ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲਗਾਤਾਰ ਵਧਦੇ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜਰ, ਦਿੱਲੀ ਸਰਕਾਰ ਨੇ 9 ਤੋਂ 18 ਨਵੰਬਰ ਤੱਕ ਸਾਰੇ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਹ ਹੁਕਮ ਦਿੱਲੀ ਸਿੱਖਿਆ ਵਿਭਾਗ ਨੇ ਵੀਰਵਾਰ ਨੂੰ ਜਾਰੀ ਕੀਤਾ। ਹੁਕਮਾਂ ’ਚ ਕਿਹਾ ਗਿਆ ਹੈ ਕਿ ਰਾਜਧਾਨੀ ’ਚ ਵਧਦੇ ਪ੍ਰਦੂਸ਼ਣ ਦੇ ਪੱਧਰ ਨੂੰ ਵੇਖਦੇ ਹੋਏ ਸਰਦ ਰੁੱਤ ਸੈਸ਼ਨ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਸਕੂਲ ਪੂਰੀ ਤਰ੍ਹਾਂ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ 9 ਤੋਂ 18 ਨਵੰਬਰ ਤੱਕ ਸਾਰੇ ਸਕੂਲ ਪੂਰ ਤਰ੍ਹਾਂ ਬੰਦ ਰਹਿਣਗੇ। ਅਧਿਆਪਕ ਵੀ ਘਰ ਰਹਿਣਗੇ। ਉਨ੍ਹਾਂ ਕਿਹਾ ਕਿ ਸਰਦੀਆਂ ਦੀਆਂ ਛੁੱਟੀਆਂ ਦੇ ਬਾਕੀ ਦਿਨਾਂ ਸਬੰਧੀ ਫੈਸਲਾ ਢੁਕਵੇਂ ਸਮੇਂ ’ਤੇ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਭਰ ’ਚ ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਪ੍ਰਾਇਮਰੀ ਸਕੂਲਾਂ ਨੂੰ 10 ਨਵੰਬਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। (School Holiday)
ਮੋਦੀ ਨੇ ਲੋਕਾਂ ਨੂੰ ਦੀਵਾਲੀ ’ਤੇ ‘ਲੋਕਲ ਲਈ ਵੋਕਲ’ ਹੋਣ ਦੀ ਕੀਤੀ ਅਪੀਲ | School Holiday
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸਥਾਨਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਦੀ ਉੱਦਮਤਾ ਅਤੇ ਰਚਨਾਤਮਕ ਸਕਤੀ ਦਾ ਜਸ਼ਨ ਮਨਾਉਣ ਲਈ ਡਿਜੀਟਲ ਮੀਡੀਆ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ ਹੈ। ਮੋਦੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਨੈੱਟਵਰਕ ‘ਐਕਸ’ ’ਤੇ ਇੱਕ ਲਿੰਕ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਹੈ ਕਿ ਜਿਸ ਰਾਹੀਂ ਲੋਕ ‘ਨਮੋ’ ਐਪ ’ਤੇ ਸਥਾਨਕ ਉਤਪਾਦ ਜਾਂ ਇਸ ਦੇ ਨਿਰਮਾਤਾ ਨਾਲ ਸੈਲਫੀ ਪੋਸ਼ਟ ਕਰ ਸਕਦੇ ਹਨ। (School Holiday)
ਮੋਦੀ ਨੇ ਐਕਸ ’ਤੇ ਲਿਖਿਆ, ‘ਇਸ ਦੀਵਾਲੀ, ਆਓ ਨਮੋ ਐਪ ’ਤੇ ‘ਵੋਕਲ ਫਾਰ ਲੋਕਲ’ ਥ੍ਰੈਡ ਨਾਲ ਭਾਰਤ ਦੀ ਉੱਦਮੀ ਅਤੇ ਰਚਨਾਤਮਕ ਭਾਵਨਾ ਦਾ ਜਸ਼ਨ ਮਨਾਈਏ। ਪ੍ਰਧਾਨ ਮੰਤਰੀ ਨੇ ਉਸੇ ਪੋਸ਼ਟ ’ਚ ਲਿਖਿਆ, ‘ਆਓ ਅਸੀਂ ਉਹ ਉਤਪਾਦ ਖਰੀਦੀਏ ਜੋ ਸਥਾਨਕ ਤੌਰ ’ਤੇ ਬਣੇ ਹੁੰਦੇ ਹਨ ਅਤੇ ਫਿਰ ਨਮੋ ਐਪ ’ਤੇ ਉਸ ਉਤਪਾਦ ਜਾਂ ਇਸਦੇ ਨਿਰਮਾਤਾ ਨਾਲ ਸੈਲਫੀ ਪੋਸ਼ਟ ਕਰਦੇ ਹਾਂ। ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਆਪਣੇ ਧਾਗੇ ’ਚ ਸ਼ਾਮਲ ਹੋਣ ਅਤੇ ਸਕਾਰਾਤਮਕਤਾ ਦੀ ਭਾਵਨਾ ਫੈਲਾਉਣ ਲਈ ਸੱਦਾ ਦਿਓ। (School Holiday)
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖੋਹਿਆ ਬਾਬਰ ਦਾ ਤਾਜ਼, ਬਣੇ ਨੰਬਰ ਇੱਕ ਬੱਲੇਬਾਜ਼
ਆਉ ਅਸੀਂ ਸਥਾਨਕ ਪ੍ਰਤਿਭਾ ਦਾ ਸਮਰਥਨ ਕਰਨ, ਸਾਥੀ ਭਾਰਤੀਆਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਅਤੇ ਸਾਡੀਆਂ ਪਰੰਪਰਾਵਾਂ ਦੀ ਅਮੀਰੀ ਨੂੰ ਸੁਰੱਖਿਅਤ ਰੱਖਣ ਲਈ ਡਿਜੀਟਲ ਮੀਡੀਆ ਦੀ ਸ਼ਕਤੀ ਦੀ ਵਰਤੋਂ ਕਰੀਏ। ਦੱਸਣਯੋਗ ਹੈ ਕਿ ਮੋਦੀ ਸਰਕਾਰ ਛੋਟੇ ਉਦਯੋਗਾਂ ਅਤੇ ਸਥਾਨਕ ਉਤਪਾਦਕਾਂ ਦੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰ ਰਹੀ ਹੈ ਤਾਂ ਜੋ ਰੁਜਗਾਰ ਅਤੇ ਆਮਦਨ ਦੇ ਮੌਕੇ ਵਧਾਏ ਜਾ ਸਕਣ। ‘ਵੋਕਲ ਫਾਰ ਲੋਕਲ’ ਅਤੇ ‘ਵਨ ਡਿਸਟ੍ਰਿਕਟ, ਵਨ ਪ੍ਰੋਡਕਟ’ ਵਰਗੇ ਪ੍ਰੋਗਰਾਮ ਇਸ ਦਾ ਹਿੱਸਾ ਹਨ।