ਪੁਲਿਸ ਪ੍ਰਸ਼ਾਸਨ ’ਤੇ ਲਗਾਏ ਕਥਿਤ ਦੋਸ਼ | Guruharsahay News
- 15 ਦਿਨਾਂ ’ਚ ਪੁਲਿਸ ਨੇ ਨਹੀਂ ਕੀਤੀ ਕਾਰਵਾਈ ਤਾਂ ਥਾਣੇ ਦਾ ਕੀਤਾ ਜਾਵੇਗਾ ਘਿਰਾਉ : ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਮੋਂਟੂ ਵੋਹਰਾ | Guruharsahay News
ਗੁਰੂਹਰਸਹਾਏ (ਵਿਜੈ ਹਾਂਡਾ)। ਹਲਕਾ ਗੁਰੂ ਹਰਸਹਾਏ ’ਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਠਲ ਪਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰੋਹਿਤ ਕੁਮਾਰ ਮੌਂਟੂ ਵੋਹਰਾ ਦੀ ਅਗਵਾਈ ’ਚ ਵਪਾਰੀ ਵਰਗ ਨੂੰ ਨਾਲ ਲੈ ਕੇ ਮਾਰਕੀਟ ਕਮੇਟੀ ਵਿੱਖੇ ਪ੍ਰੈਸ ਕਾਨਫਰਸ ਕੀਤੀ ਗਈ। ਇਸ ਮੌਕੇ ਜਾਣਕਾਰੀ ਸਾਂਝਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰੋਹਿਤ ਕੁਮਾਰ ਮੌਂਟੂ ਵੋਹਰਾ ਨੇ ਕਿਹਾ ਕਿ ਬੀਤੇ ਸੱਤ ਦਿਨਾਂ ਤੋਂ ਲਗਾਤਾਰ ਹਲਕੇ ’ਚ ਸੈਲਰਾਂ ਤੇ ਦਾਣਾ ਮੰਡੀ ’ਚ ਪਏ ਝੋਨੇ ਦੀਆਂ ਬੋਰੀਆਂ ਇੱਕ ਪੀਕਅਪ ਗੱਡੀ ਸਿਰਦਰਦੀ ਬਣੀ ਹੋਈ ਹੈ। ਜਿਸ ’ਚ ਕੁਝ ਲੋਕ ਸਵਾਰ ਹੋ ਕੇ ਆਉਂਦੇ ਹਨ ਤੇ ਰਾਤ ਦੇ ਸਮੇਂ ਦਾਣਾ ਮੰਡੀਆਂ ’ਚ ਪਏ ਵਪਾਰੀ ਵਰਗ ਦੇ ਬਾਸਮਤੀ ਅਤੇ ਪਰਮਲ ਦੇ ਝੋਨੇ ਦੀਆਂ ਬੋਰੀਆਂ ਚੁੱਕ ਲੈ ਜਾਂਦੇ ਹਨ। (Guruharsahay News)
ਇਸ ਮੌਕੇ ਕਥਿਤ ਦੋਸ਼ ਲਾਉਂਦੇ ਉਨ੍ਹਾਂ ਕਿਹਾ ਕਿ ਪੁਲਿਸ ਵੀ ਇਨ੍ਹਾਂ ਚੋਰਾਂ ਦੇ ਨਾਲ ਮਿਲੀ ਹੋਈ ਹੈ, ਜਿਸ ਕਾਰਨ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਧੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਚੋਰਾਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ 15 ਦਿਨਾਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਨੱਕ ’ਚ ਦਮ ਕਰਕੇ ਚੋਰੀ ਕਰਨ ਵਾਲੇ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਬੱਤੀਆਂ ਵਾਲਾ ਚੌਂਕ ਵਿਖੇ ਰੋਡ ਜਾਮ ਕਰਕੇ ਧਰਨਾ ਪ੍ਰਦਰਸਨ ਕੀਤਾ ਜਾਵੇਗਾ। ਇਸ ਮੌਕੇ ਵਪਾਰ ਮੰਡਲ ਪ੍ਰਧਾਨ ਸਤਿੰਦਰ ਭੰਡਾਰੀ ਨੇ ਦੱਸਿਆ ਸ਼ਹਿਰ ’ਚ ਦੁਕਾਨਦਾਰਾਂ ਤੋਂ ਪਸਤੌਲ ਅਤੇ ਕਿਰਚਾ ਦੀ ਨੋਕ ਤੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲ ਰਿਹਾ ਹੈ। (Guruharsahay News)
ਇਹ ਵੀ ਪੜ੍ਹੋ : ਮੋਹਾਲੀ ਵਿਖੇ ਦੋਸਤ ਵੱਲੋਂ ਦੋਸਤ ਦਾ ਬੇਰਹਿਮੀ ਨਾਲ ਕਤਲ
ਚੋਰ ਆਏ ਦਿਨ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਤੇ ਪੁਲਿਸ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਚੋਰਾਂ ਖਿਲਾਫ ਛੇਤੀ ਕਾਰਵਾਈ ਨਹੀਂ ਕੀਤੀ ਤਾਂ ਵਪਾਰੀ ਵਰਗ ਅਤੇ ਵਪਾਰ ਮੰਡਲ ਨੂੰ ਨਾਲ ਲੈ ਕੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਕੇ ਥਾਣੇ ਦਾ ਘਿਰਾਓਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਸਾਗਰ ਸੱਚਦੇਵਾ ਮੰਡਲ ਪ੍ਰਧਾਨ ਗੁਰੂਹਰਸਹਾਏ, ਪ੍ਰੇਮ ਸੱਚਦੇਵਾ, ਰਮੇਸ਼ ਸ਼ਿਕਰੀ, ਨਰੇਸ਼ ਸ਼ਿਕਰੀ, ਤਰਸੇਮ ਨਰੂਲਾ, ਪਿੰਟੂ ਸੋਢੀ, ਲਖਵਿੰਦਰ ਸੋਢੀ, ਅਜ਼ੀਤ ਬੇਰੀ, ਕਪਿਲ ਕੰਧਾਰੀ, ਮਨੀਸ਼ਾ ਕੰਧਾਰੀ, ਨੀਰਜ ਬੱਬਰ, ਕਿ੍ਰਸ਼ਨ ਸੇਤੀਆ, ਸੋਨੂੰ ਭਠੇਜਾ ਆਦਿ ਵਪਾਰੀ ਹਾਜ਼ਰ ਹਨ। (Guruharsahay News)