਜੋ ਇੱਕ ਸੈਸ਼ਨ ’ਚ ਰਿਕਾਰਡ ਹੈ।
- ਅਸਟਰੇਲਿਆਈ ਬੱਲੇਬਾਜ਼ ਗਲੇਨ ਮੈਕਸਵੱੈਲ ਨੇ ਨਵੀਂ ਦਿੱਲੀ ’ਚ ਨੀਦਰਲੈਂਡ ਖਿਲਾਫ਼ 40 ਗੇਂਦਾਂ ’ਤੇ ਸੈਂਕੜਾ ਤੇ 128 ਗੇਂਦਾਂ ’ਚ ਦੋਹਰਾ ਸੈਂਕੜਾ ਲਾਇਆ ਜੋ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਤੇਜ਼ ਅਫ਼ਗਾਨਿਸਤਾਨ ਖਿਲਾਫ਼ ਟੀਚੇ ਦਾ ਪਿੱਛਾ ਕਰਦਿਆਂ ਨਾਬਾਦ 201 ਦੌੜਾ ਬਣਾਈਆਂ ਜੋ ਵਿਸ਼ਵ ਕੱਪ ’ਚ ਰਿਕਾਰਡ। (ICC World Cup 2023)
9ਵੀਂ ਵਾਰ ਨਜ਼ਦੀਕ ਪਹੁੰਚ ਕੇ ਹਾਰਿਆ ਭਾਰਤ | ICC World Cup 2023
- 2014 ਟੀ20 ਵਿਸ਼ਵ ਕੱਪ ਫਾਈਨਲ
- 2015 ਇੱਕ ਰੋਜ਼ਾ ਵਿਸ਼ਵ ਕੱਪ ਸੈਮੀਫਾਈਨਲ
- 2016 ਟੀ20 ਵਿਸ਼ਵ ਕੱਪ ਸੈਮੀਫਾਈਨਲ
- 2017 ਚੈਂਪੀਅੰਸ ਟਰਾਫ਼ੀ ਫਾਈਨਲ
- 2019 ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ
- 2022 ਟੀ20 ਵਿਸ਼ਵ ਕੱਪ ਸੈਮੀਫਾਈਨਲ
- 2023 ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ
- 2023 ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ
ਟੀਮ ਇੰਡੀਆ ਪਿਛਲੇ 8 ਸਾਲਾਂ ’ਚ 9ਵੀਂ ਵਾਰ ਆਈਸੀਸੀ ਦੇ ਖਿਤਾਬ ਦੇ ਨੇੜੇ ਪਹੁੰਚ ਕੇ ਰਹਿ ਗਈ।
ਖੂਬ ਹੋਈ ਧਨ ਵਰਖਾ | ICC World Cup 2023
ਵਰਲਡ ਕੱਪ ਜਿੱਤਣ ’ਤੇ ਅਸਟਰੇਲਿਆਈ ਟੀਮ ਨੂੰ 33.31 ਕਰੋੜ ਰੁਪਏ (4 ਮਿਲੀਅਨ ਡਾਲਰ) ਦੀ ਇਨਾਮੀ ਰਾਸ਼ੀ ਮਿਲੀ, ਜਦੋਂਕਿ ਫਾਈਨਲ ਹਾਰਨ ਵਾਲੀ ਟੀਮ ਨੂੰ 16.65 ਕਰੋੜ ਰੁਪਏ (2 ਮਿਲੀਅਨ ਅਮਰੀਕੀ ਡਾਲਰ) ਨਾਲ ਸਬਰ ਕਰਨਾ ਪਿਆ ਸੈਮੀਫਾਈਨਲ ਹਾਰ ਕੇ ਬਾਹਰ ਹੋਣ ਵਾਲੀ ਨਿਊਜ਼ੀਲੈਂਡ ਤੇ ਸਾਊਥ ਅਫ਼ਰੀਕਾ ਨੂੰ 6.66 ਕਰੋੜ ਰੁਪਏ (800,000 ਅਮਰੀਕੀ ਡਾਲਰ) ਮਿਲੇ ਵਰਲਡ ਕੱਪ ਦੇ ਲੀਗ ਸਟੇਜ ਤੋਂ ਬਾਹਰ ਹੋਣ ਵਾਲੀ ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਅਫ਼ਗਾਨਿਸਤਾਨ, ਇੰਗਲੈਂਡ ਤੇ ਨੀਦਰਲੈਂਡ ਨੂੰ 83.29-83.29 ਲੱਖ ਰੁਪਏ ਮਿਲੇ ਇਸ ਤੋਂ ਇਲਾਵਾ, ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਹਰ ਜਿੱਤ ਦੇ ਕਰੀਬ 33 ਲੱਖ ਰੁਪਏ ਮਿਲੇ।