ਭਾਰਤ ਨੇ ਪਹਿਲਾ ਪੜਾਅ ਕੀਤਾ ਪਾਰ, ਵਾਨੇਖੇੜੇ ’ਚ ਟਾਸ ਜਿੱਤਿਆ, ਬੱਲੇਬਾਜ਼ੀ ਦਾ ਕੀਤਾ ਫੈਸਲਾ

IND Vs NZ Semifinal

ਟੀਮ ’ਚ ਕੋਈ ਬਦਲਾਅ ਨਹੀਂ

ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੇ ਆਪਣਾ ਪਹਿਲਾ ਪੜਾਅ ਤਾਂ ਪਾਰ ਕਰ ਲਿਆ ਹੈ। ਵਾਨਖੇੜੇ ਦੇ ਮੈਦਾਨ ਬਾਰੇ ਕਿਹਾ ਜਾਂਦਾ ਹੈ ਕਿ ਜੋ ਟੀਮ ਇੱਥੇ ਪਹਿਲਾਂ ਬੱਲੇਬਾਜ਼ੀ ਕਰਦੀ ਹੈ ਉਹ ਹੀ ਮੈਚ ਜਿੱਤਦੀ ਹੈ। ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਲਈ ਮੁਸ਼ਕਲ ਹੁੰਦਾ ਹੈ। ਭਾਰਤੀ ਟੀਮ ’ਚ ਫਿਲਹਾਲ ਕੋਈ ਬਦਲਾਅ ਨਹੀਂ ਹੈ। ਹਾਲਾਂਕਿ ਨਿਊਜੀਲੈਂਡ ਦੀ ਪਲੇਇੰਗ ’ਚ ਵੀ ਕੋਈ ਬਦਲਾਅ ਨਹੀਂ ਹੈ।

ਟੀਮ ਇਸ ਤਰ੍ਹਾ ਹੈ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜ਼ਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ।