ਆਪਣੇ ਭਰਾ ਨੂੰ ਮਿਲਣ ਮੌਕੇ ਸੰਦੀਪ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ | welfare work
ਲੁਧਿਆਣਾ (ਜਸਵੀਰ ਸਿੰਘ ਗਹਿਲ/ਸਾਹਿਲ ਅਗਰਵਾਲ)। ਇੱਕ ਪਾਸੇ ਜਿੱਥੇ ਲੋਕ ਆਪਣਿਆਂ ਲਈ ਸਮਾਂ ਕੱਢਣ ਤੋਂ ਟਾਲਾ ਵੱਟ ਰਹੇ ਹਨ, ਉੱਥੇ ਹੀ ਡੇਰਾ ਸੱਚਾ ਸੌਦਾ ਸਰਸਾ ਦੇ ‘ਇੰਸਾਂ’ ਆਪਣੇ ਪਰਿਵਾਰ ਨੂੰ ਸਮਾਂ ਦੇਣ ਦੇ ਨਾਲ ਨਾਲ ਮਨੁੱਖਤਾ ਦੇ ਭਲੇ ਲਈ ਵੀ ਸ਼ਲਾਘਾਯੋਗ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਡੇਰਾ ਸਰਧਾਲੂਆਂ ਦਾ ਕਹਿਣਾ ਹੈ ਕਿ ਮਾਨਵਤਾ ਭਲਾਈ ਦੇ ਕਾਰਜ਼ ਦੀ ਪੇ੍ਰਰਣਾ ਉਨਾਂ ਨੂੰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਮਿਲੀ ਹੈ। ਜਿਸ ਦੇ ਤਹਿਤ ਉਹ ਅੱਜ ਲੁਧਿਆਣਾ ਵਿਖੇ ਭਰਾ ਨੂੰ ਭਰਾ ਨਾਲ ਮਿਲਾਉਣ ਪਹੁੰਚੇ ਹਨ। (welfare work)
ਲਾਲ ਚੰਦ ਇੰਸਾਂ, ਮਹੇਸ਼ ਇੰਸਾਂ ਤੇ ਰਵਿੰਦਰ ਇੰਸਾਂ ਸੇਵਾਦਾਰ ਬਲਾਕ ਸੰਗਰੀਆ (ਰਾਜਸਥਾਨ) ਨੇ ਦੱਸਿਆ ਕਿ ਇਹ ਐਤਵਾਰ ਨੂੰ ਸੰਗਰੀਆ ਵਿਖੇ ਮੰਦਹਾਲੀ ’ਚ ਘੁੰਮਦਾ ਮਿਲਿਆ ਸੀ। ਜਿੱਥੋਂ ਉਨ੍ਹਾਂ ਪਹਿਲਾਂ ਇਸ ਨੂੰ ਪੁਲਿਸ ਥਾਣੇ ਲਿਜਾ ਕੇ ਮੁਢਲੀ ਕਾਰਵਾਈ ਕੀਤੀ ਤੇ ਬਾਅਦ ਵਿੱਚ ਨਾਮ ਚਰਚਾ ਘਰ ਵਿਖੇ ਇਸ਼ਨਾਨ ਕਰਵਾ ਕੇ ਖਾਣਾ ਆਦਿ ਖੁਆਇਆ। ਇਸ ਤੋਂ ਬਾਅਦ ਪੁੱਛਣ ’ਤੇ ਇਸ ਨੇ ਆਪਣਾ ਨਾਂਅ ਅਤੇ ਆਪਣੇ ਲੁਧਿਆਣਾ ਵਿਖੇ ਰਹਿੰਦੇ ਭਰਾ ਬਾਰੇ ਜਾਣਕਾਰੀ ਦਿੱਤੀ। (welfare work)
ਜਿਸ ਪਿੱਛੋਂ ਉਨ੍ਹਾਂ ਇਸ ਦੇ ਭਰਾ ਅਤੇ ਲੁਧਿਆਣਾ ਦੇ ਜ਼ਿੰਮੇਵਾਰ ਵੀਰਾਂ ਨਾਲ ਸੰਪਰਕ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਭਰਾ ਨੇ ਸੰਗਰੀਆ ਪਹੁੰਚ ਕੇ ਆਪਣੇ ਭਰਾ ਨੂੰ ਲਿਜਾਣ ਦੀ ਅਸਮਰੱਥਾ ਜਾਹਰ ਕੀਤੀ ਤਾਂ ਉਨ੍ਹਾਂ ਅੱਜ ਖੁਦ ਆਪਣੇ ਖਰਚੇ ’ਤੇ ਲੁਧਿਆਣਾ ਪਹੁੰਚ ਕੇ ਭਰਾ ਨੂੰ ਭਰਾ ਨਾਲ ਮਿਲਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਚਾਲੂ ਵਰੇ੍ਹ ’ਚ ਹੁਣ ਤੱਕ ਸੈਂਕੜੇ ਮੰਦਬੁੱਧੀ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਚੁੱਕੇ ਹਨ, ਜਿੰਨਾਂ ’ਚ ਦਰਜਨ ਦੇ ਕਰੀਬ ਮਹਿਲਾਵਾਂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਕਤ ਭਲਾਈ ਕਾਰਜ ਕਰਨ ਦੀ ਮਹਾਨ ਤੇ ਉੱਚੀ-ਸੁੱਚੀ ਪੇ੍ਰਰਣਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਮਿਲਦੀ ਹੈ।