ਪਿੰਡ ’ਚ ਗਠਿਤ ਕੀਤੀ ਨਸ਼ਾ ਛੁਡਾਊ ਕਮੇਟੀ, ਵਿਕਰੀ ’ਤੇ ਲਾਏਗੀ ਪਹਿਰਾ | Drug Deaddiction
ਲਹਿਰਾਗਾਗਾ (ਨੈਨਸੀ ਇੰਸਾਂ)। ਲਹਿਰਾਗਾਗਾ ਦੇ ਨੇੜਲੇ ਪਿੰਡ ਚੋਟੀਆਂ ਵਿਖੇ ਨਵੀਂ ਸੋਚ ਤੇ ਉੱਚੀ ਸੋਚ ਨਾਲ ਪਿੰਡ ਨੂੰ ਵਧੀਆ ਢੰਗ ਨਾਲ ਉੱਚੇ ਪੱਧਰ ’ਤੇ ਲਿਜਾਇਆ ਜਾ ਰਿਹਾ ਹੈ। ਜਿੱਥੇ ਅੱਜ ਹਰ ਪਿੰਡ, ਸ਼ਹਿਰ ਵਿੱਚ ਨਸ਼ਿਆਂ ਦਾ ਹੜ੍ਹ ਆ ਰਿਹਾ ਉਥੇ ਇਹ ਪਿੰਡ ਨਸ਼ਾ ਮੁਕਤ ਕੀਤਾ ਜਾ ਰਿਹਾ ਹੈ। ਪਿੰਡ ਵੱਲੋਂ ਨਸ਼ਾ ਛੁਡਾਊ ਕਮੇਟੀ ਬਣਾਈ ਗਈ ਹੈ, ਜੋ ਨਸ਼ਾ ਕਰਨ ਅਤੇ ਵੇਚਣ ਵਾਲਿਆਂ ’ਤੇ ਰੋਕ ਲਾ ਰਹੀ ਹੈ, ਤੇ ਨਸ਼ਾ ਬੰਦ ਕਰਵਾ ਰਹੀ ਹੈ। (Drug Deaddiction)
ਪਿੰਡ ਦੀ ਸਰਪੰਚ ਮਮਤਾ ਰਾਣੀ ਨੇ ਕਿਹਾ ਕਿ ਉਹ ਪਿੰਡ ਨੂੰ ਨਵੀਂ ਆਧੁਨਿਕ ਸੋਚ ਨਾਲ ਇਸ ਪਿੰਡ ਦੀ ਨੁਹਾਰ ਬਦਲਣ ਵਿੱਚ ਲੱਗੀ ਹੋਏ ਹਨ ਉਨ੍ਹਾਂ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਅਸੀਂ 55 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਹੈ, ਜਿਸ ਨਾਲ ਅਸੀਂ ਆਪਣੇ ਪਿੰਡ ਵਿੱਚ ਨਸ਼ਾ ਕਰਨ ਵਾਲਿਆਂ ਨੂੰ ਵੇਚਣ ਵਾਲਿਆਂ ਦੇ ਨੱਥ ਪਾਈ ਹੈ ਨਾਲ ਹੀ ਨਾਲ ਜਿੱਥੇ ਅੱਜ ਵਾਤਾਵਰਨ ਇੰਨਾ ਜ਼ਿਆਦਾ ਦੂਸ਼ਿਤ ਹੋ ਰਿਹਾ ਹੈ ਜਿਸ ਲਈ ਅਸੀਂ ਪਿੰਡ ’ਚ ਇੱਕ ਕਿੱਲੇ ਦੇ ਅੰਦਰ ਅੰਮਿ੍ਰਤ ਵਣ ਦੇ ਨਾਂਅ ’ਤੇ ਜੰਗਲ ਬਣਾਇਆ ਹੈ। ਜਿਸ ਵਿੱਚ 400 ਤੋਂ 500 ਪੌਦਾ ਲਗਾ ਦਿੱਤਾ ਗਿਆ ਹੈ, ਜਿਸ ਨਾਲ ਆਉਣ ਵਾਲੇ ਪੀੜ੍ਹੀ ਨੂੰ ਸ਼ੁੱਧ ਤੇ ਸਵੱਛ ਵਾਤਾਵਰਨ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਦੀ ਕੋਈ ਗਲੀ ਪੱਕੀ ਹੋਣ ਤੋਂ ਨਹੀਂ ਛੱਡੀ ਤੇ ਸਾਰੀਆਂ ਗਲੀਆਂ ਪੱਕੀਆਂ ਕਰਨ ਦਿੱਤੀਆਂ ਗਈਆਂ ਹਨ। ਪਿੰਡ ਵਿੱਚ ਸਟੇਡੀਅਮ ਦੀ ਘਾਟ ਹੈ ਉਸਨੂੰ ਜਲਦੀ ਹੀ ਪੂਰਾ ਕਰ ਦਿੱਤਾ ਜਾਵੇਗਾ। (Drug Deaddiction)
ਪਿੰਡ ਦੀ ਸਰਪੰਚ ਮਮਤਾ ਰਾਣੀ ਨਵੀਂ ਆਧੁਨਿਕ ਸੋਚ ਨਾਲ ਪਿੰਡ ਦੀ ਨੁਹਾਰ ਬਦਲਣ ’ਚ ਜੁਟੇ | Drug Deaddiction
ਗੁਰਜੰਟ ਸਿੰਘ ਵਾਸੀ ਚੋਟੀਆਂ ਨੇ ਦੱਸਿਆ ਕਿ ਸਾਡਾ ਪਿੰਡ ਖੇਡਾਂ ’ਚ ਵੀ ਬਹੁਤ ਮੋਹਰੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ’ਚ ਪੜ੍ਹਾਈ ਦਾ ਮਿਆਰ ਬਹੁਤ ਵਧੀਆ ਹੈ। ਸਮਸ਼ਾਨਘਾਟ ਅਤੇ ਸਾਰੇ ਪਿੰਡ ਵਿੱਚ 2000 ਦੇ ਕਰੀਬ ਪੌਦੇ ਵੀ ਲੱਗ ਚੁੱਕੇ ਹਨ, ਜੋ ਵਾਤਾਵਰਨ ਦੇ ਲਈ ਬਹੁਤ ਸ਼ੁੱਧ ਤੇ ਵਧੀਆ ਉਪਰਾਲਾ ਹਨ
ਸਰਕਾਰੀ ਸਕੂਲ ਚੋਟੀਆਂ ਦੇ ਪਿ੍ਰੰਸੀਪਲ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਸਾਡਾ ਪੂਰਾ ਸਹਿਯੋਗ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਦੇ ਸਹਿਯੋਗ ਨਾਲ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਤੇ ਸਾਡਾ ਸਕੂਲ ਖੇਡਾਂ ਵਿੱਚ ਵੀ ਮੋਹਰੀ ਰਹਿੰਦਾ ਹੈ ਤੇ ਨਾਲ ਹੀ ਸਮੇਂ ਸਮੇਂ ਤੇ ਵਾਤਾਵਰਨ ਦੀ ਸ਼ੁੱਧਤਾ ਦੇ ਲਈ ਪੌਦੇ ਵੀ ਲਾਉਂਦੇ ਰਹਿੰਦੇ ਹਾਂ। ਸਕੂਲ ’ਚ ਸੀਸੀਟੀਵੀ ਕੈਮਰਿਆ ਦਾ ਖਾਸ ਪ੍ਰਬੰਧ ਹੈ। ਮਨਪ੍ਰੀਤ ਸਿੰਘ ਵਾਸੀ ਚੋਟੀਆਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਪਿਛਲੇ 10-15 ਸਾਲਾਂ ਤੋਂ ਵਾਟਰ ਵਰਕਸ ਬੰਦ ਪਿਆ ਹੈ।
Also Read : ਲੋਕਤੰਤਰ ਦੀ ਕਮਜ਼ੋਰ ਕੜੀ
ਜਿਸ ਨਾਲ ਲੋਕਾਂ ਨੂੰ ਸ਼ੁੱਧ ਤੇ ਸਾਫ ਦੀ ਬਹੁਤ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ’ਚ ਡਿਸਪੈਂਸਰੀ ਤਾਂ ਹੈ ਪਰ ਸਟਾਫ਼, ਵਧੀਆ ਡਾਕਟਰਾਂ ਦੀ ਘਾਟ ਹੈ, ਜਿਸ ਨਾਲ ਲੋਕਾਂ ਨੂੰ ਸਹੀ ਸਹੂਲਤ ਨਹੀਂ ਮਿਲ ਪਾ ਰਹੀਆਂ। ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ’ਚ ਸਟੇਡੀਅਮ ਦੀ ਬਹੁਤ ਵੱਡੀ ਘਾਟ ਹੈ। ਦਾਣਾ ਮੰਡੀ ਛੋਟੀ ਹੈ, ਜਿਸ ਨਾਲ ਲੋਕਾਂ ਨੂੰ ਆਪਣੀ ਫਸਲ ਕੱਚੇ ’ਤੇ ਜਾਂ ਕਿਸੇ ਦੇ ਖੇਤ ਵਿੱਚ ਰੱਖਣੀ ਪੈਂਦੀ ਹੈ, ਜਿਸ ਨਾਲ ਲੋਕਾਂ ਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।