ਨਵੀਂ ਦਿੱਲੀ। ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ’ਚ ਸੋਮਵਾਰ ਨੂੰ ਫਿਰ ਤੇਜ਼ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ। ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਤੇ ਨੇਪਾਲ ’ਚ ਸੋੋਮਵਾਰ ਨੂੰ ਇੱਕ ਵਾਰ ਫਿਰ ਬਹੁਤ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਵੀ ਭੂਚਾਲ ਦੀ ਤੀਬਰਤਾ 5.6 ਦਰਜ਼ ਕਰਦੇ ਹੋਏ ਭੂਚਾਲ ਦਾ ਕੇਂਦਰ ਨੇਪਾਲ ’ਚ ਹੋਣ ਦੀ ਗੱਲ ਆਖੀ ਹੈ। ਇਸ ਤੋਂ ਪਹਿਲਾਂ ਨੇਪਾਲ ’ਚ ਤਿੰਨ ਨਵੰਬਰ ਨੂੰ ਵੀ 6.4 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਸੀ। ਇਸ ਦੇ ਕਾਰਨ ਨੇਪਾਲ ’ਚ ਕਰੀਬ 150 ਲੋਕਾਂ ਦੀ ਮੌਤ ਹੋ ਗਈ। ਬੀਤੀ 15 ਤੇ 16 ਅਕਤੂਬਰ ਨੂੰ ਵੀ ਦਿੱਲੀ, ਐੱਨਸੀਆਰ ਸਮੇਤ ਪੂਰੇ ਭੁੱਤਰ ਭਾਰਤ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਨੇਪਾਲ ਸੀ।
ਫਿਲਹਾਲ ਇਸ ਭੂਚਾਲ ਨਾਲ ਭਾਰਤ ’ਚ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਪਰ ਇਸ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਬਿਹਾਰ ’ਚ ਵੀ ਮਹਿਸੂਸ ਕੀਤਾ ਗਿਆ। ਕਈ ਥਾਵਾਂ ’ਤੇ ਇਹ ਐਨਾ ਅਸਰਦਾਰ ਰਿਹਾ ਕਿ ਲੋਕ ਡਰ ਦੇ ਕਾਰਨ ਘਰਾਂ ’ਚੋਂ ਬਾਹਰ ਨਿੱਕਲ ਆਏ ਅਤੇ ਹੁਣ ਵੀਡੀਓ ਸ਼ੇਅਰ ਕਰ ਰਹੇ ਹਨ। ਭੂਚਾਲ ਵਿਗਿਆਨੀਆਂ ਅਨੁਸਾਰ ਛੇ ਤੋਂ ਜ਼ਿਆਦਾ ਤੀਬਰਤਾ ਦਾ ਭੂਚਾਲ ਤਬਾਹੀ ਮਚਾ ਸਕਦਾ ਹੈ। ਕੇੀਦਰ ਨੇ ਦੱਸਿਆ ਕਿ ਅੱਜ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਜਿਸ ਕਾਰਨ ਕੋਈ ਵੱਡਾ ਹਾਦਸਾ ਨਹੀਂ ਹੋਇਆ। ਬੀਤੀ ਸ਼ਾਮ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ 16:16:40 ਆਈਐੱਸਟੀ ਨੂੰ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 28.89 ਅਕਸ਼ਾਂਸ਼ ਤੇ 82.36 ਦੇਸ਼ਾਂਤਰ ’ਚ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਸਥਿੱਤ ਸੀ।
ਐੱਨਸੀਆਰ ’ਚ ਆ ਸਕਦਾ ਹੈ ਵੱਡਾ ਭੂਚਾਲ | Earthquake
ਜਵਾਹਰ ਲਾਲ ਨਹਿਰੂ ਸੈਂਟਰ ਆਫ਼ ਐਡਵਾਂਸਡ ਸਾਇੰਟੀਫਿਕ ਰਿਸਰਚ ’ਚ ਪ੍ਰੋਫੈਸਰ ਸੀਪੀ ਰਜਿੰਦਰਨ ਮੁਤਾਬਿਕ ਦਿੱਲੀ-ਐੱਨਸੀਆਰ ’ਚ ਕਦੇ ਵੀ ਵੱਡਾ ਭੂਚਾਲ ਆ ਸਕਦਾ ਹੈ। ਪਰ ਇਹ ਕਦੋਂ ਆਵੇਗਾ ਤੇ ਕਿੰਨਾ ਖ਼ਤਰਨਾਕ ਹੋਵੇਗਾ ਇਹ ਕਹਿਣਾ ਮੁਸ਼ਕਿਲ ਹੈ। ਸੀਪੀ ਰਾਜੇਂਦਰਨ ਨੇ 2018 ’ਚ ਇੱਕ ਸਟੱਡੀ ਕੀਤੀ ਸੀ। ਇਸ ਦੇ ਮੁਤਾਬਿਕ ਸਾਲ 1315 ਅਤੇ 1440 ਵਿਚਕਾਰ ਭਾਰਤ ਦੇ ਭਾਟਪੁਰ ਤੋਂ ਲੈ ਕੇ ਨੇਪਾਲ ਦੇ ਮੋਹਾਨਾ ਖੋਲਾ ਤੱਕ 600 ਕਿਲੋਮੀਟਰ ਲੰਮਾ ਸਿਸਮਿਕ ਗੈਪ ਬਣ ਗਿਆ ਸੀ। 600-700 ਸਾਲਾਂ ਤੋਂ ਇਹ ਗੈਪ ਸ਼ਾਂਤ ਹੈ, ਪਰ ਇਸ ’ਤੇ ਲਗਾਤਾਰ ਭੂਚਾਲ ਦਾ ਦਬਾਅ ਬਣ ਰਿਹਾ ਹੈ। ਹੋ ਸਕਦਾ ਹੈ ਕਿ ਇਹ ਦਬਾਅ ਭੂਚਾਲ ਦੇ ਤੌਰ ’ਤੇ ਸਾਹਮਣੇ ਆਵੇ।
ਪਾਪੂਆ ਨਿਊ ਗਿਨੀ ’ਚ ਤੇਜ਼ ਝਟਕੇ
ਪੋਰਟ ਮੋਸਰਬੀ (ਏਜੰਸੀ)। ਪਾਪੂਆ ਨਿਊ ਗਿੰਨੀ ਦੇ ਕੋਕੋਪੋ ’ਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਵਿਗਿਆਨੀ ਸਰਵੇਖਣ ਨੇ ਦੱਸਿਆ ਕਿ ਕੌਮਾਂਤਰੀ ਸਮੇਂ ਅਨੁਸਾਰ ਮੰਗਲਵਾਰ ਤੜਕੇ 00:53:39 ਵਜੇ ਮਹਿਸੂਸ ਕੀਤੇ ਗਏ ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ’ਤੇ 5.2 ਮਾਪੀ ਗਈ। ਭੂਚਾਲ ਦਾ ਕੇਂਦਰ ਕੋਕੋਪੋ ਤੋਂ 82 ਕਿਲੋਮੀਟਰ ਪੂਰਬ ਦਿਸ਼ਾ ’ਚ ਧਰਤੀ ਦੀ ਸਤ੍ਹਾ ਤੋਂ 24.2 ਕਿਲੋਮੀਟਰ ਦੀ ਡੂੰਘਾਈ ’ਚ 4.32 ਡਿਗਰੀ ਦੱਖੀਣੀ ਅਕਸ਼ਾਂਸ਼ ਤੇ 153.01 ਡਿਗਰੀ ਦੇਸ਼ਾਂਤਰ ’ਚ ਸੀ।