ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦਿੱਤੀ ਮੁਬਾਰਕਬਾਦ (IPS Officer)
(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਲੋਹਾ ਨਗਰੀ ਦੇ ਨਾਂਅ ਨਾਲ ਜਾਣੀ ਜਾਂਦੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਨਗਰੀ ਮੰਡੀ ਗੋਬਿੰਦਗੜ੍ਹ ਦੀ ਗ਼ਜ਼ਲਪ੍ਰੀਤ ਕੌਰ ਵੱਲੋਂ ਆਈਪੀਐਸ ਬਣ ਕੇ ਆਉਣਾ ਸ਼ਹਿਰ ਅਤੇ ਜ਼ਿਲ੍ਹੇ ਦੇ ਲਈ ਵੱਡੀ ਮਾਣ ਦੀ ਗੱਲ ਹੈ। ਅੱਜ ਗ਼ਜ਼ਲਪ੍ਰੀਤ ਵੱਲੋਂ ਆਪਣੀ ਟਰੇਨਿੰਗ ਦਾ ਇਕ ਹਿੱਸਾ ਮੁਕੰਮਲ ਕਰਨ ਮਗਰੋਂ ਆਪਣੇ ਘਰ ਪਰਤੇ, ਜਿਸਦੇ ਚੱਲਦੇ ਸ਼ਹਿਰ ਦੀਆਂ ਰਾਜਸੀ ਸਮਾਜਿਕ ਧਾਰਮਿਕ ਸੰਸਥਾਵਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ । ਇਸ ਦੌਰਾਨ ਇਹਨਾ ਨੂੰ ਵਧਾਈ ਦੇਣ ਲਈ ਉਚੇਚੇ ਤੌਰ ਤੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ਰੰਸ ਉਹਨਾਂ ਦੇ ਘਰ ਪਹੁੰਚੇ । (IPS Officer)
ਗ਼ਜ਼ਲਪ੍ਰੀਤ ਕੌਰ ਸਖ਼ਤ ਮਿਹਨਤ ਕਰਕੇ ਇਸ ਮੁਕਾਮ ’ਤੇ ਪਹੁੰਚੀ
ਵਿਧਾਇਕ ਗੁਰਿੰਦਰ ਸਿੰਘ ਗੈਰੀ ਤੇ ਪ੍ਰਿੰਸ ਪ੍ਰਧਾਨ ਵੱਲੋਂ ਗ਼ਜ਼ਲਪ੍ਰੀਤ ਕੌਰ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਦੇ ਚੱਲਦੇ ਮਿਲੀ ਇਸ ਕਾਮਯਾਬੀ ਲਈ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਵਧਾਈ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਰਿੰਦਰ ਸਿੰਘ ਗੈਰੀ ਨੇ ਕਿਹਾ ਕੀ ਉਹਨਾਂ ਦੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕੀ ਉਹਨਾਂ ਦੇ ਹਲਕੇ ਦੀ ਧੀ ਇਸ ਉੱਚੇ ਅਹੁਦੇ ਨੂੰ ਹਾਸਿਲ ਕਰਨ ਵਾਲੀ ਪਹਿਲੀ ਲੜਕੀ ਹੈ ਅਤੇ ਉਹ ਬਾਕੀ ਲੜਕੀਆਂ ਦੇ ਲਈ ਮਿਸਾਲ ਬਣ ਗਏ ਹਨ।
ਇਹ ਵੀ ਪੜ੍ਹੋ : ਸੜਕ ਬਣਾਉਣ ’ਚ ਵਰਤਿਆ ਮਾੜਾ ਮਟੀਰੀਅਲ, ਵਿਧਾਇਕ ਛੀਨਾ ਨੇ ਪੁੱਟ ਕੇ ਦੁਬਾਰਾ ਬਣਵਾਈ ਸੜਕ
ਇਸ ਦੌਰਾਨ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਗਲ ਕਰਦਿਆਂ ਕਿਹਾ ਕੀ ਪਹਿਲਾ ਸਾਡਾ ਸ਼ਹਿਰ ਲੋਹਾ ਨਗਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਪਰ ਕੁਝ ਮਹੀਨਿਆਂ ਵਿੱਚ ਗ਼ਜ਼ਲਪ੍ਰੀਤ, ਅਰਜੁਨ ਸਿੰਘ ਚੀਮਾ, ਸਾਹਿਲ ਸੋਫਤ ਅਤੇ ਹੋਰ ਹੋਣਹਾਰ ਬੱਚਿਆਂ ਵੱਲੋਂ ਹਾਸਿਲ ਕੀਤੀਆਂ ਕਾਮਯਾਬੀਆਂ ਕਾਰਨ ਇਸ ਸ਼ਹਿਰ ਨੂੰ ਹੁਣ ਖਿਡਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਂਅ ਨਾਲ ਜਾਣਿਆ ਜਾ ਰਿਹਾ ਹੈ। ਇਹ ਸਾਡੇ ਸਭ ਲਈ ਬੜੇ ਹੀ ਮਾਣ ਤੇ ਸਨਮਾਨ ਵਾਲੀ ਗੱਲ ਹੈ।
ਇਸ ਦੌਰਾਨ ਉਨ੍ਹਾਂ ਗ਼ਜ਼ਲਪ੍ਰੀਤ ਦੀ ਇਸ ਕਾਮਯਾਬੀ ’ਤੇ ਭਰੋਸਾ ਦਿੱਤਾ ਕੀ ਟਰੇਨਿੰਗ ਦੌਰਾਨ ਜੇਕਰ ਕਿਸੇ ਕਿਸਮ ਦੀ ਮੱਦਦ ਦੀ ਜ਼ਰੂਰਤ ਹੋਵੇ ਤਾਂ ਉਹ ਅਤੇ ਉਹਨਾਂ ਦੀ ਸਮੁੱਚੀ ਨਗਰ ਕੌਂਸਲ ਹਮੇਸ਼ਾ ਉਹਨਾ ਦੇ ਲਈ ਹਾਜਿਰ ਹੈ। ਇਸ ਮੌਕੇ ਸੀਨੀਅਰ ਆਪ ਆਗੂ ਦਰਸ਼ਨ ਸਿੰਘ ਚੀਮਾ, ਗ਼ਜ਼ਲਪ੍ਰੀਤ ਕੌਰ ਦੀ ਮਾਤਾ ਪਰਮਜੀਤ ਕੌਰ, ਤਾਇਆ ਨਿਰਮਲ ਸਿੰਘ, ਦੀਦਾਰ ਸਿੰਘ, ਜਸਪਾਲ ਸਿੰਘ, ਭਰਾ ਪਿ੍ਰੰਸਪ੍ਰੀਤ ਸਿੰਘ ਸਮੇਤ ਸ਼ਹਿਰਵਾਸੀ ਮੌਜੂਦ ਸਨ। (IPS Officer)
ਆਈਪੀਐਸ ਬਣਨ ਮਗਰੋਂ ਕੀ ਕਹਿੰਦੇ ਹਨ ਗਜਲਪ੍ਰੀਤ (IPS Officer)
ਆਈ ਪੀ ਐਸ ਬਣਨ ਮਗਰੋਂ ਆਪਣੇ ਘਰ ਪਹੁੰਚੇ ਗ਼ਜ਼ਲ ਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕੀ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪਈ ਹੈ ਇਸਦੇ ਨਾਲ ਇਸ ਕਾਮਯਾਬੀ ਦਾ ਸਾਰਾ ਕ੍ਰੈਡਿਟ ਉਹ ਆਪਣੇ ਰੋਲ ਮਾਡਲ ਸਵਰਗਵਾਸੀ ਪਿਤਾ ਮਨਜੀਤ ਸਿੰਘ ਨੂੰ ਅਤੇ ਆਪਣੀ ਮਾਤਾ ਨੂੰ ਦਿੰਦੇ ਹਨ ।
ਭਾਰਤ ਭਰ ਵਿੱਚ ਹੋਈ ਸੀ ਐਸਈ ਪ੍ਰੀਖਿਆ ਵਿੱਚ 592ਵਾਂ ਰੈਂਕ ਹਾਸਿਲ
ਉਨ੍ਹਾਂ ਦੱਸਿਆ ਕਿ ਭਾਰਤ ਭਰ ਵਿੱਚ ਹੋਈ ਸੀ ਐਸਈ ਪ੍ਰੀਖਿਆ ਵਿੱਚ 592ਵਾਂ ਰੈਂਕ ਹਾਸਿਲ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਸ ਪ੍ਰੀਖਿਆ ਦੀ ਤਿਆਰੀ ਕਰੀਬ ਚਾਰ ਸਾਲਾਂ ਤੋਂ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾ ਵੀ ਉਹਨਾ ਵੱਲੋਂ ਪੀ ਪੀ ਐਸ ਸੀ ਦੀ ਪ੍ਰੀਖਿਆ ਵਿੱਚ ਕਾਮਯਾਬੀ ਹਾਸਿਲ ਕਰ ਪੰਜਾਬ ਸਰਕਾਰ ਦੇ ਏਨਾਲਿਸਟ ਵਿਭਾਗ ਵਿੱਚ ਆਪਣੀਆਂ ਸੇਵਾ ਨਿਭਾ ਰਹੇ ਹਨ। ਇਸ ਦੌਰਾਨ ਗ਼ਜ਼ਲਪ੍ਰੀਤ ਕੌਰ ਨੇ ਆਪਣੇ ਬਾਕੀ ਸਾਥੀਆਂ ਅਤੇ ਸ਼ਹਿਰ ਦੇ ਹੋਰ ਬੱਚਿਆਂ ਨੂੰ ਸੁਨੇਹਾਂ ਦਿੰਦਿਆਂ ਕਿਹਾ ਕੀ ਉਹਨਾ ਨੂੰ ਆਪਣੇ ਨਿਸ਼ਾਨੇ ਨੂੰ ਹਾਸਿਲ ਕਰਨ ਦਾ ਜਜ਼ਬਾ ਅਤੇ ਆਪਣੇ ਆਪ ’ਤੇ ਭਰੋਸਾ ਰੱਖ ਲਗਾਤਾਰ ਟੀਚੇ ਤੇ ਮਿਹਨਤ ਨਾਲ ਕਾਰਜ ਕਰਦੇ ਰਹਿਣਾ ਚਾਹੀਦਾ ਹੈ।